For the best experience, open
https://m.punjabitribuneonline.com
on your mobile browser.
Advertisement

ਵੈਟਰਨਰੀ ਯੂਨੀਵਰਸਿਟੀ ਦਾ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਨਾਲ ਇਕਰਾਰਨਾਮਾ

07:33 PM Jun 29, 2023 IST
ਵੈਟਰਨਰੀ ਯੂਨੀਵਰਸਿਟੀ ਦਾ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਨਾਲ ਇਕਰਾਰਨਾਮਾ
Advertisement

ਖੇਤਰੀ ਪ੍ਰਤੀਨਿਧ

Advertisement

ਲੁਧਿਆਣਾ, 27 ਜੂਨ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਚੰਡੀਗੜ੍ਹ ਵਿੱਚ ਸਥਿਤ ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ ਨਾਲ ਇਕ ਇਕਰਾਰਨਾਮੇ ‘ਤੇ ਸਹੀ ਪਾਈ ਹੈ। ਇਸ ਸਮਾਗਮ ਵਿਚ ਖੋਜ ਨਿਰਦੇਸ਼ਕ ਡਾ. ਜਤਿੰਦਰ ਪਾਲ ਸਿੰਘ ਗਿੱਲ ਅਤੇ ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਡਾ. ਯਸ਼ਪਾਲ ਸਿੰਘ ਮਲਿਕ ਯੂਨੀਵਰਸਿਟੀ ਵੱਲੋਂ ਮੌਜੂਦ ਰਹੇ। ਦੂਸਰੀ ਸੰਸਥਾ ਵੱਲੋਂ ਸੰਯੋਜਕ ਡਾ. ਨੀਰਜ ਕੁਮਾਰ ਖੱਤਰੀ ਨੇ ਇਕਰਾਰਨਾਮੇ ‘ਤੇ ਦਸਤਖ਼ਤ ਕੀਤੇ। ਇਸ ਮੌਕੇ ‘ਤੇ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੇ ਮਹਾਨਿਰਦੇਸ਼ਕ ਡਾ. ਐਨ ਕਲਈਸੇਲਵੀ , ਇੰਸਟੀਚਿਊਟ ਆਫ ਮਾਈਕਰੋਬੀਅਲ ਟੈਕਨਾਲੋਜੀ, ਚੰਡੀਗੜ੍ਹ ਦੇ ਨਿਰਦੇਸ਼ਕ ਡਾ. ਸੰਜੀਵ ਖੋਸਲਾ ਅਤੇ ਪ੍ਰੋਫੈਸਰ ਐਸ ਅਨੰਥਾ ਰਾਮਾਕ੍ਰਿਸ਼ਨਾ ਵੀ ਮੌਜੂਦ ਸਨ।

ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਇਸ ਸਹਿਮਤੀ ਪੱਤਰ ਸੰੰਧੀ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਦੀ ਭਾਈਵਾਲਤਾ ਵੈਟਰਨਰੀ, ਪਸ਼ੂ ਵਿਗਿਆਨ ਅਤੇ ਸੂਖਮ ਜੀਵ ਵਿਗਿਆਨ ਦੇ ਖੇਤਰ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ।

ਇਸ ਪ੍ਰਾਜੈਕਟ ਦੇ ਤਹਿਤ ਦੋਵਾਂ ਸੰਸਥਾਵਾਂ ਦੇ ਵਿਗਿਆਨੀ ਅਤੇ ਖੋਜਾਰਥੀ ਨਵੇਂ ਅਧਿਐਨ ਦੇ ਰੂ-ਬ-ਰੂ ਹੋਣਗੇ ਅਤੇ ਨਵੀਨੀ ਜਾਂਚ ਵਿਧੀਆਂ, ਬਿਹਤਰ ਪਸ਼ੂ ਸਿਹਤ ਸੰਭਾਲ ਅਤੇ ਖੇਤੀਬਾੜੀ ਲਈ ਟਿਕਾਊ ਅਭਿਆਸਾਂ ‘ਤੇ ਅਮਲ ਕੀਤਾ ਜਾਵੇਗਾ। ਇਸ ਨਾਲ ਪਸ਼ੂ ਬਿਮਾਰੀਆਂ ਦੇ ਨਵੇਂ ਇਲਾਜ ਲੱਭਣ ਲਈ ਵੀ ਫਾਇਦਾ ਮਿਲੇਗਾ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਦੁਵੱਲੇ ਵਟਾਂਦਰਾ ਪ੍ਰੋਗਰਾਮ ਅਧੀਨ ਇਕ ਦੂਸਰੀ ਸੰਸਥਾ ਵਿੱਚ ਜਾਣ ਅਤੇ ਕੰਮ ਕਰਨ ਦਾ ਮੌਕਾ ਮਿਲੇਗਾ।

Advertisement
Tags :
Advertisement
Advertisement
×