For the best experience, open
https://m.punjabitribuneonline.com
on your mobile browser.
Advertisement

ਏਅਰ ਫੋਰਸ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਹਰਾਇਆ

07:53 AM Oct 29, 2023 IST
ਏਅਰ ਫੋਰਸ ਨੇ ਪੰਜਾਬ ਐਂਡ ਸਿੰਧ ਬੈਂਕ ਨੂੰ ਹਰਾਇਆ
ਗੇਂਦ ’ਤੇ ਕਬਜ਼ੇ ਲਈ ਭਿੜਦੇ ਹੋਏ ਪੰਜਾਬ ਐਂਡ ਸਿੰਧ ਬੈਂਕ ਅਤੇ ਇੰਡੀਅਨ ਏਅਰ ਫੋਰਸ ਦੇ ਖਿਡਾਰੀ। -ਫੋਟੋ: ਮਲਕੀਅਤ ਸਿੰਘ
Advertisement

ਹਤਿੰਦਰ ਮਹਿਤਾ
ਜਲੰਧਰ, 28 ਅਕਤੂਬਰ
ਸੁਰਜੀਤ ਹਾਕੀ ਟੂਰਨਾਮੈਂਟ ’ਚ ਅੱਜ ਭਾਰਤੀ ਏਅਰ ਫੋਰਸ ਨੇ ਸਾਬਕਾ ਜੇਤੂ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੂੰ 4-2 ਦੇ ਫਰਕ ਨਾਲ ਹਰਾਇਆ ਜਦਕਿ ਭਾਰਤੀ ਰੇਲਵੇ ਦਿੱਲੀ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਦਰਮਿਆਨ ਮੈਚ 1-1 ਦੀ ਬਰਾਬਰੀ ’ਤੇ ਖਤਮ ਹੋਇਆ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਚੱਲ ਰਹੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਚੌਥੇ ਦਿਨ ਲੀਗ ਦੌਰ ਦੇ ਦੋ ਮੈਚ ਖੇਡੇ ਗਏ। ਪਹਿਲਾ ਮੈਚ ਪੂਲ ਬੀ ’ਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਅਤੇ ਭਾਰਤੀ ਏਅਰ ਫੋਰਸ ਦਿੱਲੀ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਏਅਰ ਫੋਰਸ ਟੀਮ 4-2 ਗੋਲਾਂ ਨਾਲ ਜੇਤੂ ਰਹੀ। ਏਅਰ ਫੋਰਸ ਵੱਲੋਂ ਪਹਿਲਾ ਗੋਲ ਅਜੀਤ ਪੰਡਿਤ ਨੇ ਖੇਡ ਦੇ 5ਵੇਂ ਮਿੰਟ ਵਿੱਚ ਕੀਤਾ ਜਦਕਿ ਰਾਹੁਲ ਕੁਮਾਰ ਰਾਜਭਰ ਨੇ 47ਵੇਂ ਤੇ 52ਵੇਂ ਮਿੰਟ ’ਚ ਦੋ ਗੋਲ ਦਾਗੇ। ਮਨੀਪ ਕੇਰਕੇਟਾ ਨੇ 58ਵੇਂ ਮਿੰਟ ’ਚ ਚੌਥਾ ਗੋਲ ਦਾਗਦਿਆਂ ਟੀਮ ਦੀ ਜਿੱਤ ਪੱਕੀ ਕੀਤੀ। ਪੰਜਾਬ ਐਂਡ ਸਿੰਧ ਬੈਂਕ ਵੱਲੋਂ ਰਵਨੀਤ ਸਿੰਘ ਤੇ ਪਰਮਵੀਰ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਪੂਲ ਬੀ ਦਾ ਦੂਜਾ ਮੈਚ ਪਿਛਲੇ ਸਾਲ ਦੀ ਜੇਤੂ ਭਾਰਤੀ ਰੇਲਵੇ ਦਿੱਲੀ ਅਤੇ ਪੰਜਾਬ ਨੈਸ਼ਨਲ ਬੈਂਕ ਦਿੱਲੀ ਵਿਚਾਲੇ 1-1 ਗੋਲ ਨਾਲ ਬਰਾਬਰੀ ’ਤੇ ਖਤਮ ਹੋਇਆ। ਬੈਂਕ ਦੀ ਟੀਮ ਵੱਲੋਂ ਗੁਰਸਿਮਰਨ ਸਿੰਘ ਜਦਕਿ ਭਾਰਤੀ ਰੇਲਵੇ ਵਲੋਂ ਗੁਰਸਾਹਿਬਜੀਤ ਸਿੰਘ ਨੇ ਗੋਲ ਕੀਤਾ। ਭਲਕੇ ਐਤਵਾਰ ਨੂੰ ਪਹਿਲਾ ਮੈਚ ਸ਼ਾਮ 4.30 ਵਜੇ ਪੰਜਾਬ ਐਂਡ ਸਿੰਧ ਬੈਂਕ ਅਤੇ ਕੈਗ ਦਿੱਲੀ ਵਿਚਾਲੇ ਖੇਡਿਗਾ ਜਾਵੇਗਾ। ਇਸੇ ਤਰ੍ਹਾਂ ਦੂਜੇ ਮੈਚ ਵਿੱਚ ਸ਼ਾਮ 5.45 ਵਜੇ ਪੰਜਾਬ ਪੁਲੀਸ ਅਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।

Advertisement

Advertisement
Advertisement
Author Image

sukhwinder singh

View all posts

Advertisement