ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੁਲਾਜ਼ਮਾਂ ਦੀਆਂ ਗੈਰ-ਵਿੱਤੀ ਮੰਗਾਂ ’ਤੇ ਸਹਿਮਤੀ, ਹੜਤਾਲ ਜਾਰੀ

08:06 AM Aug 21, 2020 IST

ਕੁਲਦੀਪ ਸਿੰਘ/ਸਰਬਜੀਤ ਸਿੰਘ ਭੰਗੂ
ਚੰਡੀਗੜ੍ਹ/ਪਟਿਆਲਾ, 20 ਅਗਸਤ

Advertisement

ਪੰਜਾਬ ਭਰ ਦੇ ਕਲੈਰੀਕਲ ਮੁਲਾਜ਼ਮਾਂ ਦੀ 15 ਰੋਜ਼ਾ ਹੜਤਾਲ ਖ਼ਤਮ ਕਰਵਾਉਣ ਲਈ ਸਰਕਾਰ ਅਤੇ ਮੁਲਾਜ਼ਮ ਆਗੂਆਂ ਦਰਮਿਆਨ ਅੱਜ ਚੱਲੀ ਲੰਬੀ ਗੱਲਬਾਤ ਦੌਰਾਨ ਦੋਵਾਂ ਧਿਰਾਂ ’ਚ ਮੁਲਾਜ਼ਮਾਂ ਦੀਆਂ ਦਰਜਨ ਭਰ ਗੈਰ-ਵਿੱਤੀ ਮੰਗਾਂ ਦੀ ਪੂਰਤੀ ’ਤੇ ਸਹਿਮਤੀ ਬਣ ਗਈ ਹੈ। ਜਦਕਿ ਵਿੱਤੀ ਮਸਲਿਆਂ ਸਬੰਧੀ 25 ਅਗਸਤ ਨੂੰ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਾਲ਼ ਮੁਲਾਜ਼ਮ ਆਗੂਆਂ ਦੀ ਮੀਟਿੰਗ ਮੁਕੱਰਰ ਹੋਈ ਹੈ। ਅਜਿਹੀ ਸਹਿਮਤੀ ਮਗਰੋਂ ਸਰਕਾਰ ਨੇ ਹੜਤਾਲ਼ ਵਾਪਸ ਲੈਣ ’ਤੇ ਵੀ ਜ਼ੋਰ ਦਿੱਤਾ। ਪਰ ਮੁਲਾਜ਼ਮ ਆਗੂਆਂ ਦਾ ਤਰਕ ਹੈ ਕਿ ਮੰਨੀਆਂ ਮੰਗਾਂ ਸਬੰਧੀ ਸਰਕਾਰ ਵੱਲੋਂ ਲੋੜੀਂਦੇ ਪੱਤਰ/ ਨੋਟੀਫਿਕੇਸ਼ਨ ਜਾਰੀ ਹੋਣ ਮਗਰੋਂ ਹੀ ਉਹ ਹੜਤਾਲ਼ ਵਾਪਸ ਲੈਣਗੇ, ਜਿਸ ਕਾਰਨ ਧਰਨੇ-ਮੁਜ਼ਾਹਰੇ ਭਲਕੇ 21 ਅਗਸਤ ਨੂੰ ਵੀ ਜਾਰੀ ਰਹਿਣਗੇ।

ਮੁਲਾਜ਼ਮਾਂ ਦੀਆਂ ਹੋਰ ਸਾਂਝੀਆਂ ਮੰਗਾਂ ਦੀ ਪੂਰਤੀ ਲਈ ਕਲੈਰੀਕਲ ਮੁਲਾਜ਼ਮ 19 ਤੋਂ 21 ਅਗਸਤ ਤੱਕ ਸਮੂਹਿਕ ਛੁੱਟੀ ਲੈ ਕੇ ਧਰਨੇ ਦੇ ਰਹੇ ਹਨ। ਇਸ ਦੇ ਨਿਪਟਾਰੇ ਲਈ ਮੁੱੱਖ ਮੰਤਰੀ ਦੀ ਹਦਾਇਤ ’ਤੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਮੁਲਾਜ਼ਮ ਆਗੂਆਂ ਨਾਲ਼ ਚੰਡੀਗੜ੍ਹ ਵਿਚ ਮੀਟਿੰਗ ਕੀਤੀ। ਇਸ ਦੌਰਾਨ ਸਾਂਝੇ ਮੁਲਾਜ਼ਮ ਮੰਚ ਦੇ ਕਨਵੀਨਰ ਸੁਖਚੈਨ ਖਹਿਰਾ ਅਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮੇਘ ਸਿੰਘ ਸਿੱਧੂ ਸ਼ਾਮਲ ਸਨ। ਮੰਤਰੀ ਦੇ ਓਐੱਸਡੀ ਗੁਰਦਰਸ਼ਨ ਬਾਹੀਆ ਨੇ ਮੀਟਿੰਗ ਦੀ ਪੁਸ਼ਟੀ ਕੀਤੀ ਹੈ।

Advertisement

ਹੜਤਾਲ਼ ਸਬੰਧੀ ਅਗਲਾ ਫੈਸਲਾ ਭਲਕੇ

ਇਸੇ ਦੌਰਾਨ ਦੇਰ ਸ਼ਾਮੀਂ ਜਲ ਸਰੋਤ ਵਿਭਾਗ ਦੇ ਸੂਬਾ ਪ੍ਰਧਾਨ ਖੁਸ਼ਵਿੰਦਰ ਕਪਿਲਾ ਤੇ ਐਕਸਾਈਜ਼ ਵਿਭਾਗ ਦੇ ਸੂਬਾ ਪ੍ਰਧਾਨ ਨਛੱਤਰ ਸਿੰਘ ਭਾਈਰੂਪਾ ਨੇ ਦੱਸਿਆ ਕਿ ਸਰਕਾਰ ਵੱਲੋਂ 21 ਅਗਸਤ ਨੂੰ ਪੱਤਰ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ ਹੈ ਪਰ ਮੁਲਾਜ਼ਮ 21 ਨੂੰ ਵੀ ਸਮੂਹਿਕ ਛੁੱਟੀ ਤਹਿਤ ਧਰਨੇ ਦੇਣਗੇ ਤੇ 22 ਅਗਸਤ ਨੂੰ ਹੀ ਮੀਟਿੰਗ ਕਰਕੇ ਹੜਤਾਲ਼ ਸਬੰਧੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ

Advertisement
Tags :
ਸਹਿਮਤੀਹੜਤਾਲਗੈਰ-ਵਿੱਤੀਜਾਰੀਦੀਆਂਮੰਗਾਂਮੁਲਾਜ਼ਮਾਂ