For the best experience, open
https://m.punjabitribuneonline.com
on your mobile browser.
Advertisement

ਡੇਅਰੀ ਖੇਤਰ ’ਤੇ ਹੱਲੇ ਖ਼ਿਲਾਫ਼ ਕਿਸਾਨਾਂ ਨੇ ਕੇਂਦਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ

07:47 AM May 28, 2024 IST
ਡੇਅਰੀ ਖੇਤਰ ’ਤੇ ਹੱਲੇ ਖ਼ਿਲਾਫ਼ ਕਿਸਾਨਾਂ ਨੇ ਕੇਂਦਰ ਨੂੰ ਕਟਹਿਰੇ ’ਚ ਖੜ੍ਹਾ ਕੀਤਾ
ਵਿਗਿਆਨੀ ਬੀਐੱਸ ਔਲਖ ਗੱਲਬਾਤ ਕਰਦੇ ਹੋਏ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਈ
ਕਿਸਾਨ ਜਥੇਬੰਦੀਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਦੀ ਸਾਜ਼ਿਸ਼ ਮਗਰੋਂ ਹੁਣ ਡੇਅਰੀ ਖੇਤਰ ’ਤੇ ਬੋਲੇ ਜਾ ਰਹੇ ਹੱਲੇ ਨੂੰ ਲੈ ਕੇ ਕਟਹਿਰੇ ਵਿਚ ਖੜ੍ਹਾ ਕੀਤਾ ਹੈ। ਕਿਸਾਨ ਆਗੂ ਆਖਦੇ ਹਨ ਕਿ ਸਮੁੱਚੇ ਦੇਸ਼ ਅਤੇ ਪੰਜਾਬ ਦੇ ਪਸ਼ੂਧਨ ਨੂੰ ਨਕਾਰਾ ਕੀਤੇ ਜਾਣ ਦੀ ਚਾਲ ਚੱਲੀ ਗਈ ਹੈ ਜਿਸ ਤਹਿਤ ਕੁਝ ਕਾਰਪੋਰੇਟ ਘਰਾਣੇ ‘ਸੈਕਸ ਸੀਮਨ’ ਨਾਮ ਦੀ ਇੱਕ ਕੁਦਰਤ ਵਿਰੋਧੀ ਤਕਨੀਕ ਲੈ ਕੇ ਆਏ ਹਨ ਜਿਸ ਨਾਲ ਗਾਵਾਂ ਤੇ ਮੱਝਾਂ ਵੱਡੇ ਪੱਧਰ ’ਤੇ ਫੰਡਰ ਹੋ ਜਾਣਗੀਆਂ। ਇਹ ਤਕਨੀਕ ਭਾਰਤ ਵਿਚ 2017 ਵਿਚ ਆਈ ਹੈ ਜਿਸ ਦੇ ਨਤੀਜੇ ਸਾਹਮਣੇ ਆਉਣ ਲੱਗੇ ਹਨ ਅਤੇ ਇਸ ’ਤੇ ਫ਼ੌਰੀ ਪਾਬੰਦੀ ਲੱਗਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਆਲ ਇੰਡੀਆ ਕਿਸਾਨ ਸਭਾ ਅਤੇ ਕਿਰਤੀ ਕਿਸਾਨ ਯੂਨੀਅਨਾਂ ਦੇ ਸੀਨੀਅਰ ਆਗੂ ਬਲਬੀਰ ਸਿੰਘ ਰਾਜੇਵਾਲ, ਬਲਦੇਵ ਸਿੰਘ ਨਿਹਾਲਗੜ੍ਹ, ਕੁਲਵੰਤ ਸਿੰਘ ਮੌਲਵੀਵਾਲਾ ਅਤੇ ਰਮਿੰਦਰ ਸਿੰਘ ਪਟਿਆਲਾ ਨੇ ਅੱਜ ਇੱਥੇ ਕਿਸਾਨ ਭਵਨ ਵਿਚ ਕਿਸਾਨਾਂ ਨੂੰ ਦਰਪੇਸ਼ ਇਸ ਨਵੀਂ ਚੁਣੌਤੀ ਤੋਂ ਜਾਣੂ ਕਰਾਇਆ। ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਵੱਡੀ ਢਾਰਸ ਡੇਅਰੀ ਹੈ ਜਿਸ ’ਤੇ ਹੁਣ ਕਾਰਪੋਰੇਟਾਂ ਦੀ ਨਜ਼ਰ ਹੈ। ਖੇਤੀ ਕਾਨੂੰਨਾਂ ਮਗਰੋਂ ਹੁਣ ਅਜਿਹੀ ਤਕਨੀਕ ਲਿਆ ਕੇ ਕਿਸਾਨਾਂ ਨੂੰ ਆਖ਼ਰ ਵਿਚ ਜ਼ਮੀਨਾਂ ਤੋਂ ਵਿਰਵੇ ਕੀਤੇ ਜਾਣ ਦੀ ਚਾਲ ਹੈ। ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਮਸ਼ਹੂਰ ਦਵਾ ਵਿਗਿਆਨੀ ਬੀਐੱਸ ਔਲਖ ਨੇ ਇਸ ਨਵੀਂ ਤਕਨੀਕੀ ਦੀਆਂ ਬਾਰੀਕੀਆਂ ਅਤੇ ਪੈਣ ਵਾਲੇ ਪ੍ਰਭਾਵਾਂ ਤੋਂ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ‘ਸੈਕਸ ਸੀਮਨ’ ਨਾਮ ਦੀ ਤਕਨੀਕ ਨਾਲ ਗਾਂ ਦੇ ਗਰਭ ਵਿਚ ਹੀ ਉਸ ਦੇ ਹੋਣ ਵਾਲੇ ਬੱਚੇ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਗਰਭ ਗਿਰ ਜਾਂਦਾ ਹੈ। ਉਸ ਗਾਂ ਦੀ ਬੱਚੇਦਾਨੀ ਅਤੇ ‘ਫਾਲੋਪੀਅਨ ਟਿਊਬਾਂ’ ਖਰਾਬ ਹੋ ਜਾਂਦੀਆਂ ਹਨ। ਔਲਖ ਨੇ ਕਿਹਾ ਕਿ ਦੁਨੀਆ ਦੇ ਕਿਸੇ ਹੋਰ ਮੁਲਕ ਨੇ ਇਸ ਤਕਨੀਕ ਨੂੰ ਨਹੀਂ ਅਪਣਾਇਆ। ਇਸ ਤਕਨੀਕ ਦੌਰਾਨ ਡੀਐਨਏ ਡੈਮੇਜ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੱਡੀ ਪੱਧਰ ’ਤੇ ਗਾਵਾਂ ਵਿਚ ਇਹ ਤਕਨੀਕ ਵਰਤੀ ਜਾ ਚੁੱਕੀ ਹੈ ਅਤੇ ਗਊਆਂ ਦੇ ਗਰਭ ਵਿਚ ਕਿੰਨੇ ਹੀ ਬੱਚੇ ਹੁਣ ਤੱਕ ਮਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਗਊਆਂ ਦਾ ਡੀਐੱਨਏ ਬਦਲ ਜਾਣ ਨਾਲ ਪਸ਼ੂਆਂ ਦੀ ਨਸਲ ਤਬਾਹ ਹੋ ਜਾਵੇਗੀ ਅਤੇ ਖ਼ਰਾਬ ਡੀਐੱਨਏ ਵਾਲੀਆਂ ਗਾਵਾਂ ਦਾ ਦੁੱਧ ਪੀਣ ਵਾਲੇ ਇਨਸਾਨਾਂ ’ਤੇ ਵੀ ਮਾਰੂ ਅਸਰ ਪਵੇਗਾ।

Advertisement

Advertisement
Author Image

joginder kumar

View all posts

Advertisement
Advertisement
×