ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੂਸ ਤੇ ਵੈਗਨਰ ਫ਼ੌਜ ਵਿਚਾਲੇ ਸਮਝੌਤਾ

09:21 PM Jun 29, 2023 IST

ਮਾਸਕੋ, 25 ਜੂਨ

Advertisement

ਰੂਸ ਅਤੇ ਵੈਗਨਰ ਪ੍ਰਾਈਵੇਟ ਫੌਜ ਵਿਚਾਲੇ ਸਮਝੌਤਾ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅੱਗੇ ਪੈਦਾ ਹੋਈ ਚੁਣੌਤੀ ਵੀ ਖ਼ਤਮ ਹੋ ਗਈ ਹੈ। ਰੂਸ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸਰਕਾਰ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਪ੍ਰਾਈਵੇਟ ਫੌਜ ‘ਵੈਗਨਰ’ ਗਰੁੱਪ ਦੇ ਕਮਾਂਡਰ ਯੇਵਗੇਨੀ ਪ੍ਰਿਗੋਜ਼ਿਨ ਅਤੇ ਵੈਨਗਰ ਲੜਾਕਿਆਂ ‘ਤੇ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਰੂਸ ਖਿਲਾਫ਼ ਹਥਿਆਰਬੰਦ ਬਗ਼ਾਵਤ ਕਰਨ ਵਾਲੇ ਯੇਵਗੇਨੀ ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਮਾਸਕੋ ਵੱਲ ਮਾਰਚ ਕਰਨ ਦਾ ਹੁਕਮ ਦਿੱਤਾ ਸੀ ਪਰ ਬਾਅਦ ਵਿੱਚ ਅਚਾਨਕ ਉਸ ਨੇ ਕ੍ਰੈਮਲਿਨ ਨਾਲ ਸਮਝੌਤਾ ਕਰਕੇ ਲੜਾਕਿਆਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ, ਤਾਂ ਕਿ ਰੂਸੀ ਨਾਗਰਿਕਾਂ ਦਾ ਖੂਨ ਨਾ ਡੁੱਲ੍ਹੇ। ਸਮਝੌਤੇ ਵਿੱਚ ਯੇਵਗੇਨੀ ਪ੍ਰਿਗੋਜ਼ਿਨ ਦੇ ਜਲਾਵਤਨ ਹੋ ਕੇ ਬੇਲਾਰੂਸ ਜਾਣ ਦੀ ਗੱਲ ਸ਼ਾਮਲ ਹੈ।

ਵੈਗਨਰ ਗਰੁੱਪ ਦੇ ਲੜਾਕੇ ਦੱਖਣੀ ਫ਼ੌਜੀ ਹੈੱਡਕੁਆਰਟਰਾਂ ਵੱਲ ਰਵਾਨਾ ਹੁੰਦੇ ਹੋਏ। -ਫੋਟੋ: ਰਾਇਟਰਜ਼
Advertisement

ਇਸ ਸੰਖੇਪ ਬਗ਼ਾਵਤ ਨੇ ਹਾਲਾਂਕਿ ਰੂਸੀ ਸਰਕਾਰੀ ਬਲਾਂ ਵਿੱਚ ਕਮਜ਼ੋਰੀਆਂ ਨੂੰ ਨਸ਼ਰ ਕਰ ਦਿੱਤਾ ਹੈ। ਯੇਵਗੇਨੀ ਪ੍ਰਿਗੋਜ਼ਿਨ ਦੀ ਕਮਾਨ ਹੇਠ ਵੈਗਨਰ ਗਰੁੱਪ ਦੇ ਸੈਨਿਕ ਰੂਸੀ ਸ਼ਹਿਰ ਰੋਸਤੋਵ-ਆਨ-ਦੌਨ ਵਿੱਚ ਬਿਨਾਂ ਅੜਿੱਕਾ ਦਾਖਲ ਹੋਣ ਅਤੇ ਮਾਸਕੋ ਵੱਲ ਸੈਂਕੜੇ ਕਿਲੋਮੀਟਰ ਅੱਗੇ ਵਧਣ ਦੇ ਸਮਰੱਥ ਸਨ। ਇਸ ਦੌਰਾਨ ਰੂਸੀ ਸੈਨਿਕ ਦੇਸ਼ ਦੀ ਰਾਜਧਾਨੀ ਦੀ ਰੱਖਿਆ ਲਈ ਹੱਥੋਪਾਈ ਵੀ ਹੋਏ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸੱਤਾ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਕਾਰਜਕਾਲ ਦੌਰਾਨ ਇਹ ਸਭ ਤੋਂ ਵੱਡੀ ਚੁਣੌਤੀ ਸੀ। ਪ੍ਰਿਗੋਜ਼ਿਨ ਨੇ ਆਪਣੇ ਲੜਾਕਿਆਂ ਨੂੰ ਯੂਕਰੇਨ ਵਿੱਚ ਆਪਣੇ ਕੈਂਪਾਂ ਵਿੱਚ ਵਾਪਸ ਆਉਣ ਦੇ ਹੁਕਮ ਦਿੱਤੇ ਹਨ, ਜਿੱਥੇ ਉਹ ਰੂਸੀ ਸੈਨਿਕਾਂ ਨਾਲ ਮਿਲ ਕੇ ਲੜ ਰਹੇ ਹਨ।

