ਹਵਾਈ ਉਡਾਣਾਂ: ਦੁਰਵਿਹਾਰ ਕਰਨ ’ਤੇ 51 ਯਾਤਰੀ ਨੋ-ਫਲਾਈ ਸੂਚੀ ’ਚ ਰੱਖੇ
08:36 AM Jul 23, 2024 IST
Advertisement
ਨਵੀਂ ਦਿੱਲੀ:
Advertisement
ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਦੱਸਿਆ ਹੈ ਕਿ ਇਸ ਸਾਲ 1 ਜੁਲਾਈ ਤੱਕ 51 ਯਾਤਰੀਆਂ ਨੂੰ ਗਲਤ ਵਿਹਾਰ ਕਰਨ ’ਤੇ ਏਅਰਲਾਈਨਾਂ ਦੀ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਹੈ। ਜਨੋ-ਫਲਾਈ ਸੂਚੀ ਵਿਚ ਨਾਂ ਆਉਣ ਤੋਂ ਬਾਅਦ ਹਵਾਈ ਸਫਰ ਕਰਨ ਦੀ ਮਨਾਹੀ ਹੁੰਦੀ ਹੈ। ਡੀਜੀਸੀਏ ਨੇ ਹਵਾਈ ਸਫਰ ਦੌਰਾਨ ਕੰਮ ਕਾਰ ਵਿਚ ਵਿਘਨ ਪਾਉਣ ਵਾਲੇ ਯਾਤਰੀਆਂ ਨਾਲ ਨਜਿੱਠਣ ਲਈ ਨਿਯਮ ਬਣਾਏ ਹਨ ਜਿਸ ਵਿੱਚ ਦੁਰਵਿਹਾਰ ਕਰਨ ਵਾਲੇ ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਰੱਖਣ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹੋਲ ਵੱਲੋਂ ਰਾਜ ਸਭਾ ਵਿੱਚ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਵਿੱਚ ਕੁੱਲ 300 ਯਾਤਰੀਆਂ ਨੂੰ ਨੋ-ਫਲਾਈ ਸੂਚੀ ਵਿੱਚ ਰੱਖਿਆ ਗਿਆ ਹੈ ਜਿਸ ਵਿੱਚ ਇਸ ਸਾਲ 1 ਜੁਲਾਈ ਤੱਕ 51 ਲੋਕ ਸ਼ਾਮਲ ਹਨ। -ਪੀਟੀਆਈ
Advertisement
Advertisement