ਮਹਿਲਾ ਮੁਸਲਿਮ ਵਿਧਾਇਕਾ ਦੇ ਦੌਰੇ ਮਗਰੋਂ ਮੰਦਿਰ ਨੂੰ ‘ਗੰਗਾ ਜਲ’ ਨਾਲ ਸ਼ੁੱਧ ਕੀਤਾ
06:27 AM Nov 29, 2023 IST
ਸਿਧਾਰਥਨਗਰ (ਉੱਤਰ ਪ੍ਰਦੇਸ਼): ਇੱਥੋਂ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਇੱਕ ਮੰਦਿਰ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੀ ਮੁਸਲਿਮ ਵਿਧਾਇਕਾ ਦੇ ਦੌਰੇ ਮਗਰੋਂ ਧਾਰਮਿਕ ਅਸਥਾਨ ਨੂੰ ‘ਗੰਗਾਜਲ ਨਾਲ ਸ਼ੁੱਧ’ ਕੀਤਾ ਗਿਆ। ਡੁਮਰੀਆਗੰਜ ਵਿਧਾਨ ਸਭਾ ਹਲਕੇ ਦੀ ਵਿਧਾਇਕਾ ਸਈਦਾ ਖ਼ਾਤੂਨ ਐਤਵਾਰ ਨੂੰ ‘ਸ਼ਤਚੰਡੀ ਮਹਾਯੱਗ’ ਵਿੱਚ ਹਿੱਸਾ ਲੈਣ ਲਈ ਸਥਾਨਕ ਲੋਕਾਂ ਦੇ ਬੁਲਾਉਣ ’ਤੇ ਸਮਯ ਮਾਤਾ ਮੰਦਿਰ ਵਿੱਚ ਗਈ ਸੀ। ਮੰਦਿਰ ਨੂੰ ਸ਼ੁੱਧ ਕਰਨ ਵਾਲਿਆਂ ਦੀ ਅਗਵਾਈ ਕਰਨ ਵਾਲੇ ਬਦਾਨੀ ਚਾਫ਼ਾ ਦੇ ਨਗਰ ਪੰਚਾਇਤ ਮੁਖੀ ਧਰਮਰਾਜ ਵਰਮਾ ਨੇ ਕਿਹਾ ਕਿ ਵਿਧਾਇਕਾ ਇੱਕ ਮੁਸਲਿਮ ਹੈ ਅਤੇ ਗਾਂ ਦਾ ਮਾਸ ਖਾਂਦੀ ਹੈ, ਇਸ ਲਈ ਇਹ ਪਵਿੱਤਰ ਸਥਾਨ ਉਨ੍ਹਾਂ ਦੇ ਆਉਣ ਕਾਰਨ ਅਸ਼ੁੱਧ ਹੋ ਗਿਆ ਹੈ।
ਸੰਪਰਕ ਕਰਨ ’ਤੇ ਵਿਧਾਇਕ ਸਈਦਾ ਖ਼ਾਤੂਨ ਨੇ ਆਪਣੇ ਦੌਰੇ ਦੇ ਵਿਰੋਧ ਬਾਰੇ ਕਿਹਾ ਕਿ ਨਗਰ ਪੰਚਾਇਤ ਮੁਖੀ ਵਰਮਾ ਭਾਜਪਾ ਅਤੇ ਹਿੰਦੂ ਯੁਵਾ ਸੰਗਠਨ ਨਾਲ ਜੁੜੇ ਹੋਏ ਹਨ। ਉਸ ਨੇ ਕਿਹਾ ਕਿ ਉਹ ਅਜਿਹੇ ਲੋਕਾਂ ਤੋਂ ਡਰਨ ਵਾਲੀ ਨਹੀਂ ਹੈ। -ਪੀਟੀਆਈ
Advertisement
Advertisement