For the best experience, open
https://m.punjabitribuneonline.com
on your mobile browser.
Advertisement

ਜਿੱਤਣ ਮਗਰੋਂ ਸੰਸਦ ’ਚ ਮੁੱਦਿਆਂ ਦੀ ਸੁਨਾਮੀ ਲਿਆਵਾਂਗਾ: ਕਰਮਜੀਤ ਅਨਮੋਲ

07:07 AM Mar 20, 2024 IST
ਜਿੱਤਣ ਮਗਰੋਂ ਸੰਸਦ ’ਚ ਮੁੱਦਿਆਂ ਦੀ ਸੁਨਾਮੀ ਲਿਆਵਾਂਗਾ  ਕਰਮਜੀਤ ਅਨਮੋਲ
ਜੈਤੋ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਰਮਜੀਤ ਅਨਮੋਲ।
Advertisement

ਸ਼ਗਨ ਕਟਾਰੀਆ
ਜੈਤੋ, 19 ਮਾਰਚ
ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣ ਲਈ ਹਲਕਾ ਫ਼ਰੀਦਕੋਟ ਤੋਂ ਪਿੜ ’ਚ ਉੱਤਰੇ ਕਰਮਜੀਤ ਅਨਮੋਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਬਾਰੇ ਲੋਕ ਅਕਸਰ ਗੱਲਾਂ ਕਰਦੇ ਹਨ ਕਿ ਸੰਸਦ ਮੈਂਬਰ ਹੋਣ ਸਮੇਂ ਉਹ ਸੰਸਦ ’ਚ ਮੁੱਦੇ ਉਠਾਉਣ ਦੀਆਂ ਹਨੇਰੀਆਂ ਲਿਆ ਦਿੰਦੇ ਸਨ। ਅਨਮੋਲ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਸੰਸਦ ’ਚ ਜਾਣ ਦਾ ਮੌਕਾ ਦਿੱਤਾ ਗਿਆ ਤਾਂ ਉਹ ਪੰਜਾਬ ਦੇ ਮੁੱਦਿਆਂ ਨੂੰ ਸੰਸਦ ’ਚ ਚੁੱਕ ਕੇ ਸੁਨਾਮੀ ਲਿਆ ਦੇਣਗੇ। ਇਥੇ ਇਕ ਪੈਲੇਸ ਵਿਚ ਪਾਰਟੀ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਅਨਮੋਲ ਨੇ ਕਿਹਾ ਕਿ ਉਹ ਅਜਿਹੇ ਭਮੱਕੜ ਹਨ ਜਿਨ੍ਹਾਂ ਨੇ ਵਿੱਚ ਵੱਜ-ਵੱਜ ਕੇ ਵੱਡੇ-ਵੱਡੇ ਬੱਲਬ ਫ਼ਿਊਜ਼ ਕਰ ਦਿੱਤੇ ਹਨ ਅਤੇ ਇਸ ਵਾਰ ਉਨ੍ਹਾਂ ਲਈ ਤਕੜਾ ਹੰਭਲਾ ਮਾਰੋ। ਉਸ ਨੂੰ ਇਕ ਵਾਰ ਮੌਕਾ ਦਿਓ। ਉਹ ਕਦੇ ਵੀ ਹਲਕਾ ਵਾਸੀਆਂ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਨਾਲ ਲੱਗਦੇ ਪਿੰਡ ਜਲਾਲ ’ਚ ਉਨ੍ਹਾਂ ਦੇ ਨਾਨਕੇ ਹਨ ਅਤੇ ਉਹ ਹਲਕੇ ਦੇ ਤਕਰੀਬਨ ਹਰ ਸ਼ਖ਼ਸ ਨੂੰ ਜਾਣਦੇ ਹਨ। ਉਨ੍ਹਾਂ ਕਿਹਾ ਕਿ ਕਈ ਉਨ੍ਹਾਂ ਨੂੰ ਬਾਹਰਲਾ ਉਮੀਦਵਾਰ ਦੱਸ ਰਹੇ ਹਨ ਜਦਕਿ ਇਹ ਸਿਰਫ ਪ੍ਰਾਪੇਗੰਡਾ ਹੀ ਹੈ।
ਸ੍ਰੀ ਅਨਮੋਲ ਨੇ ਵਿਰੋਧੀਆਂ ਦੀ ਆਲੋਚਨਾ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਕਿ ਉਹ ਹਲਕੇ ਲਈ ਕੁੱਝ ਕਰ-ਗੁਜ਼ਰਨ ਤੋਂ ਬਾਅਦ ਹੀ ਅਜਿਹਾ ਕਰਨਗੇ। ਵਿਧਾਇਕ ਅਮੋਲਕ ਸਿੰਘ ਨੇ ਕਰਮਜੀਤ ਅਨਮੋਲ ਨੂੰ ਵੱਡੀ ਜਿੱਤ ਦਾ ਭਰੋਸਾ ਦਿਵਾਇਆ। ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਧਰਮਜੀਤ ਸਿੰਘ ਰਾਮੇਆਣਾ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਭਗਤੂਆਣਾ, ਬੀਬਾ ਜਸਕੀਰਤ ਮਾਨ ਹਾਜ਼ਰ ਸਨ।

Advertisement

ਮੁੱਖ ਮੰਤਰੀ ਵੱਲੋਂ ਜੈਤੋ ਵਾਸੀਆਂ ਦੀ ਪ੍ਰਸ਼ੰਸਾ

ਕਰਮਜੀਤ ਅਨਮੋਲ ਜਦੋਂ ਮੰਚ ਤੋਂ ਸੰਬੋਧਨ ਕਰ ਰਹੇ ਸਨ ਤਾਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਕਰਮਜੀਤ ਨੂੰ ਫੋਨ ਆ ਗਿਆ। ਸ੍ਰੀ ਅਨਮੋਲ ਨੇ ਦੱਸਿਆ ਕਿ ਉਹ ਜੈਤੋ ਵਿਚ ਵਰਕਰਾਂ ਨੂੰ ਮੁਖ਼ਾਤਬਿ ਹੋ ਰਹੇ ਹਨ ਤਾਂ ਮੁੱਖ ਮੰਤਰੀ ਨੇ ਫ਼ੋਨ ਮਾਈਕ ਨੇੜੇ ਕਰਵਾ ਕੇ ਜੈਤੋ ਵਾਸੀਆਂ ਅਤੇ ਵਰਕਰਾਂ ਦੀ ਭਰਵੀਂ ਤਾਰੀਫ਼ ਕੀਤੀ।

Advertisement
Author Image

joginder kumar

View all posts

Advertisement
Advertisement
×