ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਗਰਾ ਗੈਂਗ ਦੇ ਤਾਰ ਜੰਡਿਆਲਾ ਗੁਰੂ ਦੇ ਮੈਡੀਕਲ ਸਟੋਰ ਨਾਲ ਜੁੜੇ

06:59 AM Jul 26, 2020 IST

ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 25 ਜੁਲਾਈ  

Advertisement

ਬਰਨਾਲਾ ਪੁਲੀਸ ਵੱਲੋਂ ਬੀਤੇ ਦਨਿ 11 ਸੂਬਿਆਂ ਵਿੱਚ ਨਸ਼ੀਲੀਆਂ ਗੋਲੀਆਂ ਦਾ ਕਾਰੋਬਾਰ ਕਰਨ ਵਾਲੇ ਆਗਰਾ ਗੈਂਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਿਛਲੇ ਦਨਿੀਂ ਬਰਨਾਲਾ ਪੁਲੀਸ ਵੱਲੋਂ ਸਥਾਨਕ ਮੈਡੀਕਲ ਸਟੋਰ ’ਚੋਂ ਬਰਾਮਦ ਕੀਤੀਆਂ ਗਈਆਂ ਨਸ਼ੀਲੀਆਂ ਗੋਲੀਆਂ ਦੇ ਮਾਮਲੇ ਨੂੰ ਵੀ ਇਸੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।  ਸਥਾਨਕ ਮੈਡੀਕਲ ਸਟੋਰ ਦਾ ਨਾਂ ਆਗਰਾ ਗੈਂਗ ਨਾਲ ਜੁੜੇ ਹੋਣ ਦੀ ਚਰਚਾ ਮਗਰੋਂ ਇੱਥੋਂ ਦੇ ਹੋਰ ਮੈਡੀਕਲ ਸਟੋਰਾਂ ਵਿੱਚ ਹਫੜਾ ਦਫੜੀ ਮੱਚ ਗਈ ਹੈ। ਡਰੱਗ ਐਂਡ ਕਾਸਮੈਟਿਕ ਐਕਟ ਅਨੁਸਾਰ ਜਿਸ ਵੀ ਮੈਡੀਕਲ ਸਟੋਰ ਕੋਲ ਨਸ਼ੀਲੀਆਂ ਗੋਲੀਆਂ ਦਾ ਸਟਾਕ ਹੈ, ਉਸ ਦੇ ਮਾਲਕ ਨੂੰ ਆਪਣੀ ਦੁਕਾਨ ਦੀ ਮੁੱਖ ਜਗ੍ਹਾ ’ਤੇ ਬੋਰਡ ਟੰਗ ਕੇ ਉਸ ਦਾ ਰਿਕਾਰਡ ਲਿਖਣਾ ਹੁੰਦਾ ਹੈ। ਇਸ ਤੋਂ ਇਲਾਵਾ ਡਾਕਟਰ ਦੀ ਪਰਚੀ ਤੋਂ ਬਨਿਾਂ ਇਹ ਦਵਾਈ ਨਹੀਂ ਦਿੱਤੀ ਜਾ ਸਕਦੀ। ਦੂਜੇ ਪਾਸੇ ਨਸ਼ੇ ਦੀਆਂ ਗੋਲੀਆਂ ਦੇ ਕਾਰੋਬਾਰ ਨਾਲ ਜੁੜੇ ਇਥੋਂ ਦੇ ਕੁਝ ਮੈਡੀਕਲ ਸੋਟਰਾਂ ਦੇ ਮਾਲਕਾਂ ਵੱਲੋਂ ਡਰੱਗ ਐਂਡ ਕਾਸਮੈਟਿਕ ਐਕਟ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ। 

ਇਸ ਸਬੰਧੀ ਅੰਮ੍ਰਿਤਸਰ ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਅਮਰਪਾਲ ਸਿੰਘ ਮੱਲ੍ਹੀ ਅਤੇ ਡਰੱਗ ਐਂਡ ਫੂਡ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਕਿਹਾ ਨਸ਼ਿਆਂ ਦਾ ਮੁੱਦਾ ਗੰਭੀਰ ਹੈ। ਪੰਜਾਬ ਵਿੱਚ ਜੋ ਵੀ ਮੈਡੀਕਲ ਸਟੋਰ ਇਨ੍ਹਾਂ ਨਸ਼ੀਲੀਆਂ ਗੋਲੀਆਂ ਦੀ ਵਿਕਰੀ ਬਨਿਾਂ ਕਿਸੇ ਡਾਕਟਰੀ ਪਰਚੀ ਤੋਂ ਕਰੇਗਾ ਜਾਂ ਦਵਾਈਆਂ ਦਾ ਰਿਕਾਰਡ ਨਹੀਂ ਰੱਖੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। 

Advertisement

Advertisement
Tags :
ਆਗਰਾਸਟੋਰਗੁਰੂਗੈਂਗਜੰਡਿਆਲਾਜੁੜੇਮੈਡੀਕਲ
Advertisement