ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਏਮਜ਼ ਦੇ ਟਰੌਮਾ ਸੈਂਟਰ ਦੀਆਂ ਸੇਵਾਵਾਂ ਬਹਾਲ

09:25 AM Jul 01, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜੂਨ
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਦੇ ਅਧਿਕਾਰੀਆਂ ਨੇ ਅੱਜ ਦੱਸਿਆ ਕਿ ਟਰੌਮਾ ਸੈਂਟਰ ਦੇ ਆਪਰੇਸ਼ਨ ਥੀਏਟਰ ਅਤੇ ਐਮਰਜੈਂਸੀ ਵਿਭਾਗ ਅੱਜ ਸਵੇਰੇ 7.30 ਵਜੇ ਤੋਂ ਪੂਰੀ ਤਰ੍ਹਾਂ ਕੰਮ ਕਰਨ ਲੱਗ ਪਏ ਹਨ। ਕੌਮੀ ਰਾਜਧਾਨੀ ਵਿੱਚ ਸ਼ੁੱਕਰਵਾਰ ਨੂੰ ਪਏ ਭਾਰੀ ਮੀਂਹ ਕਾਰਨ ਸੇਵਾਵਾਂ ਵਿੱਚ ਅਸਥਾਈ ਤੌਰ ’ਤੇ ਵਿਘਨ ਪਿਆ ਸੀ।
ਏਮਜ਼ ਅਧਿਕਾਰੀਆਂ ਨੇ ਕਿਹਾ, ‘ਟਰੌਮਾ ਸੈਂਟਰ ਵਿੱਚ ਓਟੀ ਅਤੇ ਈਡੀ ਅੱਜ ਸਵੇਰੇ 7.30 ਵਜੇ ਤੋਂ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਸਾਰੇ ਆਪਰੇਸ਼ਨ ਟਰੌਮਾ ਸੈਂਟਰ ਵਿੱਚ ਸ਼ੁਰੂ ਹੋ ਗਏ ਹਨ।’’ ਦੱਸ ਦੇਈਏ ਕਿ ਭਾਰੀ ਮੀਂਹ ਕਾਰਨ ਦਿੱਲੀ ਵਿੱਚ ਪਾਣੀ ਭਰਨ ਤੋਂ ਬਾਅਦ ਏਮਜ਼ ਦੇ ਨਿਊਰੋ ਸਾਇੰਸਸ ਸੈਂਟਰ ਦੇ ਆਪਰੇਸ਼ਨ ਥੀਏਟਰਾਂ ਵਿੱਚ ਸੇਵਾਵਾਂ ਵਿੱਚ ਵਿਘਨ ਪਿਆ, ਜਿਸ ਕਰ ਕੇ ਆਪਰੇਸ਼ਨ ਥੀਏਟਰਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਸ਼ੁੱਕਰਵਾਰ ਨੂੰ 228.1 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ, ਜੋ ਕਿ ਜੂਨ ਮਹੀਨੇ ਵਿੱਚ 1936 ਤੋਂ ਬਾਅਦ ਸਭ ਤੋਂ ਵੱਧ ਹੈ। ਇਸ ਸੀਜ਼ਨ ਦੇ ਭਾਰੀ ਮੀਂਹ ਦੇ ਪਹਿਲੇ ਦਿਨ, ਰਾਜਧਾਨੀ ਵਿੱਚ ਮੌਨਸੂਨ ਦੀ ਕੁੱਲ ਬਾਰਿਸ਼ ਦਾ ਇੱਕ ਤਿਹਾਈ ਹਿੱਸਾ ਦਰਜ ਕੀਤਾ ਗਿਆ।
ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਇੱਕ ਆਦੇਸ਼ ਜਾਰੀ ਕੀਤਾ ਸੀ, ਜਿਸ ਵਿੱਚ ਐਮਰਜੈਂਸੀ ਸਰਜਰੀ ਦੀ ਲੋੜ ਵਾਲੇ ਮਰੀਜ਼ਾਂ ਨੂੰ ਸਫਦਰਜੰਗ ਜਾਂ ਹੋਰ ਸਰਕਾਰੀ ਹਸਪਤਾਲਾਂ ਵਿੱਚ ਭੇਜਣ ਦਾ ਨਿਰਦੇਸ਼ ਦਿੱਤਾ ਗਿਆ ਸੀ।’’ ਹੁਣ ਸੇਵਾਵਾਂ ਚਾਲੂ ਹੋਣ ਨਾਲ ਐਮਰਜੈਂਸੀ ਲਈ ਆਉਣ ਵਾਲੇ ਕਿਸੇ ਵੀ ਮਰੀਜ਼ ਨੂੰ ਸਰਜਰੀ ਲਈ ਸਬੰਧਤ ਫੈਕਲਟੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਟਰੌਮਾ ਸੈਂਟਰ ਵਿੱਚ ਲਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਭਾਰੀ ਮੀਂਹ ਨੇ ਨਾ ਸਿਰਫ ਏਮਜ਼ ਨੂੰ ਪ੍ਰਭਾਵਿਤ ਕੀਤਾ, ਸਗੋਂ ਪੂਰੀ ਦਿੱਲੀ ਵਿੱਚ ਥਾਂ-ਥਾਂ ’ਤੇ ਪਾਣੀ ਭਰ ਗਿਆ, ਜਿਸ ਨਾਲ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Advertisement

Advertisement
Advertisement