ਏਅਰ ਇੰਡੀਆ ਦੀ ਉਡਾਣ ਤਕਨੀਕੀ ਨੁਕਸ ਕਰਕੇ ਹਾਂਗਕਾਂਗ ਪਰਤੀ
12:17 PM Jun 16, 2025 IST
ਮੁੰਬਈ, 16 ਜੂਨ
Advertisement
ਏਅਰ ਇੰਡੀਆ ਦੀ ਹਾਂਗਕਾਂਗ ਤੋਂ ਦਿੱਲੀ ਆ ਰਹੀ ਉਡਾਣ ਨੂੰ ਤਕਨੀਕੀ ਨੁਕਸ ਕਰਕੇ ਵਾਪਸ ਮੋੜ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਜਹਾਜ਼ ਦੇ ਪਾਇਲਟ ਨੂੰ ਤਕਨੀਕੀ ਨੁਕਸ ਦਾ ਖ਼ਦਸ਼ਾ ਹੋਇਆ ਤਾਂ ਫਲਾਈਟ ਨੂੰ ਵਾਪਸ ਹਾਂਗਕਾਂਗ ਡਾਈਵਰਟ ਕਰਨ ਦਾ ਫੈਸਲਾ ਕੀਤਾ ਗਿਆ।
ਸੂਤਰਾਂ ਨੇ ਕਿਹਾ ਕਿ ਉਡਾਣ ਹਾਂਗਕਾਂਗ ਹਵਾਈ ਅੱਡੇ ’ਤੇ ਸੁਰੱਖਿਅਤ ਉੱਤਰ ਗਈ। ਯਾਤਰੀਆਂ ਨੂੰ ਉਤਾਰਨ ਮਗਰੋਂ ਜਹਾਜ਼ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੀ ਉਡਾਣ ਸਥਾਨਕ ਸਮੇਂ ਮੁਤਾਬਕ ਬਾਅਦ ਦੁਪਹਿਰ 12:16 ਵਜੇ ਰਵਾਨਾ ਹੋਈ ਸੀ ਤੇ ਇਸ ਨੇ ਭਾਰਤੀ ਸਮੇਂ ਮੁਤਾਬਕ ਦਿੱਲੀ ਵਿਚ ਬਾਅਦ ਦੁਪਹਿਰ 12:20 ਵਜੇ ਉਤਰਨਾ ਸੀ।
Advertisement
ਦੱਸ ਦੇਈਏ ਕਿ ਇਸ ਤੋਂ ਪਹਿਲਾਂ Lufthansa ਏਅਰਲਾਈਨ ਦੀ ਫਰੈਂਕਫਰਟ ਤੋਂ ਹੈਦਰਾਬਾਦ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਮਗਰੋਂ ਵਾਪਸ ਮੋੜ ਦਿੱਤਾ ਗਿਆ ਸੀ। -ਪੀਟੀਆਈ
Advertisement