ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਨਿਬੇੜਨ ਦਾ ਸੱਦਾ

09:59 AM Nov 28, 2024 IST
ਮਾਨਸਾ ਨੇੜਲੇ ਖੇਤਾਂ ’ਚ ਕਣਕ ਬੀਜਦਾ ਹੋਇਆ ਇਕ ਕਿਸਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 27 ਨਵੰਬਰ
ਮਾਲਵਾ ਪੱਟੀ ਦੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਕਣਕ ਦੀ ਬਿਜਾਈ ਦਾ ਕਾਰਜ ਛੇਤੀ ਨਿਬੇੜਨ ਦਾ ਸੱਦਾ ਦਿੱਤਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਅੱਧ ਨਵੰਬਰ ਤੋਂ ਪਿੱਛੋਂ ਬੀਜੀ ਕਣਕ ਦਾ ਝਾੜ ਹੀ ਨਹੀਂ ਘੱਟਦਾ ਸਗੋਂ ਉਸ ਦੀ ਗੁਣਵੱਤਾ ਵਿੱਚ ਵੀ ਅੰਤਰ ਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਨਰਮਾ ਪੱਟੀ ਵਿੱਚ ਕਣਕ ਦੀ ਬਿਜਾਈ ਦਾ ਕਾਰਜ ਹਰ ਸਾਲ ਅਕਸਰ ਹੀ ਲੇਟ ਹੋ ਜਾਂਦਾ, ਪਰ ਜਿਸ ਕਾਰਨ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ ਦੀ ਬਿਜਾਈ ਦਾ ਕਾਰਜ ਜਲਦੀ ਨਿਬੇੜਨ ਲਈ ਕਿਹਾ ਗਿਆ ਹੈ ਪਰ ਵੱਡਾ ਅੜਿੱਕਾ ਨਹਿਰੀ ਪਾਣੀ ਸਮੇਤ ਡੀਏਪੀ ਖਾਦ, ਸੁਧਰੇ ਹੋਏ ਕਣਕ ਦੇ ਬੀਜ ਦੇ ਸਹਿਕਾਰੀ ਸਭਾਵਾਂ ਵਿੱਚ ਨਾ ਪੁੱਜਣ ਦੀ ਆਉਣ ਲੱਗੀ ਹੈ। ਖੇਤੀ ਵਿਗਿਆਨੀ ਡਾ. ਜੀ.ਐਸ ਰੋਮਾਣਾ ਦਾ ਕਹਿਣਾ ਹੈ ਕਿ ਚੰਗਾ ਝਾੜ ਪ੍ਰਾਪਤ ਕਰਨ ਲਈ ਕਣਕ ਦੀ ਬਿਜਾਈ ਵੇਲੇ ਸਿਰ ਕਰਨੀ ਬੇਹੱਦ ਜ਼ਰੂਰੀ ਅਤੇ ਜੇ ਬਿਜਾਈ ਪਛੜ ਕੇ ਕੀਤੀ ਜਾਂਦੀ ਹੈ ਤਾਂ ਉਸ ਦਾ ਝਾੜ ਘੱਟਦਾ ਜਾਂਦਾ ਹੈ। ਡਾ. ਰੋਮਾਣਾ ਨੇ ਦੱਸਿਆ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਿਸਾਨ ਕਣਕ ਦੀ ਸਿੱਧੀ ਬਿਜਾਈ ਕਰ ਕੇ ਲਗਪਗ ਦੋ ਹਜ਼ਾਰ ਰੁਪਏ ਦੀ ਬੱਚਤ ਕਰ ਸਕਦੇ ਹਨ।
ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਮੁੱਖ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦਾ ਕਹਿਣਾ ਹੈ ਕਿ ਮਾਲਵਾ ਪੱਟੀ ਵਿੱਚ ਨਰਮੇ ਵਾਲੇ ਖੇਤਰ ਵਿੱਚ ਅਜੇ ਤੱਕ ਕਾਫ਼ੀ ਹਿੱਸਾ ਕਣਕ ਬੀਜਣ ਵੰਨੀਓ ਰਹਿੰਦਾ ਹੈ, ਪਰ ਜਿਸ ਰੂਪ ’ਚ ਖੇਤੀ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਛੇਤੀ ਬਿਜਾਈ ਕਰਨ ਲਈ ਪ੍ਰੇਰਿਆ ਜਾ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਨਵੰਬਰ ਦੇ ਤੀਜੇ-ਚੌਥੇ ਹਫ਼ਤੇ ਸਮੁੱਚੇ ਰੂਪ ’ਚ ਬਿਜਾਈ ਸਮਾਪਤ ਹੋ ਜਾਵੇਗੀ।

Advertisement

Advertisement