ਬੇਲਾ ਕਾਲਜ ਤੇ ਐੱਨਜੀਓ ਵਿਚਾਲੇ ਸਮਝੌਤਾ
07:30 AM Dec 14, 2024 IST
ਸੰਜੀਵ ਬੱਬੀ
ਚਮਕੌਰ ਸਾਹਿਬ, 13 ਦਸੰਬਰ
ਇਥੇ ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਅਤੇ ਆਈਆਈਟੀ ਰੋਪੜ ਦੇ ਵਿਦਿਆਰਥੀਆਂ ਦੁਆਰਾ ਸ਼ੁਰੂ ਕੀਤੀ ਗਈ ਗੈਰ-ਮੁਨਾਫ਼ਾ ਸੰਸਥਾ ‘ਪਹਿਚਾਣ ਏਕ ਸਫ਼ਰ’ ਦਰਮਿਆਨ ਮੈਮੋਡਰੰਮ ਆਫ਼ ਅੰਡਰਸਟੈਡਿੰਗ ਤੇ ਦਸਤਖਤ ਹੋਏ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਬੇਲਾ ਕਾਲਜ ਨੇ ਸਮਾਜ ਸੇਵਾ ਅਤੇ ਸਮਰਪਣ ਭਾਵ ਨਾਲ ਆਲੇ-ਦੁਆਲੇ ਦੇ ਪੰਜ ਪਿੰਡ ਉੱਨਤ ਭਾਰਤ ਅਭਿਆਨ ਅਧੀਨ ਲਏ ਹੋਏ ਹਨ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਇਹ ਸੇਵਾ ਭਾਵ ਹੀ ‘ਪਹਿਚਾਣ ਏਕ ਸਫ਼ਰ’ ਐੱਨਜੀਓ ਨਾਲ ਸਮਝੌਤਾ ਪੱਤਰ ਦਸਤਖਤ ਕਰਨ ਦਾ ਮੁੱਖ ਆਧਾਰ ਬਣਿਆ ਹੈ। ਇਹ ਪੱਤਰ ਤਹਿਤ ਦੋਨੋਂ ਸੰਸਥਾਵਾਂ ਦੇ ਵਿਦਿਆਰਥੀ ਮਿਲ ਕੇ ਲੋੜਵੰਦ ਤਬਕੇ ਦੇ ਬੱਚਿਆਂ ਅਤੇ ਵਿਦਿਆਰਥੀਆਂ ਲਈ ਮੁਫ਼ਤ ਅਕਾਦਮਿਕ ਗਤੀਵਿਧੀਆਂ ਕਰਾਉਣ ਵਿੱਚ ਸਹਾਈ ਹੋਣਗੀਆਂ। ਇਹ ਸਮਝੌਤਾ-ਪੱਤਰ ਤਿੰਨ ਸਾਲ ਲਈ ਕਾਰਜ਼ਸ਼ੀਲ ਰਹੇਗਾ। ਡਾ. ਸ਼ਾਹੀ ਨੇ ਇਸ ਮੌਕੇ ਮਿਸ. ਰੁਚਿਤਾ ਪ੍ਰਧਾਨ ‘ਪਹਿਚਾਣ ਏਕ ਸਫ਼ਰ’ ਅਤੇ ਜੈ. ਗੋਇਲ ਉਪ ਪ੍ਰਧਾਨ ਦਾ ਧੰਨਵਾਦ ਕੀਤਾ।
Advertisement
Advertisement