ਕ੍ਰੈਮਲਿਨ (ਰੂਸੀ ਰਾਸ਼ਟਰਪਤੀ ਦੇ ਭਵਨ) ਦੇ ਤਰਜਮਾਨ ਦਮਿਤਰੀ ਪੈਸਕੋਵ ਵੱਲੋਂ ਸ਼ਨਿਚਰਵਾਰ ਨੂੰ ਐਲਾਨੇ ਸਮਝੌਤੇ ਮੁਤਾਬਕ ਜਲਾਵਤਨ ਹੋ ਕੇ ਪ੍ਰਿਗੋਜ਼ਿਨ ਗੁਆਂਢੀ ਮੁਲਕ ਬੇਲਾਰੂਸ ਜਾਣਗੇ, ਜਿਸ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦਾ ਸਮਰਥਨ ਕੀਤਾ ਹੈ। ਉਨ੍ਹਾਂ ਖ਼ਿਲਾਫ਼ ਹਥਿਆਰਬੰਦ ਬਗ਼ਾਵਤ ਭੜਕਾਉਣ ਦੇ ਦੋਸ਼ ਹਟਾ ਦਿੱਤੇ ਜਾਣਗੇ ਅਤੇ ਸਰਕਾਰ ਉਸ ਨਾਲ ਬਗਾਵਤ ‘ਚ ਸ਼ਾਮਲ ਹੋਏ ਵੈਨਗਰ ਲੜਾਕਿਆਂ ‘ਤੇ ਵੀ ਕੋਈ ਮੁਕੱਦਮਾ ਨਹੀਂ ਚਲਾਵੇਗੀ। ਪੈਸਕੋਵ ਨੇ ਇਹ ਵੀ ਕਿਹਾ ਕਿ ਜਿਹੜੇ ਲੜਾਕੇ ਪ੍ਰਿਗੋਜ਼ਿਨ ਨਾਲ ਇਸ ਬਗ਼ਾਵਤ ਵਿੱਚ ਸ਼ਾਮਲ ਨਹੀਂ ਹੋਏ ਉਨ੍ਹਾਂ ਨੂੰ ਰੱਖਿਆ ਮੰਤਰਾਲੇ ਵੱਲੋਂ ਕਰਾਰ ਦੀ ਪੇਸ਼ਕਸ਼ ਕੀਤੀ ਜਾਵੇਗੀ। ਇਸੇ ਦੌਰਾਨ ਐਤਵਾਰ ਸਵੇਰ ਤੱਕ ਯੇਵਗੇਨੀ ਪ੍ਰਿਗੋਜ਼ਿਨ ਦੇ ਬੇਲਾਰੂਸ ਪਹੁੰਚਣ ਦੀ ਕੋਈ ਖ਼ਬਰ ਨਹੀਂ ਸੀ। ਦੂੁਜੇ ਪਾਸੇ ਪ੍ਰਿਗੋਜ਼ਿਨ ਦੀ ਜਲਾਵਤਨੀ ਵਿੱਚ ‘ਵੈਗਨਰ’ ਦੇ ਲੜਾਕਿਆਂ ਨਾਲ ਸ਼ਾਮਲ ਹੋਣਗੇ ਜਾਂ ਨਹੀਂ ਆਦਿ ਸਣੇ ਕਈ ਸਵਾਲ ਹਾਲੇ ਅਣਸੁਲਝੇ ਹਨ।

ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸ਼ਨਿਚਰਵਾਰ ਨੂੰ ਟੈਲੀਵਿਜ਼ਨ ‘ਤੇ ਦੇਸ਼ ਨਾਲ ਨਾਮ ਸੰਬੋਧਨ ਵਿੱਚ ‘ਵੈਗਨਰ ਗਰੁੱਪ’ ਵੱਲੋਂ ਹਥਿਆਰਬੰਦ ਬਗ਼ਾਵਤ ਦੇ ਐਲਾਨ ਨੂੰ ‘ਵਿਸਾਹਘਾਤ’ ਅਤੇ ‘ਦੇਸ਼ਧ੍ਰੋਹ’ ਕਰਾਰ ਦਿੱਤਾ ਸੀ। ਪੈਸਕੋਵ ਨੇ ਕਿਹਾ ਕਿ ਪ੍ਰਿਗੋਜ਼ਿਨ ਤੇ ਉਨ੍ਹਾਂ ਦੇ ਲੜਾਕਿਆਂ ਨੂੰ ਅੱਗੇ ਵਧਣ ਤੋਂ ਨਾ ਰੋਕਣ ਪਿੱਛੇ ਪੂਤਿਨ ਦਾ ‘ਸਭ ਤੋਂ ਵੱਡਾ ਮਕਸਦ’ ਉਸ ‘ਖੂਨ-ਖਰਾਬੇ ਅਤੇ ਟਕਰਾਅ ਤੋਂ ਬਚਣਾ’ ਸੀ ਜਿਸ ਦੇ ਅਣਕਿਆਸੇ ਨਤੀਜੇ ਨਿਕਲ ਸਕਦੇ ਸਨ। ਦੂਜੇ ਪਾਸੇ ਪ੍ਰਿਗੋਜ਼ਿਨ ਨੇ ਇੱਕ ਆਡੀਓ ਸੰਦੇਸ਼ ਵਿੱਚ ਰੂਸੀ ਰਾਸ਼ਟਰਪਤੀ ਵੱਲੋਂ ਲਾਏ ‘ਦੇਸ਼ਧ੍ਰੋਹ’ ਦੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ ਸੀ। -ੲੇਪੀ

Advertisement
Tags :
ਸਮਝੌਤਾਫ਼ੌਜਵਿਚਾਲੇਵੈਗਨਰ