For the best experience, open
https://m.punjabitribuneonline.com
on your mobile browser.
Advertisement

‘ਭਾਜਪਾ ਦੇ ਇਸ਼ਾਰੇ ’ਤੇ ਕੇਜਰੀਵਾਲ ਦਾ ਅਕਸ ਖਰਾਬ ਕਰ ਰਹੀਆਂ ਨੇ ਏਜੰਸੀਆਂ’

07:31 AM Mar 20, 2024 IST
‘ਭਾਜਪਾ ਦੇ ਇਸ਼ਾਰੇ ’ਤੇ ਕੇਜਰੀਵਾਲ ਦਾ ਅਕਸ ਖਰਾਬ ਕਰ ਰਹੀਆਂ ਨੇ ਏਜੰਸੀਆਂ’
ਸੌਰਭ ਭਾਰਦਵਾਜ, ਗੋਪਾਲ ਰਾਏ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 19 ਮਾਰਚ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੌਰਭ ਭਾਰਦਵਾਜ ਤੇ ਗੋਪਾਲ ਰਾਏ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਬੀਤੇ ਦਿਨ ਤੋਂ ਈਡੀ ਅਤੇ ਸੀਬੀਆਈ ਵੱਲੋਂ ਆਬਕਾਰੀ ਮਾਮਲੇ ’ਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਘਪਲੇ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਤੇ ਉਹ ਭਾਜਪਾ ਨੂੰ ਦੱਸਣਾ ਚਾਹੁੰਦੇ ਹਨ ਕਿ ਅਦਾਲਤ ਨੇ ਇਸ ਮਾਮਲੇ ਵਿੱਚ ਕਿਹਾ ਹੈ ਕਿ ਇਸ ਦਾ ਕੋਈ ਸਬੂਤ ਨਹੀਂ ਹੈ। ਇਸ ਦੇ ਬਾਵਜੂਦ ਭਾਜਪਾ ਦੇ ਇਸ਼ਾਰੇ ’ਤੇ ਸਾਜ਼ਿਸ਼ ਤਹਿਤ ਕੇਜਰੀਵਾਲ ਦਾ ਅਕਸ ਖਰਾਬ ਕੀਤਾ ਰਿਹਾ ਹੈ। ਹੁਣ ਤੱਕ ਈਡੀ ਨੇ ਇਸ ਮਾਮਲੇ ਵਿੱਚ ਨੌਂ ਸੰਮਨ ਭੇਜੇ ਹਨ। ਈਡੀ ਪਹਿਲਾਂ ਹੀ ਭਾਜਪਾ ਦੇ ਇਸ਼ਾਰੇ ’ਤੇ ਇਸ ਮਾਮਲੇ ’ਚ ਕੇਜਰੀਵਾਲ ਦੀ ਸ਼ਮੂਲੀਅਤ ਦੇ ਦੋਸ਼ ਲਗਾ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਜਰੀਵਾਲ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਉਣਾ ਇਕ ਵੱਡੀ ਸਾਜ਼ਿਸ਼ ਹੈ ਪਰ ਜਨਤਾ ਇਸ ਨੂੰ ਹੌਲੀ-ਹੌਲੀ ਸਮਝ ਰਹੀ ਹੈ, ਜਿਸ ਦਿਨ ਜਨਤਾ ਨੂੰ ਇਸ ਦੀ ਪੂਰੀ ਤਰ੍ਹਾਂ ਸਮਝ ਆ ਜਾਵੇਗੀ, ਉਸ ਦਿਨ ਭਾਜਪਾ ਦਾ ‘400 ਤੋਂ ਪਾਰ’ ਦਾ ਨਾਅਰਾ 40 ਦੇ ਬਰਾਬਰ ਹੀ ਰਹਿ ਜਾਵੇਗਾ। ਈਡੀ ਸਿਰਫ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਗੋਪਾਲ ਰਾਏ ਨੇ ਕਿਹਾ ਕਿ ਜਦੋਂ ਅਰਵਿੰਦ ਕੇਜਰੀਵਾਲ ਇਸ ਵਿੱਚ ਸ਼ਾਮਲ ਨਹੀਂ ਹਨ ਤਾਂ ਈਡੀ ਨੇ ਉਨ੍ਹਾਂ ਨੂੰ 9 ਸੰਮਨ ਕਿਉਂ ਭੇਜੇ? ਉਨ੍ਹਾਂ ਕਿਹਾ ਕਿ ਚੋਣ ਬਾਂਡ ਰਾਹੀਂ ਭਾਜਪਾ ਦੇ ਭ੍ਰਿਸ਼ਟਾਚਾਰ ਦੀ ਕਾਲੀ ਕਿਤਾਬ ਦੇਸ਼ ਦੇ ਸਾਹਮਣੇ ਆ ਚੁੱਕੀ ਹੈ, ਇਸ ਲਈ ਭਾਜਪਾ ਬਹੁਤ ਬੇਚੈਨ ਅਤੇ ਚਿੰਤਤ ਹੈ। ਭਾਜਪਾ ਨੂੰ ਡਰ ਹੈ ਕਿ ਜੇਕਰ ਜਨਤਾ ਇਸ ਦੇ ਵੱਡੇ ਘਪਲੇ ਨੂੰ ਸਮਝ ਗਈ ਤਾਂ ਇਸ ਦਾ 400 ਦਾ ਨਾਅਰਾ ਘੱਟ ਕੇ 40 ਹੋ ਜਾਵੇਗਾ। ਭਾਜਪਾ ਜਿੰਨੇ ਮਰਜ਼ੀ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਵੇ, ਇਹ ਮੈਗਾ ਇਲੈਕਟੋਰਲ ਬਾਂਡ ਘੁਟਾਲੇ ਦੀ ਸੱਚਾਈ ਨੂੰ ਛੁਪਾ ਨਹੀਂ ਸਕੇਗੀ।
ਸੌਰਭ ਭਾਰਦਵਾਜ ਨੇ ਕਿਹਾ, ‘‘ਸੁਪਰੀਮ ਕੋਰਟ ਨੇ ਕਿਹਾ ਕਿ ਸ਼ਰਾਬ ਘੁਟਾਲੇ ’ਚ ਪੈਸੇ ਦਾ ਲੈਣ-ਦੇਣ ਸਿਰਫ ਬਹਿਸ ਦਾ ਵਿਸ਼ਾ ਹੈ, ਈਡੀ ਨੇ ਹੁਣ ਤੱਕ ਇਸ ’ਚ ਕੋਈ ਸਬੂਤ ਪੇਸ਼ ਨਹੀਂ ਕੀਤਾ। 500 ਤੋਂ ਵੱਧ ਛਾਪੇ ਅਤੇ 1000 ਤੋਂ ਵੱਧ ਲੋਕਾਂ ਦੀ ਗਵਾਹੀ ਦੇ ਬਾਵਜੂਦ ਈਡੀ ਇਸ ਅਖੌਤੀ ਕੇਸ ਵਿੱਚ ਇੱਕ ਵੀ ਸਬੂਤ ਪੇਸ਼ ਨਹੀਂ ਕਰ ਸਕੀ। ਸ਼ਰਾਬ ਘੁਟਾਲੇ ਦਾ ਇਹ ਸਾਰਾ ਮਾਮਲਾ ਦੋਸ਼ਾਂ ਦੇ ਆਧਾਰ ’ਤੇ ਚੱਲ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਅੱਜ ਦੀ ਸੱਤਾ ਲਈ ਖ਼ਤਰਾ ਬਣ ਰਹੇ ਵਿਰੋਧੀ ਧਿਰ ਦੇ ਆਗੂਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×