ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ’ਚ ਤਿੰਨ ਸਾਲਾਂ ਮਗਰੋਂ ਜੁਲਾਈ ਵਿੱਚ ਘੱਟ ਪਿਆ ਮੀਂਹ

07:52 AM Aug 01, 2024 IST
ਮੀਂਹ ਤੋਂ ਬਾਅਦ ਮੁਹਾਲੀ ਦੇ ਸੈਕਟਰ-71 ਦੀ ਸੜਕ ’ਤੇ ਭਰਿਆ ਪਾਣੀ। -ਫੋਟੋ: ਪ੍ਰਦੀਪ ਤਿਵਾੜੀ

ਆਤਿਸ਼ ਗੁਪਤਾ
ਚੰਡੀਗੜ੍ਹ, 31 ਜੁਲਾਈ
ਪੰਜਾਬ ਵਿੱਚ ਮੌਨਸੂਨ ਦੇ ਤੈਅ ਸਮੇਂ ’ਤੇ ਦਸਤਕ ਦੇਣ ਦੇ ਬਾਵਜੂਦ ਇਸ ਦੀ ਰਫ਼ਤਾਰ ਮੱਠੀ ਪਈ ਹੋਈ ਹੈ। ਇਸ ਕਰਕੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਾਰ ਸੂਬੇ ਵਿੱਚ ਤਿੰਨ ਸਾਲਾਂ ਬਾਅਦ ਜੁਲਾਈ ਵਿੱਚ ਆਮ ਨਾਲੋਂ 44 ਫ਼ੀਸਦ ਘੱਟ ਮੀਂਹ ਪਿਆ ਹੈ। ਜੁਲਾਈ ਵਿੱਚ 161.4 ਐੱਮਐੱਮ ਦੇ ਮੁਕਾਬਲੇ ਸਿਰਫ਼ 89.6 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਪਹਿਲਾਂ 2021 ਵਿੱਚ ਆਮ ਨਾਲੋਂ 1.4 ਫ਼ੀਸਦ ਮੀਂਹ ਘੱਟ ਪਿਆ ਸੀ। ਉਸ ਵਰ੍ਹੇ 173.7 ਐੱਮਐੱਮ ਮੀਂਹ ਪਿਆ ਸੀ। ਜਦੋਂ ਕਿ 2022 ਵਿੱਚ ਆਮ ਨਾਲੋਂ 35.9 ਫ਼ੀਸਦ ਵੱਧ 219.3 ਐੱਮਐੱਮ ਅਤੇ 2023 ਵਿੱਚ 43.3 ਫ਼ੀਸਦ ਵੱਧ 231.3 ਐੱਮਐੱਮ ਮੀਂਹ ਪਿਆ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਜੁਲਾਈ ਦੌਰਾਨ ਸਿਰਫ਼ ਪਠਾਨਕੋਟ ਤੇ ਮਾਨਸਾ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। ਪਠਾਨਕੋਟ ਵਿੱਚ 19 ਫ਼ੀਸਦ ਵੱਧ 435.3 ਐੱਮਐੱਮ ਅਤੇ ਮਾਨਸਾ ਵਿੱਚ 9 ਫ਼ੀਸਦ ਵੱਧ 100.8 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ 21 ਜ਼ਿਲ੍ਹਿਆਂ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਬਠਿੰਡਾ ਵਿੱਚ ਸਭ ਤੋਂ ਘੱਟ ਸਿਰਫ਼ 28 ਐੱਮਐੱਮ ਮੀਂਹ ਪਿਆ ਹੈ। ਇਹ ਆਮ ਨਾਲੋਂ 74 ਫ਼ੀਸਦ ਘੱਟ ਹੈ। ਫ਼ਤਹਿਗੜ੍ਹ ਸਹਿਬ ਵਿੱਚ ਆਮ ਨਾਲੋਂ 73 ਫ਼ੀਸਦ ਘੱਟ 50.9 ਐੱਮਐੱਮ, ਫਿਰੋਜ਼ਪੁਰ ਵਿੱਚ 67 ਫ਼ੀਸਦ ਘੱਟ 32.5, ਮੁਹਾਲੀ ਵਿੱਚ 65 ਫ਼ੀਸਦ ਘੱਟ 73.6, ਨਵਾਂ ਸ਼ਹਿਰ ਵਿੱਚ 63 ਫ਼ੀਸਦ ਘੱਟ 195.8, ਸੰਗਰੂਰ ਵਿੱਚ 62 ਫ਼ੀਸਦ ਘੱਟ 50.7 ਅਤੇ ਮੋਗਾ ਵਿੱਚ 61 ਫ਼ੀਸਦ ਘੱਟ 36.9 ਐੱਮਐੱਮ ਮੀਂਹ ਪਿਆ ਹੈ। ਅੰਮ੍ਰਿਤਸਰ ਵਿੱਚ 36 ਫ਼ੀਸਦ ਘੱਟ 110.7 ਐੱਮਐੱਮ, ਬਰਨਾਲਾ ਵਿੱਚ 50 ਫ਼ੀਸਦ ਘੱਟ 61.3 ਐੱਮਐੱਮ ਮੀਂਹ ਪਿਆ।

Advertisement

ਮੀਂਹ ਨਾ ਪੈਣ ਕਰਕੇ ਹੁੰਮਸ ਭਰੀ ਗਰਮੀ ਜਾਰੀ

ਪੰਜਾਬ ਵਿੱਚ ਮੀਂਹ ਨਾ ਪੈਣ ਕਰਕੇ ਅੱਜ ਵੀ ਹੁੰਮਸ ਭਰੀ ਗਰਮੀ ਦਾ ਕਹਿਰ ਜਾਰੀ ਰਿਹਾ। ਅੱਜ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ 11.5 ਐੱਮਐੱਮ, ਲੁਧਿਆਣਾ ਵਿੱਚ 3, ਰੂਪਨਗਰ ਵਿੱਚ 0.5 ਐੱਮਐੱਮ ਅਤੇ ਹੋਰ ਕਈ ਸ਼ਹਿਰਾਂ ਵਿੱਚ ਕਿਣ-ਮਿਣ ਹੋਈ। ਦੂਜੇ ਪਾਸੇ ਅੱਜ ਸੂਬੇ ਵਿੱਚ ਤਾਪਮਾਨ ਵੀ ਆਮ ਨਾਲੋਂ 5.6 ਡਿਗਰੀ ਸੈਲਸੀਅਸ ਤੱਕ ਵੱਧ ਦਰਜ ਕੀਤਾ ਗਿਆ। ਅੱਜ ਪੰਜਾਬ ਦਾ ਬਠਿੰਡਾ ਹਵਾਈ ਅੱਡਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੋਰਨਾਂ ਸ਼ਹਿਰਾਂ ਦਾ ਤਾਪਮਾਨ ਵੀ 36 ਤੋਂ 40 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ।

Advertisement
Advertisement
Tags :
MonsoonpunjabPunjabi khabarPunjabi News