For the best experience, open
https://m.punjabitribuneonline.com
on your mobile browser.
Advertisement

ਭਾਰਤ-ਫਿਲਪੀਨਜ਼ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਲਈ ਸਹਿਮਤ

03:03 PM Jun 30, 2023 IST
ਭਾਰਤ ਫਿਲਪੀਨਜ਼ ਦੁਵੱਲੇ ਵਪਾਰ ਸਮਝੌਤੇ ’ਤੇ ਗੱਲਬਾਤ ਲਈ ਸਹਿਮਤ
Advertisement

ਨਵੀਂ ਦਿੱਲੀ, 29 ਜੂਨ

Advertisement

ਭਾਰਤ ਅਤੇ ਫਿਲਪੀਨਜ਼ ਅੱਜ ਦੁਵੱਲੇ ਤਰਜੀਹੀ ਵਪਾਰ ਸਮਝੌਤੇ ‘ਤੇ ਗੱਲਬਾਤ ਕਰਨ ਲਈ ਸਹਿਮਤ ਹੋਏ ਅਤੇ ਦੱਖਣੀ ਚੀਨ ਸਾਗਰ ‘ਚ ਚੀਨ ਦੇ ਵਧਦੇ ਰਹੇ ਗਲਬੇ ਦੌਰਾਨ, ਖਾਸਕਰ ਸਮੁੰਦਰੀ ਖੇਤਰ ਸੁੁਰੱਖਿਆ ਵਿੱਚ ਰੱਖਿਆ ਸਹਿਯੋਗ ਵਧਾਉਣ ਦਾ ਅਹਿਦ ਕੀਤਾ। ਦੋਵਾਂ ਧਿਰਾਂ ਨੇ ਅਤਿਵਾਦ ਦੇ ਟਾਕਰੇ, ਵਿੱਤੀ ਸਬੰਧ, ਵਿਕਾਸ ‘ਚ ਸਹਿਯੋਗ, ਸਿਹਤ, ਸੈਰ ਸਪਾਟਾ ਅਤੇ ਹਵਾਈ ਸੇਵਾ, ਖੇਤੀਬਾੜੀ ਅਤੇ ਪੁਲਾੜ ਸਹਿਯੋਗ ਬਾਰੇ ਵੀ ਗੱਲਬਾਤ ਕੀਤੀ।

ਫਿਲਪੀਨਜ਼ ਦੇ ਵਿਦੇਸ਼ ਮਾਮਲਿਆਂ ਬਾਰੇ ਸਕੱਤਰ ਐਨਰਿਕ ਏ. ਮਲਾਨੋ ਅਤੇ ਭਾਰਤ ਦੇ ਵਿਦੇਸ਼ ਮੰਤਰੀ ਵਿਚਾਲੇ ਗੱਲਬਾਤ ਦੌਰਾਨ ਦੋਵੇਂ ਧਿਰਾਂ ਨੇ ਯੂੁਐੱਨ ਸਾਲਸੀ ਅਦਾਲਤ ਵੱਲੋਂ 2016 ਵਿੱਚ ਦੱਖਣੀ ਚੀਨ ਸਾਗਰ ਬਾਰੇ ਐਲਾਨੇ ਫ਼ੈਸਲੇ ਨੂੰ ਲਾਗੂ ਕਰਨ ਦੀ ਲੋੜ ਨੂੰ ਵੀ ਉਭਾਰਿਆ। ਦੱਸਣਯੋਗ ਹੈ ਕਿ ਭਾਰਤ ਅਤੇ ਫਿਲਪੀਨਜ਼ ਵਿਚਾਲੇ ਰੱਖਿਆ ਅਤੇ ਸੁੁਰੱਖਿਆ ਸਬੰਧ ਅੱਗੇ ਵਧ ਰਹੇ ਹਨ। ਪਿਛਲੇ ਫਿਲਪੀਨਜ਼ ਨੇ ਬ੍ਰਹਮੋਸ ਕਰੂਜ਼ ਮਿਜ਼ਾਈਲਾਂ ਦੀਆਂ ਤਿੰਨ ਬੈਟਰੀਆਂ ਖਰੀਦਣ ਲਈ 37.5 ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਇਸ ਗੱਲ ਨੂੰ ਉਭਾਰਿਆ ਕਿ ਭਾਰਤ ਅਤੇ ਫਿਲਪੀਨਜ਼ ਦੇ ਸੁਤੰਤਰ ਅਤੇ ਖੁੱਲ੍ਹੇ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤ ਹਨ ਅਤੇ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਅਤੇ ਕੌਮਾਂਤਰੀ ਕਾਨੂੰਨ, ਵਿਸ਼ੇਸ਼ ਤੌਰ ‘ਤੇ ਯੂਐੱਨਸੀਐੈੱਲਓਐੱਸ (ਸਾਗਰ ਬਾਰੇ ਕਾਨੂੰਨ ‘ਤੇ ਸੰਯੁਕਤ ਰਾਸ਼ਟਰ ਦੀ ਕਨਵੈਨਸ਼ਨ) ਅਤੇ ਦੱਖਣੀ ਚੀਨ ਸਾਗਰ ਬਾਰੇ ਫੈਸਲੇ ਦੀ ਪਾਲਣਾ ‘ਤੇ ਜ਼ੋਰ ਦਿੱਤਾ।

