ਏਅਰ ਇੰਡੀਆ ਐਕਸਪ੍ਰੈਸ ਨੇ ਚਾਲਕ ਦਲ ਦੇ 25 ਮੈਂਬਰ ਬਰਖ਼ਾਸਤ ਕੀਤੇ, ਬਿਮਾਰੀ ਦੀ ਛੁੱਟੀ ਲੈਣ ਵਾਲੇ ਕਈ ਹੋਰਾਂ ਨੂੰ ਚਿਤਾਵਨੀ
12:21 PM May 09, 2024 IST
Advertisement
ਨਵੀਂ ਦਿੱਲੀ, 9 ਮਈ
ਏਅਰ ਇੰਡੀਆ ਐਕਸਪ੍ਰੈਸ ਨੇ ਘੱਟੋ-ਘੱਟ ਚਾਲਕ ਦਲ ਦੇ ਉਨ੍ਹਾਂ 25 ਮੈਂਬਰਾਂ ਨੂੰ ਬਰਖ਼ਾਸਤ ਕਰਨ ਬਾਰੇ ਪੱਤਰ ਜਾਰੀ ਕੀਤੇ ਹਨ ਜਿਨ੍ਹਾਂ ਨੇ ਬਿਮਾਰੀ ਦੀ ਛੁੱਟੀ ਭੇਜੀ ਸੀ। ਚਾਲਕ ਦਲ ਦੇ ਮੈਂਬਰਾਂ ਦੀ ਗੈਰਹਾਜ਼ਰੀ ਕਾਰਨ ਏਅਰਲਾਈਨ ਨੂੰ 90 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਨੇ ਬਿਮਾਰੀ ਦੀ ਛੁੱਟੀ ਲੈਣ ਵਾਲੇ ਚਾਲਕ ਦਲ ਦੇ ਹੋਰ ਮੈਂਬਰਾਂ ਨੂੰ ਅੱਜ ਸ਼ਾਮ 4 ਵਜੇ ਤੱਕ ਕੰਮ 'ਤੇ ਵਾਪਸ ਆਉਣ ਦਾ ਆਦੇਸ਼ ਦਿੱਤਾ ਹੈ, ਜੋ ਅਸਫਲ ਰਹਿਣ 'ਤੇ ਉਨ੍ਹਾਂ ਨੂੰ ਵੀ ਬਰਖਾਸਤ ਕਰ ਦਿੱਤਾ ਜਾਵੇਗਾ। ਅੱਜ ਕੰਪਨੀ ਨੂੰ ਘੱਟੋ ਘੱਟ 85 ਉਡਾਣਾਂ ਰੱਦ ਕਰਨੀਆਂ ਪਈਆਂ ਹਨ।
Advertisement
Advertisement
Advertisement