Video ਰੱਖਿਆ ਪ੍ਰਾਜੈਕਟਾਂ ਵਿਚ ਬੇਲੋੜੀ ਦੇਰੀ ਤੋਂ ਹਵਾਈ ਸੈਨਾ ਮੁਖੀ ਫ਼ਿਕਰਮੰਦ
09:20 PM May 29, 2025 IST
ਨਵੀਂ ਦਿੱਲੀ, 29 ਮਈ
ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ Operation Sindoor ਨੂੰ ਭਾਵੇਂ ‘ਕੌਮੀ ਜਿੱਤ’ ਦੱਸ ਕੇ ਵਡਿਆਇਆ, ਪਰ ਉਨ੍ਹਾਂ ਵੱਖ-ਵੱਖ ਰੱਖਿਆ ਪ੍ਰਾਜੈਕਟਾਂ ਨੂੰ ਲਾਗੂ ਕਰਨ ਵਿੱਚ ਬੇਲੋੜੀ ਦੇਰੀ 'ਤੇ ਗੰਭੀਰ ਚਿੰਤਾਵਾਂ ਜ਼ਾਹਰ ਕੀਤੀਆਂ ਅਤੇ ਇਸ ਮੁੱਦੇ ਨੂੰ ਹੱਲ ਕਰਨ ਦੀ ਵਕਾਲਤ ਕੀਤੀ। ਭਾਰਤ ਅਤੇ ਪਾਕਿਸਤਾਨ ਵਿਚਕਾਰ ਚਾਰ ਦਿਨਾਂ ਫੌਜੀ ਝੜਪਾਂ ਤੋਂ ਬਾਅਦ ਆਪਣੀ ਪਹਿਲੀ ਜਨਤਕ ਟਿੱਪਣੀ ਵਿੱਚ, ਏਅਰ ਚੀਫ ਮਾਰਸ਼ਲ ਨੇ ਕਿਹਾ ਕਿ "ਇੱਕ ਵੀ ਪ੍ਰੋਜੈਕਟ" ਸਮੇਂ ਸਿਰ ਪੂਰਾ ਨਹੀਂ ਹੋਇਆ ਹੈ।
Advertisement
ਸੀਆਈਆਈ ਬਿਜ਼ਨਸ ਸਮਿਟ ਦੌਰਾਨ ਕੀਤੀਆਂ ਇਨ੍ਹਾਂ ਟਿੱਪਣੀਆਂ ਬਾਰੇ ਹਵਾਈ ਸੈਨਾ ਮੁਖੀ ਨੇ ਸਬੰਧਤ ਪ੍ਰੋਜੈਕਟਾਂ ਬਾਰੇ ਖਾਸ ਵੇਰਵੇ ਨਹੀਂ ਦਿੱਤੇ ਤੇ ਨਾ ਹੀ ਉਸ ਸਮੇਂ ਦਾ ਹਵਾਲਾ ਨਹੀਂ ਦਿੱਤਾ ਜਦੋਂ ਤੋਂ ਇਹ ਬੇਲੋੜੀ ਦੇਰੀ ਭਾਰਤੀ ਹਵਾਈ ਸੈਨਾ (ਆਈਏਐਫ) ਨੂੰ ਅਸਰਅੰਦਾਜ਼ ਕਰ ਰਹੀ ਹੈ। ਹਵਾਈ ਸੈਨਾ ਮੁਖੀ ਨੇ ਕਿਹਾ ਕਿ Operation Sindoor ਨੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ‘ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ ਅਤੇ ਭਵਿੱਖ ਵਿੱਚ ਸਾਨੂੰ ਕੀ ਚਾਹੀਦਾ ਹੈ’ ਬਾਰੇ ‘ਸਪਸ਼ਟ ਵਿਚਾਰ’ ਦਿੱਤਾ ਹੈ।
Advertisement