ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਏਯੂ ਵੱਲੋਂ ਪਰਾਲੀ ਦੀ ਸੰਭਾਲ ਵਾਸਤੇ ਸਮਝੌਤੇ ਸਹੀਬੱਧ

11:11 AM Jun 26, 2024 IST
ਪਰਾਲੀ ਦੀ ਸੰਭਾਲ ਲਈ ਸਮਝੌਤਾ ਕਰਨ ਮੌਕੇ ਹਾਜ਼ਰ ਅਧਿਕਾਰੀ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 25 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਦੀ ਤਕਨਾਲੋਜੀ ਨੇ ਵਾਤਾਵਰਨ ਪੱਖੀ ਖੇਤੀ ਅਤੇ ਮਿੱਟੀ ਦੀ ਸਿਹਤ ਬਰਕਰਾਰ ਰੱਖਣ ਦੀ ਤਕਨਾਲੋਜੀ ਸਰਫੇਸ ਸੀਡਰ ਤਕਨਾਲੋਜੀ ਦੇ ਪਸਾਰ ਵਾਸਤੇ ਸਮਝੌਤੇ ਕੀਤੇ। ਇਹ ਸਮਝੌਤੇ ਮਸ਼ੀਨਰੀ ਨਿਰਮਾਤਾ ਜੀਐੱਸਏ ਇੰਡਸਟਰੀਜ਼ (ਐਗਰੀਜ਼ੋਨ), ਪਟਿਆਲਾ ਅਤੇ ਸੇਕੋ ਸਟ੍ਰਿਪਸ ਪ੍ਰਾਈਵੇਟ ਲਿਮਟਿਡ ਦੋਰਾਹਾ ਨਾਲ ਕੀਤੇ ਗਏ।
’ਵਰਸਿਟੀ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਉਤਪਾਦਕਾਂ ਨੂੰ ਵਧਾਈ ਦਿੰਦਿਆਂ ਮਿੱਟੀ ਦੀ ਸਿਹਤ ਅਤੇ ਵਾਤਾਵਰਨ ਪੱਖੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਪੀਏਯੂ ਦੀ ਵਚਨਬੱਧਤਾ ਨੂੰ ਦਹੁਰਾਇਆ। ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਪੀਏਯੂ ਸਰਫੇਸ ਸੀਡਰ ਤਕਨਾਲੋਜੀ ਬਾਰੇ ਗੱਲ ਕਰਦਿਆਂ ਝੋਨੇ ਦੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਸਮੇਂ ਸਿਰ ਕਣਕ ਦੀ ਬਿਜਾਈ ਕਰਨ ਦਾ ਪ੍ਰਭਾਵਸ਼ਾਲੀ ਤਰੀਕਾ ਕਿਹਾ।
ਇਸ ਦੌਰਾਨ ਡਾ. ਹਰੀ ਰਾਮ ਅਤੇ ਡਾ. ਜੇ.ਐੱਸ. ਗਿੱਲ ਨੇ ਦੱਸਿਆ ਕਿ ਸਰਫ਼ੇਸ ਸੀਡਿੰਗ ਤਕਨੀਕ ਦੇ ਲਾਭਾਂ ਬਾਰੇ ਦੱਸਿਆ। ਇਸ ਦੌਰਾਨ ਡਾ. ਖੁਸ਼ਦੀਪ ਧਾਰਨੀ ਨੇ ਦੱਸਿਆ ਹੁਣ ਤੱਕ ਪੀਏਯੂ ਨੇ ਖੇਤੀ ਮਸ਼ੀਨਰੀ ਨਿਰਮਾਤਾਵਾਂ ਨਾਲ ਇਸ ਦੇ ਪ੍ਰਸਾਰ ਲਈ 23 ਸਮਝੌਤੇ ਕੀਤੇ ਹਨ। ਇਸ ਮੌਕੇ ਡਾ. ਜੀ.ਐੱਸ. ਮਾਂਗਟ ਅਤੇ ਡਾ. ਮਹੇਸ਼ ਨਾਰੰਗ ਆਦਿ ਹਾਜ਼ਰ ਸਨ।

Advertisement

Advertisement
Advertisement