ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਗਨੀਵੀਰ ਭਾਰਤ ਦੇ ਨਾਇਕਾਂ ਦਾ 'ਅਪਮਾਨ' ਕਰਨ ਯੋਜਨਾ: ਰਾਹੁਲ ਗਾਂਧੀ

11:15 PM Oct 22, 2023 IST

ਨਵੀਂ ਦਿੱਲੀ, 22 ਅਕਤੂਬਰ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਅਗਨੀਵੀਰ ਨੂੰ ਭਾਰਤ ਦੇ ਬਹਾਦਰ ਦਿਲਾਂ ਦਾ 'ਅਪਮਾਨ' ਕਰਨ ਲਈ ਘੜੀ ਗਈ ਯੋਜਨਾ ਕਰਾਰ ਦਿੰਦੇ ਹੋਏ ਕਿਹਾ ਕਿ ਇਸ ’ਚ ਕੋਈ ਪੈਨਸ਼ਨ ਜਾਂ ਹੋਰ ਲਾਭ ਨਹੀਂ ਹਨ। ਗਾਂਧੀ ਨੇ ਅਗਨੀਵੀਰ ਗਾਵਤੇ ਅਕਸ਼ੈ ਲਕਸ਼ਮਣ ਦੀ ਤਸਵੀਰ ਸਾਂਝੀ ਕੀਤੀ ਅਤੇ ਕਿਹਾ ਕਿ ਸਿਆਚਨਿ ਵਿੱਚ ਉਨ੍ਹਾਂ ਦੀ ਮੌਤ ਦੀ ਖ਼ਬਰ ਦੁਖਦਾਈ ਹੈ। ਉਸ ਦੇ ਪਰਿਵਾਰ ਨਾਲ ਉਨ੍ਹਾਂ ਡੂੰਘੀ ਸੰਵੇਦਨਾ ਹੈ। ਉਨ੍ਹਾਂ ਐਕਸ ’ਤੇ ਪੋਸਟ ’ਚ ਕਿਹਾ ਇੱਕ ਜਵਾਨ ਦੇਸ਼ ਲਈ ਸ਼ਹੀਦ ਹੋਇਆ ਉਸ ਲਈ ਕੋਈ ਗ੍ਰੈਚੁਟੀ ਨਹੀਂ, ਉਸ ਦੀ ਸੇਵਾ ਲਈ ਕੋਈ ਹੋਰ ਫੌਜੀ ਸਹੂਲਤਾਂ ਨਹੀਂ ਅਤੇ ਸ਼ਹੀਦੀ ਵਿੱਚ ਉਸ ਦੇ ਪਰਿਵਾਰ ਨੂੰ ਕੋਈ ਪੈਨਸ਼ਨ ਨਹੀਂ। ਉਨ੍ਹਾਂ ਕਿਹਾ ਕਿ ਅਗਨੀਵੀਰ ਭਾਰਤ ਦੇ ਨਾਇਕਾਂ ਦਾ ਅਪਮਾਨ ਕਰਨ ਦੀ ਯੋਜਨਾ ਹੈ। -ਪੀਟੀਆਈ

Advertisement

Advertisement