ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਤੇ ਟਾਟਾ ਸਟੀਲ ਫਾਊਂਡੇਸ਼ਨ ਦਰਮਿਆਨ ਸਕਿੱਲ ਟਰੇਨਿੰਗ ਬਾਰੇ ਸਮਝੌਤਾ

08:22 AM Oct 08, 2024 IST
ਚੰਡੀਗੜ੍ਹ ਵਿੱਚ ਟਾਟਾ ਸਟੀਲ ਨਾਲ ਸਮਝੌਤਾ ਸਹੀਬੰਦ ਕਰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ।

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਟਾਟਾ ਸਟੀਲ ਫਾਊਂਡੇਸ਼ਨ ਨਾਲ ਇਲੈਕਟਰੀਕਲ ਲੈਬਜ਼ ਅਤੇ ਸਾਫਟ ਸਕਿੱਲ ਟਰੇਨਿੰਗ ਬਾਰੇ ਚੰਡੀਗੜ੍ਹ ਵਿੱਚ ਸਮਝੌਤਾ ਕੀਤਾ ਗਿਆ ਹੈ। ਇਸ ਸਮਝੌਤੇ ਤਹਿਤ ਟਾਟਾ ਸਟੀਲ ਫਾਊਂਡੇਸ਼ਨ ਆਈਟੀਆਈ ਸਮਰਾਲਾ ਤੇ ਆਈਟੀਆਈ ਗਿੱਲ ਰੋਡ, ਲੁਧਿਆਣਾ ਵਿਚ ਨੌਜਵਾਨਾਂ ਨੂੰ ਸਿਖਲਾਈ ਦੇਵੇਗੀ ਤਾਂ ਕਿ ਸਿਖਲਾਈ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਉਦਯੋਗਾਂ ਵਿਚ ਵਧੀਆ ਨੌਕਰੀਆਂ ਮਿਲ ਸਕਣ। ਇਸ ਬਾਰੇ ਉਦਯੋਗ ਤੇ ਕਾਮਰਸ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਟਾਟਾ ਸਟੀਲ ਵੱਲੋਂ ਦਿੱਤੀ ਸਿਖਲਾਈ ਤੋਂ ਬਾਅਦ ਇਹ ਨੌਜਵਾਨ ਟਾਟਾ ਸਟੀਲ ਵੱਲੋਂ 115 ਏਕੜ ’ਚ ਲੁਧਿਆਣਾ ਵਿਚ ਸਥਾਪਤ ਕੀਤੇ ਜਾ ਰਹੇ ਪਲਾਂਟ ਵਿੱਚ ਹੀ ਨੌਕਰੀ ਲੈਣ ਦੇ ਯੋਗ ਹੋ ਸਕਣਗੇ। ਇੱਥੇ 700 ਦੇ ਕਰੀਬ ਨੌਜਵਾਨਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰੁਜ਼ਗਾਰ ਮਿਲੇਗਾ। ਕੈਬਨਿਟ ਮੰਤਰੀ ਨੇ ਇਸ ਦੌਰਾਨ ਸੂਬੇ ’ਚ ਕਿਸੇ ਵੀ ਉਦਯੋਗਪਤੀ ਨੂੰ ਕੋਈ ਵੀ ਸਮੱਸਿਆ ਨਾ ਆਉਣ ਦਾ ਭਰੋਸਾ ਦਿੱਤਾ ਹੈ।
ਸ੍ਰੀ ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਨੂੰ ਉਦਯੋਗਿਕ ਖੇਤਰ ਵਿੱਚ ਅੱਵਲ ਸੂਬਾ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਨੌਕਰੀਆਂ ਦੇ ਮੌਕੇ ਵਧਣ ਨਾਲ ਨੌਜਵਾਨ ਵਿਦੇਸ਼ਾਂ ਵਿੱਚ ਜਾਣ ਤੋਂ ਗੁਰੇਜ਼ ਕਰਨਗੇ ਅਤੇ ਪੰਜਾਬ ਮੁੜ ਤੋਂ ਤਰੱਕੀ ਦੀਆਂ ਨਵੀਆਂ ਇਬਾਰਤਾਂ ਲਿਖੇਗਾ। ਇਸ ਮੌਕੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ, ਟਾਟਾ ਸਟੀਲ ਦੇ ਵਾਈਸ ਪ੍ਰਧਾਨ (ਕਾਰਪੋਰੇਟ ਸੇਵਾਵਾਂ) ਸੀ. ਚੌਧਰੀ, ਟਾਟਾ ਸਟੀਲ ਫਾਊਂਡੇਸ਼ਨ ਦੇ ਸੀਈਓ ਸੌਰਵ ਰੌਏ, ਟਾਟਾ ਸਟੀਲ ਫਾਊਂਡੇਸ਼ਨ ਸਕਿੱਲ ਡਿਵੈਲਪਮੈਂਟ ਦੇ ਮੁਖੀ ਕੈਪਟਨ ਅਮਿਤਾਬ ਮੌਜੂਦ ਸਨ।

Advertisement

Advertisement