For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਸਿੰਘ ਸ਼ਹੀਦਾਂ ਲਈ ਏਅਰਕੰਡੀਸ਼ੰਡ ਬੱਸ ਭੇਟ

08:16 AM Aug 23, 2024 IST
ਗੁਰਦੁਆਰਾ ਸਿੰਘ ਸ਼ਹੀਦਾਂ ਲਈ ਏਅਰਕੰਡੀਸ਼ੰਡ ਬੱਸ ਭੇਟ
ਦਾਨੀ ਸੱਜਣ ਵੱਲੋਂ ਗੁਰੂਘਰ ਨੂੰ ਭੇਟ ਕੀਤੀ ਬੱਸ ਬਾਰੇ ਦੱਸਦੇ ਹੋਏ ਪ੍ਰਬੰਧਕ। -ਫੋਟੋ: ਸੋਢੀ
Advertisement

ਐਸਏਐਸ ਨਗਰ (ਮੁਹਾਲੀ): ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਅਸਵਾਰਾ ਸਾਹਿਬ ਲਈ ਆਲੀਸ਼ਾਨ ਏਅਰਕੰਡੀਸ਼ੰਡ ਬੱਸ ਭੇਟ ਕੀਤੀ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਦਾਨੀ ਸੱਜਣ ਨੇ ਬਿਲਕੁਲ ਨਵੀਂ ਬੱਸ ਨਿਸ਼ਾਨ ਸਾਹਿਬ ਨੇੜੇ ਖੜ੍ਹੀ ਕਰਕੇ ਚਾਬੀ ਦਫ਼ਤਰ ਵਿੱਚ ਸੌਂਪਦਿਆਂ ਸੇਵਾਦਾਰਾਂ ਨੂੰ ਦੱਸਿਆ ਕਿ ਇਹ ਬੱਸ ਇਸ ਪਵਿੱਤਰ ਅਸਥਾਨ ’ਤੇ ਗੁਰੂ ਗ੍ਰੰਥ ਸਾਹਿਬ ਦੇ ਬਿਰਧ ਸਰੂਪ, ਗੁਟਕਾ ਸਾਹਿਬ ਦੀ ਸੇਵਾ ਸੰਭਾਲ ਅਤੇ ਨਵੇਂ ਸਰੂਪ ਦੇਣ ਦੀ ਚੱਲ ਰਹੀ ਨਿਸ਼ਕਾਮ ਸੇਵਾ ਵਿੱਚ ਲਗਾਉਣਾ ਚਾਹੁੰਦਾ ਹੈ ਅਤੇ ਉਹ ਆਪਣੀ ਪਛਾਣ ਗੁਪਤ ਰੱਖਣਾ ਚਾਹੁੰਦਾ ਹੈ। ਗੁਰੂਘਰ ਨੂੰ ਦਾਨ ਕੀਤੀ ਆਲੀਸ਼ਾਨ ਬੱਸ ਦੀ ਅੰਦਾਜ਼ਨ 40 ਲੱਖ ਰੁਪਏ ਹੈ। ਜਾਣਕਾਰੀ ਅਨੁਸਾਰ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਨੇ ਦੇਗ ਕਰਵਾ ਕੇ ਦਾਨੀ ਸੱਜਣ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

sukhwinder singh

View all posts

Advertisement