ਵਿਦੇਸ਼ ਮੰਤਰੀ ਜੈਸ਼ੰਕਰ ਨੇ ਟਵੀਟ ਕੀਤਾ ਕਿ ਫਿਲਪੀਨਜ਼ ਦੇ ਵਿਦੇਸ਼ ਮੰਤਰੀ ਮਨਾਲੋ ਨਾਲ ਦੁਵੱਲੇ ਸਹਿਯੋਗ ‘ਤੇ ਭਾਰਤ-ਫਿਲਪੀਨਜ਼ ਸੰਯੁਕਤ ਕਮਿਸ਼ਨ ਦੀ ਪੰਜਵੀਂ ਬੈਠਕ ‘ਚ ਉਸਾਰੂ ਗੱਲਬਾਤ ਹੋਈ ਅਤੇ ਕਿਹਾ ਕਿ ਗੱਲਬਾਤ ਰੱਖਿਆ, ਅਤਿਵਾਦ ਦੇ ਟਾਕਰੇ, ਸਿਹਤ ਅਤੇ ਵਪਾਰ ਖੇਤਰ ‘ਚ ਸਬੰਧ ਵਧਾਉਣ ‘ਤੇ ਕੇਂਦਰਤ ਸੀ।” ਬਿਆਨ ਮੁਤਾਬਕ ਦੋਵਾਂ ਧਿਰਾਂ ਨੇ ਰੱਖਿਆ ਖੇਤਰ ‘ਚ ਲਗਾਤਾਰ ਕੰਮ ਕਰਨ ਦੀ ਰੁਚੀ ਜ਼ਾਹਿਰ ਕੀਤੀ ਹੈ।

ਜੈਸ਼ੰਕਰ ਨੇ ਕਿਹਾ ਕਿ ਮਨਾਲੋ ਦੁਵੱਲੇ ਤਰਜੀਹੀ ਵਪਾਰ ਸਮਝੌਤੇ ‘ਤੇ ਗੱਲਬਾਤ ਲਈ ਸਹਿਮਤ ਹੋਏ ਹਨ ਅਤੇ ਉਨ੍ਹਾਂ ਨੇ ਵਧ ਰਹੇ ਦੁਵੱਲੇ ਵਪਾਰ ‘ਤੇ ਤਸੱਲੀ ਪ੍ਰਗਟਾਈ ਹੈ। ਬਿਆਨ ‘ਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਵਧਾਉਣ, ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਯਾਤਰਾ ਨੂੰ ਸੁਖਾਲਾ ਬਣਾਉਣ, ਵਪਾਰ ਅਤੇ ਨਿਵੇਸ਼ ਬਾਰੇ ਵੀ ਗੱਲਬਾਤ ਕੀਤੀ। -ਪੀਟੀਆਈ

Advertisement
Tags :
Advertisement
Advertisement
×