For the best experience, open
https://m.punjabitribuneonline.com
on your mobile browser.
Advertisement

ਖੇਤੀਬਾੜੀ ਅਫ਼ਸਰ ਵੱਲੋਂ ਡੀਲਰਾਂ ਨਾਲ ਮੀਟਿੰਗ

07:06 AM Mar 29, 2024 IST
ਖੇਤੀਬਾੜੀ ਅਫ਼ਸਰ ਵੱਲੋਂ ਡੀਲਰਾਂ ਨਾਲ ਮੀਟਿੰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਬਠਿੰਡਾ, 28 ਮਾਰਚ
ਮੁੱਖ ਖੇਤੀਬਾੜੀ ਅਫਸਰ ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਮੌੜ ਮੰਡੀ ਦੇ ਸਮੂਹ ਪੈਸਟੀਸਾਈਡਜ਼, ਫਰਟੀਲਾਈਜ਼ਰ ਅਤੇ ਬੀਜ ਡੀਲਰਾਂ ਨਾਲ ਮੀਟਿੰਗ ਕੀਤੀ ਗਈ। ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਡੀਲਰਾਂ ਵੱਲੋਂ ਕਿਸਾਨਾਂ ਨੂੰ ਖਾਦ, ਬੀਜ, ਦਵਾਈ ਦੇ ਪੱਕੇ ਬਿਲ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਡੀਲਰਾਂ ਵੱਲੋਂ ਸਟਾਕ ਬੋਰਡ ਲਗਵਾਏ ਜਾਣ ਅਤੇ ਅਧਿਕਾਰ ਪੱਤਰ ਦਰਜ ਕਰਵਾਏ ਜਾਣ। ਬਿਨਾਂ ਬਿੱਲ ਤੋਂ ਕਿਸਾਨਾਂ ਨੂੰ ਖਾਦ, ਦਵਾਈ ਅਤੇ ਬੀਜ ਦੀ ਵਿਕਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਤੋਂ ਬਾਹਰ ਕੋਈ ਵੀ ਦਵਾਈ, ਬੀਜ, ਖਾਦ ਨਾ ਲਈ ਜਾਵੇ। ਪੱਕੇ ਬਿੱਲ ਤੇ ਬੈਚ ਨੰਬਰ, ਟੈਕਨੀਕਲ ਅਤੇ ਮਿਆਦ ਮਿਤੀ ਜ਼ਰੂਰ ਪਾਈ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨ ਦੀ ਪਾਲਣਾ ਨਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ।
ਖੇਤੀਬਾੜੀ ਵਿਕਾਸ ਅਫਸਰ ਡਾ. ਚੰਨਪ੍ਰੀਤ ਸਿੰਘ ਨੇ ਖਾਦਾਂ ਸਬੰਧੀ ਐਕਟ ਬਾਰੇ ਜਾਣਕਾਰੀ ਦਿੱਤੀ ਗਈ ਤੇ ਖਾਦਾਂ ਨਾਲ ਟੈਗਿੰਗ ਨਾ ਕਰਨ ਸਬੰਧੀ ਕਿਹਾ। ਖੇਤੀਬਾੜੀ ਵਿਕਾਸ ਅਫਸਰ ਡਾ. ਅਸਮਾਨਪ੍ਰੀਤ ਸਿੱਧੂ ਨੇ ਕੀੜੇਮਾਰ ਦਵਾਈਆਂ ਬਾਰੇ ਪੂਰੀ ਜਾਣਕਾਰੀ ਦਿੱਤੀ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਸੁਖਜੀਤ ਸਿੰਘ ਬਾਹੀਆ ਵੱਲੋਂ ਬੀਜਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਖੇਤੀਬਾੜੀ ਅਫਸਰ ਮੌੜ ਡਾ. ਗੁਰਵਿੰਦਰ ਸਿੰਘ ਸੰਧੂ ਤੇ ਨੁਮਾਇੰਦੇ ਆਦਿ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×