ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮੀ ਪੁਰਸਕਾਰ ਜਿੱਤਣ ਮਗਰੋਂ ਕ੍ਰਿਤੀ ਨੇ ਸਿੱਧੀਵਿਨਾਇਕ ਮੰਦਰ ’ਚ ਮੱਥਾ ਟੇਕਿਆ

07:39 AM Aug 27, 2023 IST
featuredImage featuredImage

ਮੁੰਬਈ: ਫਿਲਮ ‘ਮਿਮੀ’ ਵਿਚਲੀ ਆਪਣੀ ਅਦਾਕਾਰੀ ਲਈ ਪਹਿਲਾ ਕੌਮੀ ਐਵਾਰਡ ਜਿੱਤਣ ਮਗਰੋਂ ਅਦਾਕਾਰਾ ਕ੍ਰਿਤੀ ਸੈਨਨ ਅੱਜ ਆਪਣੇ ਪਰਿਵਾਰ ਨਾਲ ਸਿੱਧੀਵਿਨਾਇਕ ਮੰਦਰ ਵਿਖੇ ਨਤਮਸਤਕ ਹੋਈ। ਇਸ ਮੌਕੇ ਕ੍ਰਿਤੀ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ। ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਅਦਾਕਾਰਾ ਨੇ ਮੀਡੀਆ ਕਰਮੀਆਂ ਵਿੱਚ ਪ੍ਰਸ਼ਾਦ ਵੀ ਵੰਡਿਆ। ਇਸ ਮੌਕੇ ਕ੍ਰਿਤੀ ਨੇ ਆਪਣੇ ਪੂਰੇ ਪਰਿਵਾਰ ਨਾਲ ਤਸਵੀਰਾਂ ਵੀ ਖਿਚਵਾਈਆਂ। ਜ਼ਿਕਰਯੋਗ ਹੈ ਕਿ ਕ੍ਰਿਤੀ ਨੂੰ 2021 ਵਿੱਚ ਆਈ ਆਪਣੀ ਫਿਲਮ ‘ਮਿਮੀ’ ਲਈ ਇਹ ਐਵਾਰਡ ਪ੍ਰਾਪਤ ਹੋਇਆ ਹੈ। ਇਹ ਫਿਲਮ ਇੱਕ ਅਜਿਹੀ ਲੜਕੀ ਦੀ ਕਹਾਣੀ ਹੈ, ਜੋ ਅਦਾਕਾਰਾ ਬਣਨ ਲਈ ਪੈਸੇ ਇਕੱਠੇ ਕਰਨ ਲਈ ਇੱਕ ਵਿਦੇਸ਼ੀ ਜੋੜੇ ਨੂੰ ਆਪਣੀ ਕੁੁੱਖ ਕਿਰਾਏ ’ਤੇ ਦੇ ਦਿੰਦੀ ਹੈ, ਪਰ ਇਹ ਜੋੜਾ ਬੱਚਾ ਲੈਣ ਤੋਂ ਇਨਕਾਰ ਕਰ ਦਿੰਦਾ ਹੈ ਤੇ ਸਮਾਜਿਕ ਦਬਾਅ ਨੂੰ ਝੱਲਣ ਦੇ ਬਾਵਜੂਦ ਇਹ ਲੜਕੀ ਇੱਕ ਅਣਵਿਆਹੀ ਮਾਂ ਬਣਨ ਦਾ ਫ਼ੈਸਲਾ ਕਰਦੀ ਹੈ। ਇਹ ਫਿਲਮ ਓਟੀਟੀ ਪਲੈਟਫਾਰਮ ‘ਨੈਟਫਲਿਕਸ’ ’ਤੇ ਰਿਲੀਜ਼ ਕੀਤੀ ਗਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। -ਏਐੱਨਆਈ

Advertisement

Advertisement