ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐੱਨ ਕੇ ਸ਼ਰਮਾ ਵੱਲੋਂ ਬਨੂੜ ਦੇੇ ਦਰਜਨ ਤੋਂ ਵੱਧ ਪਿੰਡਾਂ ਦਾ ਦੌਰਾ

09:11 AM May 15, 2024 IST
ਨਰਿੰਦਰ ਕੁਮਾਰ ਸ਼ਰਮਾ ਬਨੂੜ ਖੇਤਰ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ।-ਫੋਟੋ: ਚਿੱਲਾ

ਪੱਤਰ ਪ੍ਰੇਰਕ
ਬਨੂੜ, 14 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਨਰਿੰਦਰ ਕੁਮਾਰ ਸ਼ਰਮਾ ਨੇ ਅੱਜ ਬਨੂੜ ਖੇਤਰ ਦੇ ਦਰਜਨ ਤੋਂ ਵੱਧ ਪਿੰਡਾਂ ਵਿੱਚ ਇਕੱਠਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਾਜਪੁਰਾ ਹਲਕੇ ਦੇ ਇੰਚਾਰਜ ਚਰਨਜੀਤ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ, ਸਾਧੂ ਸਿੰਘ ਖਲੌਰ, ਜਸਵਿੰਦਰ ਸਿੰਘ ਜੱਸੀ, ਸਵਰਗੀ ਕੈਪਟਨ ਕੰਵਲਜੀਤ ਸਿੰਘ ਦੀ ਧੀ ਮਨਪ੍ਰੀਤ ਕੌਰ ਡੌਲੀ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਗੁਲਸ਼ਨ ਕੌਰ ਮੁਠਿਆੜਾਂ, ਬਲਾਕ ਸਮਿਤੀ ਦੀ ਸਾਬਕਾ ਚੇਅਰਮੈਨ ਨਰਿੰਦਰ ਕੌਰ ਧਰਮਗੜ੍ਹ, ਕਿਹਰ ਸਿੰਘ ਕਨੌੜ ਆਦਿ ਆਗੂ ਵੀ ਹਾਜ਼ਰ ਸਨ। ਸ੍ਰੀ ਸ਼ਰਮਾ ਨੇ ਪਿੰਡ ਅਜ਼ੀਜ਼ਪੁਰ, ਕਨੌੜ, ਕਰਾਲਾ, ਧਰਮਗੜ੍ਹ, ਮੁਠਿਆੜਾਂ, ਮਮੌਲੀ, ਛੜਬੜ੍ਹ, ਝੱਜੋਂ, ਬੁੱਢਣਪੁਰ, ਖਲੌਰ, ਚੰਗੇਰਾ, ਬੂਟਾ ਸਿੰਘ ਵਾਲਾ, ਜਲਾਲਪੁਰ, ਜਾਂਸਲਾ ਆਦਿ ਵਿਖੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਆਪਣੀ ਇਲਾਕਾਈ ਸਾਂਝ ਨੂੰ ਉਭਾਰਿਆ। ਉਨ੍ਹਾਂ ਕਿਹਾ ਕਿ ਸਾਰੇ ਇਲਾਕਾ ਵਾਸੀਆਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਉਨ੍ਹਾਂ ਦੀ ਜਿੱਤ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਮਹਾਰਾਣੀ ਪ੍ਰਨੀਤ ਕੌਰ ਉੱਤੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਵੀਹ ਸਾਲ ਸੰਸਦ ਮੈਂਬਰ ਰਹਿਣ, ਕੇਂਦਰ ਵਿੱਚ ਮੰਤਰੀ ਰਹਿਣ, ਪਤੀ ਦੇ ਦੋ ਵੇਰ ਮੁੱਖ ਮੰਤਰੀ ਹੋਣ ਦੇ ਬਵਾਜੂਦ ਘੱਗਰ ਦਰਿਆ ਦੇ ਹੜ੍ਹਾਂ ਦੀ ਮਾਰ ਤੋਂ ਪਟਿਆਲਾ ਨੂੰ ਨਿਜਾਤ ਨਾ ਦਿਵਾਉਣਾ ਉਨ੍ਹਾਂ ਦੀ ਅਸਫ਼ਲਤਾ ਦੀ ਨਿਸ਼ਾਨੀ ਹੈ।
ਉਨ੍ਹਾਂ ਕਿਹਾ ਕਿ ਡਾ. ਧਰਮਵੀਰ ਗਾਂਧੀ ਨੇ ਵੀ ਪੰਜ ਸਾਲ ਸੰਸਦ ਮੈਂਬਰ ਰਹਿ ਕੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਨ ਵਾਲੀ ਇਸ ਸਮੱਸਿਆ ਦੇ ਹੱਲ ਲਈ ਕੁੱਝ ਨਹੀਂ ਕੀਤਾ। ਉਨ੍ਹਾਂ ਮੌਜੂਦਾ ਸਰਕਾਰ ਉੱਤੇ ਵੀ ਘੱਗਰ ਦੇ ਹੜਾਂ ਨਾਲ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਨਾ ਦੇਣ ਦਾ ਦੋਸ਼ ਲਾਇਆ। ਇਨ੍ਹਾਂ ਇਕੱਠਾਂ ਨੂੰ ਚਰਨਜੀਤ ਸਿੰਘ ਬਰਾੜ ਨੇ ਵੀ ਸੰਬੋਧਨ ਕੀਤਾ। ਪਿੰਡ ਖਲੌਰ ਦੇ ਵਸਨੀਕਾਂ ਨੇ ਜਥੇਦਾਰ ਸਾਧੂ ਸਿੰਘ, ਕਰਤਾਰ ਸਿੰਘ ਦੀ ਅਗਵਾਈ ਹੇਠ ਨਰਿੰਦਰ ਸ਼ਰਮਾ ਨੂੰ ਇੱਕ ਲੱਖ ਰੁਪਏ ਦਾ ਚੋਣ ਫੰਡ ਵੀ ਭੇਟ ਕੀਤਾ।

Advertisement

Advertisement