For the best experience, open
https://m.punjabitribuneonline.com
on your mobile browser.
Advertisement

ਰੂਸ ਵੱਲੋਂ ਖਾਰਕੀਵ ’ਤੇ ਹਵਾਈ ਹਮਲੇ, 20 ਤੋਂ ਵੱਧ ਜ਼ਖ਼ਮੀ

07:46 AM Sep 23, 2024 IST
ਰੂਸ ਵੱਲੋਂ ਖਾਰਕੀਵ ’ਤੇ ਹਵਾਈ ਹਮਲੇ  20 ਤੋਂ ਵੱਧ ਜ਼ਖ਼ਮੀ
ਯੂਕਰੇਨ ਦੇ ਖਾਰਕੀਵ ’ਚ ਰੂਸੀ ਹਮਲੇ ਵਿੱਚ ਨੁਕਸਾਨੀ ਹੋਈ ਇਮਾਰਤ। -ਫੋਟੋ: ਏਪੀ
Advertisement

ਕੀਵ, 22 ਸਤੰਬਰ
ਰੂਸ ਨੇ ਸ਼ਨਿੱਚਰਵਾਰ ਰਾਤ ਨੂੰ ਯੂਕਰੇਨ ਦੇ ਖਾਰਕੀਵ ਵਿਚ ਹਵਾਈ ਹਮਲੇ ਕੀਤੇ ਜਿਸ ਵਿਚ ਦਰਜਨਾਂ ਲੋਕ ਜ਼ਖ਼ਮੀ ਹੋ ਗਏ। ਇਸ ਹਫ਼ਤੇ ਦੌਰਾਨ ਰਾਤ ਵੇਲੇ ਕੀਤਾ ਗਿਆ ਇਹ ਦੂਜਾ ਹਮਲਾ ਹੈ।
ਸਥਾਨਕ ਗਵਰਨਰ ਓਲੇਹ ਸੀਨੀਹੁਬੋਵ ਨੇ ਕਿਹਾ ਕਿ ਸ਼ਨਿੱਚਰਵਾਰ ਰਾਤ ਨੂੰ ਯੂਕਰੇਨ ਦੇ ਉੱਤਰ-ਪੂੁਰਬ ਵਿਚ ਸ਼ੇਵਚੈੱਨਕਿਵਸਕੀ ਜ਼ਿਲ੍ਹੇ ਵਿਚ ਹੋਈ ਬੰਬਾਬੀ ਦੌਰਾਨ 16 ਤੇ 9 ਮੰਜ਼ਿਲੀ ਰਿਹਾਇਸ਼ੀ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਇਸ ਦੌਰਾਨ ਸੱਤ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ। ਸੀਨੀਹੁਬੋਵ ਤੇ ਖਾਰਕੀਵ ਦੇ ਮੇਅਰ ਇਹੋਰ ਤੈਰੋਖੋਵ ਮੁਤਾਬਕ ਰੂਸੀ ਫੌਜ ਵੱਲੋਂ ਕੀਤੀ ਬੰਬਾਰੀ ਵਿਚ 21 ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿਚ ਅੱਠ ਸਾਲਾ ਬੱਚਾ, 17-17 ਸਾਲ ਦੇ ਦੋ ਨਾਬਾਲਗ ਤੇ ਕਈ ਬਜ਼ੁਰਗ ਵੀ ਸ਼ਾਮਲ ਹਨ। ਤੈਰੇਖੋਵ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਹੋਈ ਬੰਬਾਰੀ ਵਿਚ 15 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿਚ ਦੋ ਨਾਬਾਲਗ ਵੀ ਸ਼ਾਮਲ ਸਨ। ਯੂਕਰੇਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਹਮਲਿਆਂ ਵਿਚ ਕੇਈਬੀ-ਟਾਈਪ ਏਰੀਅਲ ਗਲਾਈਡ ਬੰਬ ਵਰਤੇ ਗਏ ਸਨ। -ਏਪੀ

Advertisement

Advertisement
Advertisement
Author Image

Advertisement