For the best experience, open
https://m.punjabitribuneonline.com
on your mobile browser.
Advertisement

ਫ਼ਿਲਮ ‘ਸਨਕੀ’ ’ਚ ਦਿਖਾਈ ਦੇਣਗੇ ਅਹਾਨ ਸ਼ੈੱਟੀ ਤੇ ਪੂਜਾ ਹੇਗੜੇ

08:08 AM Mar 10, 2024 IST
ਫ਼ਿਲਮ ‘ਸਨਕੀ’ ’ਚ ਦਿਖਾਈ ਦੇਣਗੇ ਅਹਾਨ ਸ਼ੈੱਟੀ ਤੇ ਪੂਜਾ ਹੇਗੜੇ
Advertisement

ਮੁੰਬਈ: ਬੌਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਦਾ ਪੁੱਤਰ ਅਹਾਨ ਸ਼ੈੱਟੀ ਅਤੇ ਅਦਾਕਾਰਾ ਪੂਜਾ ਹੇਗੜੇ ਨਿਰਦੇਸ਼ਕ ਸਾਜਿਦ ਨਾਡਿਆਡਵਾਲਾ ਦੀ ਫਿਲਮ ‘ਸਨਕੀ’ ਵਿੱਚ ਮੁੱਖ ਕਿਰਦਾਰ ਨਿਭਾਉਣਗੇ। ਇਹ ਫ਼ਿਲਮ ਅਗਲੇ ਸਾਲ ਵੈਲੇਨਟਾਈਨਜ਼ ਡੇਅ ਮੌਕੇ ਰਿਲੀਜ਼ ਹੋਵੇਗੀ। ਨਾਡਿਆਡਵਾਲਾ ਦੇ ਪੋਤੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਆਖਿਆ, ‘ਸਨਕੀ ਵੈਲੇਨਟਾਈਨ ਡੇਅ ਮੌਕੇ ਸਿਨੇਮਾਘਰਾਂ ’ਤੇ ਰਾਜ ਕਰਨ ਜਾ ਰਹੀ ਹੈ। ਇਸ ਫਿਲਮ ਵਿੱਚ ਅਹਾਨ ਸ਼ੈਟੀ ਅਤੇ ਪੂਜਾ ਹੇਗੜੇ ਅਹਿਮ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਅਗਲੇ ਸਾਲ 14 ਫਰਵਰੀ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ।’ ਦੱਸਣਾ ਬਣਦਾ ਹੈ ਕਿ ਅਹਾਨ ਨੇ 2021 ਵਿੱਚ ਐਕਸ਼ਨ ਰੋਮਾਂਸ ਫਿਲਮ ‘ਤੜਪ’ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਵਿੱਚ ਤਾਰਾ ਸੁਤਾਰੀਆ ਮੁੱਖ ਅਦਾਕਾਰਾ ਸੀ। ਫਿਲਮ ਦਾ ਨਿਰਦੇਸ਼ਨ ਮਿਲਨ ਲੂਥਰੀਆ ਨੇ ਕੀਤਾ ਸੀ ਅਤੇ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਸਨ। ਦੂਜੇ ਪਾਸੇ ਪੂਜਾ ਹੇਗੜੇ ਹਿੰਦੀ, ਤੇਲਗੂ ਅਤੇ ਤਾਮਿਲ ਫਿਲਮਾਂ ਵਿਚ ਮੁੱਖ ਅਦਾਕਾਰਾ ਵਜੋਂ ਮਕਬੂਲ ਹੋਈ ਹੈ। ਉਸ ਨੇ ‘ਸਕਸ਼ਮ’, ‘ਹਾਊਸਫੁੱਲ 4’, ‘ਬੀਸਟ’, ‘ਸਰਕਸ’ ਅਤੇ ਹਾਲ ਹੀ ਵਿਚ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਵਰਗੀਆਂ ਫਿਲਮਾਂ ਕੀਤੀਆਂ ਹਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×