For the best experience, open
https://m.punjabitribuneonline.com
on your mobile browser.
Advertisement

ਬਾਇਓਗੈਸ ਪਲਾਂਟਾਂ ਦੀਆਂ ਤਿੰਨ ਤਕਨਾਲੋਜੀਆਂ ਦੇ ਪਸਾਰ ਲਈ ਸਮਝੌਤਾ

08:04 AM Jul 05, 2024 IST
ਬਾਇਓਗੈਸ ਪਲਾਂਟਾਂ ਦੀਆਂ ਤਿੰਨ ਤਕਨਾਲੋਜੀਆਂ ਦੇ ਪਸਾਰ ਲਈ ਸਮਝੌਤਾ
ਬਾਇਓਗੈਸ ਪਲਾਂਟਾਂ ਦੀਆਂ ਤਕਨੀਕਾਂ ਦੇ ਸਮਝੌਤੇ ਮੌਕੇ ਪੀਏਯੂ ਅਤੇ ਕੰਪਨੀ ਦੇ ਨੁਮਾਇੰਦੇ।
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜੁਲਾਈ
ਪੀ.ਏ.ਯੂ. ਨੇ ਸਰੋਜਾ ਸਸਟੇਨੇਬਲ ਸੋਲਿਊਸ਼ਨਜ਼ ਨਾਲ ਤਿੰਨ ਸਮਝੌਤੇ ਸਹੀਬੱਧ ਕੀਤੇ। ਇਨ੍ਹਾਂ ਤਹਿਤ ਪੀ.ਏ.ਯੂ. ਨੇ ਪੱਕੇ ਗੁੰਬਦ ਵਾਲੇ ਪੀ.ਏ.ਯੂ. ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਜਿਸਦੀ ਸਮਰੱਥਾ ਪ੍ਰਤੀ ਦਿਨ ਇੱਕ ਘਣਮੀਟਰ ਤੋਂ 25 ਘਣਮੀਟਰ ਹੈ, ਜ਼ਮੀਨ ਤੋਂ ਉੱਪਰ ਦਰਮਿਆਨੀ ਲੋਹੇ ਦੀ ਚਾਦਰ ਨਾਲ ਬਣਨ ਵਾਲੇ ਪਰਾਲੀ ਅਧਾਰਿਤ ਬਾਇਓਗੈਸ ਪਲਾਂਟ ਅਤੇ ਸੁਧਰੇ ਹੋਏ ਪੀ.ਏ.ਯੂ. ਪੱਕੇ ਗੁੰਬਦ ਵਾਲੇ ਜਨਤਾ ਮਾਡਲ ਬਾਇਓਗੈਸ ਪਲਾਂਟ ਦੇ ਪਸਾਰ ਲਈ ਅਧਿਕਾਰ ਸਬੰਧਤ ਫਰਮ ਨੂੰ ਦਿੱਤੇ। ਪੀ.ਏ.ਯੂ. ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸਰੋਜਾ ਸਸਟੇਨੇਬਲ ਵੱਲੋਂ ਰੋਸ਼ਨ ਸ਼ੰਕਰ ਨੇ ਇਨ੍ਹਾਂ ਸਮਝੌਤਿਆਂ ਉੱਪਰ ਦਸਤਖ਼ਤ ਕੀਤੇ।
ਖੇਤੀ ਇੰਜਨੀਅਰਿੰਗ ਦੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਇਨ੍ਹਾਂ ਤਕਨੀਕਾਂ ਦੇ ਪਸਾਰ ਲਈ ਮੁੱਖ ਵਿਗਿਆਨੀ ਅਤੇ ਨਵਿਆਉਣਯੋਗ ਊਰਜਾ ਦੇ ਮਾਹਿਰ ਡਾ. ਸਰਬਜੀਤ ਸਿੰਘ ਸੂਚ ਨੂੰ ਵਧਾਈ ਦਿੱਤੀ। ਡਾ. ਸੂਚ ਨੇ ਕਿਹਾ ਕਿ ਰਵਾਇਤੀ ਪਲਾਂਟਾਂ ਦੇ ਮੁਕਾਬਲੇ ਇਨ੍ਹਾਂ ਪਲਾਂਟਾਂ ਦਾ ਮੁਰੰਮਤ ਦਾ ਖਰਚਾ ਵੀ ਘੱਟ ਹੈ। ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਨੇ ਹੁਣ ਤੱਕ ਵੱਖ-ਵੱਖ ਤਕਨੀਕਾਂ ਦੇ ਪਸਾਰ ਲਈ 371 ਸਮਝੌਤਿਆਂ ਉੱਪਰ ਸਹੀ ਪਾਈ ਹੈ। ਇਸ ਮੌਕੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਕਾਰਜਕਾਰੀ ਮੁਖੀ ਡਾ. ਐੱਸ ਕੇ ਸਿੰਘ, ਡਾ. ਅਨੁਰਾਗ ਨਾਥ ਅਤੇ ਵਿਨੈ ਨਾਗਾਸ਼ੈਟੀ ਮੌਜੂਦ ਸਨ।

Advertisement

Advertisement
Advertisement
Author Image

joginder kumar

View all posts

Advertisement