ਕੈਨੇਡਾ ’ਚ ਹਿੰਦੂ ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਤੋਂ ਬਾਅਦ ਭਾਈਚਾਰੇ ਨੇ ਜਨਤਕ ਮੀਟਿੰਗ ਸੱਦੀ
12:13 PM Jan 06, 2024 IST
ਓਟਵਾ, 6 ਜਨਵਰੀ
ਕੈਨੇਡਾ ਦੇ ਸਰੀ ਵਿੱਚ ਹਿੰਦੂ ਆਗੂ ਮੌਜੂਦਾ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਬਾਰੇ ਅੱਜ ਜਨਤਕ ਮੀਟਿੰਗ ਕਰ ਰਹੇ ਹਨ। ਬ੍ਰਿਟਿਸ਼ ਕੋਲੰਬੀਆ ਦੀ ਵੈਦਿਕ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਇਹ ਸਮਾਗਮ ਸਥਾਨਕ ਕਾਰੋਬਾਰੀ ਮਾਲਕਾਂ ਨੂੰ ਫਿਰੌਤੀ ਵਸੂਲਣ ਲਈ ਧਮਕੀਆਂ ਦੇਣ ਵਾਲੇ ਗਰੋਹ ਸਬੰਧੀ ਰਾਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰਸੀਐੱਮਪੀ) ਵੱਲੋਂ ਚੌਕਸ ਰਹਿਣ ਸਬੰਧੀ ਕੀਤਾ ਜਾ ਰਿਹਾ ਹੈ। ਕਾਰੋਬਾਰੀ ਮਾਲਕ ਅਤੇ ਲਕਸ਼ਮੀ ਨਰਾਇਣ ਮੰਦਰ ਦੇ ਪ੍ਰਧਾਨ ਨੇ ਕਿਹਾ,‘ਭਾਈਚਾਰਾ ਇਸ ਸਮੇਂ ਬਹੁਤ ਡਰਿਆ ਹੋਇਆ ਹੈ।’ ਬਹੁਤ ਸਾਰੇ ਲੋਕਾਂ ਨੂੰ ਫੋਨ ਅਤੇ ਚਿੱਠੀਆਂ ਆਈਆਂ ਹਨ। ਕੁਝ ਲੋਕਾਂ ਨੇ ਪਹਿਲਾਂ ਹੀ ਫਿਰੌਤੀ ਦੇ ਦਿੱਤੀ ਹੈ।
Advertisement
Advertisement