ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਾਕਿਸਤਾਨ ਕੌਮਾਂਤਰੀ ਏਅਰਲਾਈਨਜ਼ ਦੀ ਏਅਰ ਹੋਸਟੈੱਸ ਬਗ਼ੈਰ ਪਾਸਪੋਰਟ ਤੋਂ ਕੈਨੇਡਾ ਪੁੱਜੀ, ਹਵਾਈ ਕੰਪਨੀ ਨੂੰ ਜ਼ੁਰਮਾਨਾ

03:47 PM Mar 18, 2024 IST

ਇਸਲਾਮਾਬਾਦ, 18 ਮਾਰਚ
ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਨੂੰ ਇਸ ਦੀ ਏਅਰ ਹੋਸਟੈੱਸ ਦੇ ਬਿਨਾਂ ਪਾਸਪੋਰਟ ਦੇ ਕੈਨੇਡਾ ਪਹੁੰਚਣ 'ਤੇ ਜ਼ੁਰਮਾਨਾ ਲਗਾਇਆ ਗਿਆ ਹੈ। ਸੂਤਰਾਂ ਮੁਤਾਬਕ ਏਅਰ ਹੋਸਟੈੱਸ ਇਸਲਾਮਾਬਾਦ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਪੀਕੇ-781 'ਤੇ ਡਿਊਟੀ ਲਈ ਸੀ, ਜਦੋਂ ਇਹ ਅਣਕਿਆਸੀ ਘਟਨਾ ਵਾਪਰੀ। ਇਸ ਲਈ ਪੀਆਈਏ ਨੂੰ 250 ਡਾਲਰ ਦਾ ਜੁਰਮਾਨਾ ਕੀਤਾ ਗਿਆ। ਬੁਲਾਰੇ ਨੇ ਉਨ੍ਹਾਂ ਦਾਅਵਿਆਂ ਦਾ ਖੰਡਨ ਕੀਤਾ ਜਿਸ ਵਿੱਚ ਕਿਹਾ ਗਿਆ ਕਿ ਏਅਰ ਹੋਸਟਸ ਦਾ ਕੈਨੇਡਾ ਪਹੁੰਚਣ 'ਤੇ ਰਾਜਨੀਤਿਕ ਸ਼ਰਨ ਲੈਣ ਦਾ ਇਰਾਦਾ ਸੀ। ਇਹ ਧਿਆਨ ਦੇਣ ਯੋਗ ਹੈ ਕਿ ਪਿਛਲੇ ਦੋ ਸਾਲਾਂ ਵਿੱਚ 10 ਤੋਂ ਵੱਧ ਪੀਆਈਏ ਏਅਰ ਹੋਸਟੈੱਸ ਕੈਨੇਡਾ ਵਿੱਚ ਕਥਿਤ ਤੌਰ 'ਤੇ ਲਾਪਤਾ ਹੋ ਗਈਆਂ ਹਨ। ਇਸ ਮਹੀਨੇ ਦੇ ਸ਼ੁਰੂ ਵਿੱਚ 1 ਮਾਰਚ ਨੂੰ ਇੱਕ ਹੋਰ ਪੀਆਈਏ ਕੈਬਿਨ ਕਰੂ ਮੈਂਬਰ ਦੇ ਕੈਨੇਡਾ ਵਿੱਚ ਲਾਪਤਾ ਹੋਣ ਦੀ ਸੂਚਨਾ ਹੈ। ਜ਼ਬਿਰਾਨ ਬਲੋਚ 29 ਫਰਵਰੀ ਨੂੰ ਟੋਰਾਂਟੋ ਵਿੱਚ ਪੀਆਈਏ ਦੀ ਉਡਾਣ ਪੀਕੇ-782 ਵਿੱਚ ਤਾਇਨਤ ਸੀ ਪਰ ਉਹ ਡਿਊਟੀ ਲਈ ਵਾਪਸ ਨਹੀਂ ਆਇਆ।

Advertisement

Advertisement
Advertisement