For the best experience, open
https://m.punjabitribuneonline.com
on your mobile browser.
Advertisement

ਆਈਆਈਟੀ ਰੂਪਨਗਰ ਤੇ ਆਈਸੀਈਏਆਈ ਵਿਚਕਾਰ ਸਮਝੌਤਾ

11:32 AM Jul 21, 2024 IST
ਆਈਆਈਟੀ ਰੂਪਨਗਰ ਤੇ ਆਈਸੀਈਏਆਈ ਵਿਚਕਾਰ ਸਮਝੌਤਾ
ਸਮਝੌਤਾ ਸਹੀਬੱਧ ਕਰਦੇ ਹੋਏ ਦੋਵੇਂ ਸੰਸਥਾਵਾਂ ਦੇ ਅਧਿਕਾਰੀ।
Advertisement

ਜਗਮੋਹਨ ਸਿੰਘ
ਰੂਪਨਗਰ, 20 ਜੁਲਾਈ
ਸਥਾਨਕ ਆਈਆਈਟੀ ਅਤੇ ਇੰਸਟੀਚਿਊਟ ਆਫ ਸਿਵਲ ਇੰਜਨੀਅਰਜ਼ ਸੁਸਾਇਟੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਖਲਾਈ, ਪ੍ਰਮਾਣੀਕਰਨ ਪ੍ਰੋਗਰਾਮ ਅਤੇ ਇੰਜਨੀਅਰਿੰਗ ਕਾਲਜਾਂ ਦੇ ਅਧਿਆਪਕਾਂ ਦੀ ਸਿਖਲਾਈ ਲਈ ਆਪਸੀ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਆਈਆਈਟੀ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਦੱਸਿਆ ਕਿ ਸਮਝੌਤੇ ਉਪਰੰਤ ਆਈਆਈਟੀ ਇੰਜਨੀਅਰਿੰਗ ਦੇ ਵਿਦਿਆਰਥੀਆਂ ਲਈ ਏਆਈ ਮਾਈਨਰ ਪ੍ਰੋਗਰਾਮ ਵਿਕਸਿਤ ਕਰ ਕੇ ਚਲਾਵੇਗਾ ਜਦੋਂਕਿ ਆਈਸੀਈਏਆਈ ਸਿਖਲਾਈ ਨੂੰ ਸਮਰਥਨ ਦੇਣ ਲਈ ਮੁਹਾਰਤ ਅਤੇ ਸਰੋਤ ਪੈਦਾ ਕਰੇਗਾ। ਉਨ੍ਹਾਂ ਕਿਹਾ ਕਿ ਸਾਡਾ ਅਗਲਾ ਟੀਚਾ ਇੰਜਨੀਅਰਾਂ ਦੀ ਅਗਲੀ ਪੀੜ੍ਹੀ ਨੂੰ ਏਆਈ ਹੁਨਰਾਂ ਨਾਲ ਸਮਰੱਥ ਬਣਾਉਣਾ ਹੈ। ਡੀਨ (ਖੋਜ ਤੇ ਵਿਕਾਸ) ਡਾ. ਪੁਸਪੇਂਦਰ ਪੀ ਸਿੰਘ ਨੇ ਕਿਹਾ ਕਿ ਇਸ ਨਾਲ ਨਾ ਵਿਦਿਆਰਥੀਆਂ ਨੂੰ ਲਾਭ ਹੋਵੇਗਾ।
ਆਈਸੀਈਏਆਈ ਦੇ ਪ੍ਰਧਾਨ ਡਾ. ਐੱਸਐੱਲ ਸਵਾਮੀ ਨੇ ਕਿਹਾ ਕਿ ਦੋਵੇਂ ਸੰਸਥਾਵਾਂ ਵਿਚਕਾਰ ਤਾਲਮੇਲ ਅਕਾਦਮਿਕ ਸਿੱਖਿਆ ਅਤੇ ਉਦਯੋਗ ਦੀਆਂ ਲੋੜਾਂ ਵਿਚਕਾਰ ਪਾੜ੍ਹੇ ਨੂੰ ਪੂਰਾ ਕਰੇਗਾ। ਇਸ ਮੌਕੇ ਲੈਫਟੀਨੈਂਟ ਜਨਰਲ ਸੇਵਾਮੁਕਤ ਹਰਪਾਲ ਸਿੰਘ, ਡਾ. ਗੁਰਦੀਪ ਸਿੰਘ ਡੀਨ ਜਾਰਜ ਮੇਸਨ ਯੂਨੀਵਰਸਿਟੀ, ਯੂਐਸਏ, ਡਾ. ਸਾਗਰ ਰੋਹੀਦਾਸ ਚਵਾਨ, ਡਾ. ਰੀਤ ਕਮਲ ਤਿਵਾੜੀ, ਡਾ. ਸੁਦਰਸ਼ਨ ਆਇੰਗਰ, ਡਾ. ਐੱਸ ਸਵਾਮੀ, ਐਨ ਦੇਸ਼ਪਾਂਡੇ, ਡਾ. ਗੁਰਦੀਪ ਸਿਘ, ਸਾਗਰ ਸਿੰਘ ਆਦਿ ਵੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement