For the best experience, open
https://m.punjabitribuneonline.com
on your mobile browser.
Advertisement

ਅਗਨੀ ਕਾਂਡ: ਜਮਹੂਰੀ ਅਧਿਕਾਰ ਸਭਾ ਵੱਲੋਂ ਤੱਥ ਖੋਜ ਰਿਪੋਰਟ ਜਾਰੀ

07:23 AM May 17, 2024 IST
ਅਗਨੀ ਕਾਂਡ  ਜਮਹੂਰੀ ਅਧਿਕਾਰ ਸਭਾ ਵੱਲੋਂ ਤੱਥ ਖੋਜ ਰਿਪੋਰਟ ਜਾਰੀ
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 16 ਮਈ
ਇਥੇ ਉੜੀਆ ਕਲੋਨੀ ’ਚ ਲੰਘੀ 23 ਅਪਰੈਲ ਨੂੰ ਅੱਗ ਲੱਗਣ ਕਾਰਣ ਦੋ ਸਕੀਆਂ ਭੈਣਾਂ ਦੀ ਮੌਤ ਅਤੇ ਕਈ ਝੁੱਗੀਆਂ ਸਮੇਤ ਵਿੱਚ ਸਾਮਾਨ ਸੜ ਕੇ ਰਾਖ਼ ਹੋਣ ਦੇ ਮਾਮਲੇ ਬਾਰੇ ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਤੱਥ ਖੋਜ ਰਿਪੋਰਟ ਜਾਰੀ ਕੀਤੀ ਹੈ।
ਦਸ ਮੈਂਬਰੀ ਤੱਥ ਖੋਜ ਕਮੇਟੀ ਦੀ ਰਿਪੋਰਟ ਰਿਲੀਜ਼ ਕਰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਬੱਗਾ ਸਿੰਘ, ਸਕੱਤਰ ਸੁਦੀਪ ਸਿੰਘ ਅਤੇ ਪ੍ਰੈਸ ਸਕੱਤਰ ਡਾ. ਅਜੀਤਪਾਲ ਸਿੰਘ ਨੇ ਦੱਸਿਆ ਕਿ ਕਲੋਨੀ ਨੂੰ ਜਾਂਦੇ ਨਹਿਰੀ ਪੁਲ ਦਾ ਤੰਗ ਹੋਣਾ ਹੈ ਮੁੱਖ ਕਾਰਨ ਸੀ। ਜੇਕਰ ਫਾਇਰ ਬ੍ਰਿਗੇਡ ਦੇ ਪੁਲ ਤੋਂ ਲੰਘਣ ਜੋਗਾ ਰਸਤਾ ਹੁੰਦਾ ਤਾਂ ਅੱਗ ਨਾਲ ਇੰਨਾ ਭਿਆਨਕ ਨੁਕਸਾਨ ਨਹੀਂ ਹੋਣਾ ਸੀ। ਇਹ ਕਲੋਨੀ ਸਲੱਮ ਏਰੀਆ ਐਕਟ ਤਹਿਤ ਅਲਾਟਡ ਕਲੋਨੀ ਹੈ, ਜੋ ਸ਼ਹਿਰ ਦੇ ਵਾਰਡ ਨੰਬਰ 47 ਦਾ ਹਿੱਸਾ ਹੈ। ਇੱਥੋਂ ਦੇ ਵਸਨੀਕਾਂ ਦੇ ਆਧਾਰ ਕਾਰਡ, ਰਾਸ਼ਨ ਕਾਰਡ ਤੇ ਵੋਟਰ ਕਾਰਡ ਵੀ ਬਣੇ ਹੋਏ ਹਨ। ਅਗਨੀ ਕਾਂਡ ਵਿੱਚ 9 ਝੁੱਗੀਆਂ ਸੜਣ ਤੋਂ ਇਲਾਵਾ ਦੋ ਮਾਸੂਮ ਬੱਚੀਆਂ ਵੀ ਸੜਕੇ ਮਰ ਗਈਆਂ ਅਤੇ ਬਹੁਤ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ। ਆਗੂਆਂ ਨੇ ਦੱਸਿਆ ਕਿ ਕਲੋਨੀ ’ਚ ਰਹਿੰਦੇ ਮਿਹਨਤਕਸ਼ ਲੋਕਾਂ ਨੂੰ ਮਾਣਮੱਤੀ ਅਤੇ ਸਿਹਤਮੰਦ ਜ਼ਿੰਦਗੀ ਲਈ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣਾ, ਸਰਕਾਰ ਦੀ ਸੰਵਿਧਾਨਿਕ ਜ਼ਿੰਮੇਵਾਰੀ ਹੈ ਅਤੇ ਦਿਹਾੜੀਦਾਰਾਂ ਲਈ ਸੁਰੱਖਿਅਤ ਰਿਹਾਇਸ਼ ਦਾ ਟੀਚਾ ਉਦੋਂ ਤੱਕ ਪੂਰਾ ਨਹੀਂ ਹੋ ਸਕਦਾ, ਜਦ ਤੱਕ ਰਾਜ ਪ੍ਰਸਾਸ਼ਨ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਅਗਨੀ ਕਾਂਡ ਦੀ ਜ਼ਿਲ੍ਹਾ ਪ੍ਰਸ਼ਾਸਨ ਪਾਰਦਰਸ਼ੀ ਪੜਤਾਲ ਕਰੇ ਅਤੇ ਅੱਗੇ ਤੋਂ ਅਜਿਹੀ ਘਟਨਾ ਨਾ ਵਾਪਰੇ, ਇਸ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।

Advertisement

Advertisement
Author Image

joginder kumar

View all posts

Advertisement
Advertisement
×