ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਪ੍ਰਭ ਆਸਰਾ’ ਦੇ ਪੰਘੂੜੇ ’ਚ ਆਈ ਨੰਨ੍ਹੀ ਪਰੀ

06:25 AM Jun 07, 2024 IST
ਬੱਚੀ ਨੂੰ ਦੁਲਾਰਦੇ ਸ਼ਮਸ਼ੇਰ ਸਿੰਘ ਤੇ ਰਾਜਿੰਦਰ ਕੌਰ ਪਡਿਆਲਾ।

ਪੱਤਰ ਪ੍ਰੇਰਕ
ਕੁਰਾਲੀ, 6 ਜੂਨ
ਸ਼ਹਿਰ ਦੀ ਹੱਦ ਅੰਦਰ ਪੈਂਦੇ ਪਿੰਡ ਪਡਿਆਲਾ ਵਿੱਚ ਮਨੁੱਖਤਾ ਦੀ ਸੇਵਾ ਕਰ ਰਹੀ ਸੰਸਥਾ ‘ਪ੍ਰਭ ਆਸਰਾ’ ਦੇ ਪੰਘੂੜੇ ਨੇ ਇੱਕ ਹੋਰ ਨੰਨ੍ਹੀ ਪਰੀ ਨੂੰ ਨਵਾਂ ਜੀਵਨ ਦਿੱਤਾ ਹੈ। ਲੰਘੀ ਰਾਤ ਪੰਘੂੜੇ ਵਿੱਚੋਂ ਨਵ-ਜਨਮੀਂ ਲੜਕੀ ਮਿਲੀ ਜਿਸ ਨੂੰ ਸੰਸਥਾ ਵਿੱਚ ਖੂਬ ਪਿਆਰ ਮਿਲ ਰਿਹਾ ਹੈ। ਪ੍ਰਭ ਆਸਰਾ ਸੰਸਥਾ ਦੇ ਗੇਟ ’ਤੇ ਕੌਮੀ ਮਾਰਗ ’ਤੇ ਪੰਘੂੜਾ ਲਗਾ ਕੇ ਸਮਾਜ ਨੂੰ ‘ਭਰੂਣ ਹੱਤਿਆ ਨਹੀਂ ਪੰਘੂੜਾ’ ਦਾ ਸੰਦੇਸ਼ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਮਜਬੂਰੀ ਕਾਰਨ ਲਾਚਾਰ ਮਾਪੇ ਆਪਣੀ ਪਛਾਣ ਦੱਸੇ ਬਗੈਰ ਬੱਚੀ ਨੂੰ ਇਸ ਪੰਘੂੜੇ ਵਿੱਚ ਛੱਡ ਕੇ ਜਾ ਸਕਣ। ਸੰਸਥਾ ਦੇ ਇਸ ਪੰਘੂੜੇ ਵਿੱਚ ਬੀਤੀ ਰਾਤ ਕਰੀਬ 11:35 ਵਜੇ ਕੋਈ ਇੱਕ ਨਵਜੰਮੀ ਬੱਚੀ ਪੰਘੂੜੇ ਵਿੱਚ ਰੱਖ ਗਿਆ। ਬੱਚੇ ਦੀ ਹੋਂਦ ਦਾ ਅਹਿਸਾਸ ਹੋਣ ’ਤੇ ਗੇਟ ’ਤੇ ਤਾਇਨਾਤ ਸਟਾਫ਼ ਨੇ ਤੁਰੰਤ ਸੰਸਥਾ ਦੇ ਮੁੱਖ ਸੇਵਾਦਾਰ ਸਮਸ਼ੇਰ ਸਿੰਘ ਅਤੇ ਰਾਜਿੰਦਰ ਕੌਰ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਭਾਈ ਸ਼ਮਸ਼ੇਰ ਸਿੰਘ ਅਤੇ ਰਾਜਿੰਦਰ ਕੌਰ ਮੌਕੇ ’ਤੇ ਪਹੁੰਚੇ ਅਤੇ ਦੇਖਿਆ ਕਿ ਪੰਘੂੜੇ ਵਿੱਚੋਂ ਮਿਲਿਆ ਨਵ ਜਨਮਿਆਂ ਬੱਚਾ ਲੜਕੀ ਹੈ। ਪ੍ਰਬੰਧਕਾਂ ਨੇ ਬੱਚੀ ਨੂੰ ਤੁਰੰਤ ਐਂਬੂਲੈਂਸ ਰਾਹੀਂ ਮੈਡੀਕਲ ਚੈੱਕਅਪ ਲਈ ਹਸਪਤਾਲ ਭੇਜਿਆ ਅਤੇ ਬਣਦੀ ਕਾਨੂੰਨੀ ਕਾਰਵਾਈ ਲਈ ਪੁਲੀਸ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੂੰ ਸੂਚਿਤ ਕੀਤਾ। ਭਾਈ ਸ਼ਮਸ਼ੇਰ ਸਿੰਘ ਅਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਮੈਡੀਕਲ ਚੈੱਕਅਪ ਤੋਂ ਬਾਅਦ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਅਰੰਭੀ ਜਾਵੇਗੀ।

Advertisement

Advertisement