ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਡੀਐੱਮਸੀ ਹਸਪਤਾਲ ’ਚ ਸਮਝੌਤਾ

06:48 AM Jun 04, 2024 IST
ਪੀਏਯੂ ਤੇ ਡੀਐੱਮਸੀਐੱਚ ਵਿਚਾਲੇ ਸਮਝੌਤੇ ਮੌਕੇ ਪੀਏਯੂ ਤੇ ਹਸਪਤਾਲ ਦੇ ਅਧਿਕਾਰੀ।

ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਜੂਨ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਅਤੇ ਦਯਾਨੰਦ ਮੈਡੀਕਲ ਕਾਲਜ ਤੇ ਹਸਪਤਾਲ ਨੇ ਅੱਜ ਇਕ ਸਮਝੌਤੇ ’ਤੇ ਦਸਤਖ਼ਤ ਕੀਤੇ। ਪੰਜ ਸਾਲ ਦੇ ਵਕਫੇ ਲਈ ਕੀਤਾ ਗਿਆ ਇਹ ਸਮਝੌਤਾ ਖੇਤੀਬਾੜੀ ਵਿਗਿਆਨ ਅਤੇ ਸਿਹਤ ਵਿਗਿਆਨ ਨੂੰ ਇੱਕੋ ਮੰਚ ’ਤੇ ਲਿਆ ਕੇ ਸਮਾਜ ਦੀ ਭਲਾਈ ਲਈ ਭੋਜਨ ਅਤੇ ਪੋਸ਼ਣ ਦੇ ਨਾਲ-ਨਾਲ ਸਿਹਤ ਸਬੰਧੀ ਖੋਜਾਂ ਨੂੰ ਅੱਗੇ ਵਧਾਉਣ ਵਿੱਚ ਸਹਾਈ ਹੋਵੇਗਾ। ਇਸ ਸਮਝੌਤੇ ’ਤੇ ਸਹੀ ਪਾਉਣ ਦੀ ਰਸਮ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਅਤੇ ਡੀਐੱਮਸੀ ਹਸਪਤਾਲ ਦੇ ਪ੍ਰਿੰਸੀਪਲ ਡਾ. ਗੁਰਪ੍ਰੀਤ ਵਾਂਦਰ ਦੀ ਹਾਜ਼ਰੀ ਵਿੱਚ ਸਿਰੇ ਚੜ੍ਹੀ। ਇਸ ਮੌਕੇ ਪੀਏਯੂ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਦਯਾਨੰਦ ਕਾਲਜ ਤੋਂ ਡਾ. ਬਿਸ਼ਵ ਮੋਹਨ, ਡਾ. ਸੰਦੀਪ ਸ਼ਰਮਾ, ਡਾ. ਸੰਦੀਪ ਕੌਸ਼ਲ, ਡਾ. ਸ਼ਵੇਤਾ ਬੱਤਾ, ਗੁਰਜੀਤ ਸਿੰਘ ਅਤੇ ਵਿਜੈ ਕੁਮਾਰ ਮੌਜੂਦ ਸਨ।
ਡਾ. ਗੋਸਲ ਨੇ ਕਿਹਾ ਕਿ ਖੇਤੀਬਾੜੀ ਵਿਗਿਆਨ ਅਤੇ ਸਿਹਤ ਵਿਗਿਆਨ ਵਿਚਕਾਰ ਸਾਂਝ ਨਾਲ ਦੋਵਾਂ ਵਿਗਿਆਨਾਂ ਦੇ ਵਿਦਿਆਰਥੀਆਂ ਨੂੰ ਦੋਵਾਂ ਖੇਤਰਾਂ ਦੀ ਜਾਣਕਾਰੀ ਅਤੇ ਗਿਆਨ ਖੋਜ ਅਤੇ ਨਵੀਆਂ ਤਕਨਾਲੋਜੀਆਂ ਨੂੰ ਸਾਹਮਣੇ ਲਿਆਉਣ ਦਾ ਮੌਕੇ ਮਿਲੇਗਾ। ਡਾ. ਵਾਂਦਰ ਨੇ ਕਿਹਾ ਕਿ ਅੱਜ ਦਾ ਯੁੱਗ ਗਿਆਨ ਦੀ ਬਹੁ-ਵਿਧਾਵੀ ਰੂਪ-ਰੇਖਾ ਵਾਲਾ ਹੈ ਇਸ ਲਈ ਖੋਜ, ਸਿੱਖਿਆ ਅਤੇ ਸਮਾਜ ਲਈ ਜ਼ਰੂਰੀ ਸੇਵਾਵਾਂ ਦਾ ਨਿਰਮਾਣ ਕਰਨ ਸਮੇਂ ਬਹੁਤ ਸਾਰੇ ਗਿਆਨ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ। ਪੀਏਯੂ ਦੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਨੇ ਸੁਝਾਅ ਦਿੱਤਾ ਕਿ ਸਾਂਝੇ ਕੰਮ ਦੀ ਰੂਪ-ਰੇਖਾ ਦੋਵਾਂ ਸੰਸਥਾਵਾਂ ਨੂੰ ਮਿਲ ਕੇ ਤਿਆਰ ਕਰਨੀ ਚਾਹੀਦੀ ਹੈ। ਡਾ. ਕਿਰਨ ਬੈਂਸ ਨੇ ਇਸ ਸਮਝੌਤੇ ਦੇ ਮੁੱਖ ਮੰਤਵਾਂ ਬਾਰੇ ਗੱਲ ਕੀਤੀ। ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਵੱਲੋਂ ਵਿਸ਼ੇਸ਼ ਤੌਰ ’ਤੇ ਪੋਸ਼ਣ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦਾ ਜ਼ਿਕਰ ਕੀਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਯੂਨੀਵਰਸਿਟੀ ਵੱਲੋਂ ਅਪਣਾਏ ਜਾਂਦੇ ਪਸਾਰ ਢਾਂਚੇ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ।

Advertisement

Advertisement