For the best experience, open
https://m.punjabitribuneonline.com
on your mobile browser.
Advertisement

ਬੇਮੌਸਮੇ ਮੀਂਹ ਮਗਰੋਂ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼

07:56 AM Apr 17, 2024 IST
ਬੇਮੌਸਮੇ ਮੀਂਹ ਮਗਰੋਂ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼
ਮੋਗਾ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਉਂਦੇ ਡੀਸੀ ਕੁਲਵੰਤ ਸਿੰਘ ਤੇ ਹੋਰ ਅਧਿਕਾਰੀ।
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਪਰੈਲ
ਬੇਮੌਸਮੀ ਮੀਂਹ ਮਗਰੋਂ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਤੇਜ਼ ਹੋ ਗਈ ਹੈ। ਸਰਕਾਰ ਵੱਲੋਂ ਸੂਬੇ ਵਿੱਚ ਕਣਕ ਦੀ ਸਰਕਾਰੀ ਖਰੀਦ ਭਾਵੇਂ ਪਹਿਲੀ ਅਪਰੈਲ ਤੋਂ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫ਼ਸਲ ਲੇਟ ਹੋ ਗਈ। ਇੱਥੇ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਆਮਦ ਅੱਜ ਤੋਂ ਸ਼ੁਰੂ ਹੋਈ ਹੈ। ਅੱਜ ਪਹਿਲੇ ਦਿਨ 200 ਮੀਟਰਿਕ ਟਨ ਕਣਕ ਦੀ ਆਮਦ ਦਰਜ ਕੀਤੀ ਗਈ ਹੈ। ਸੂਬੇ ਵਿੱਚ ਕਣਕ ਦੀ ਸਰਕਾਰੀ ਖਰੀਦ ਲਈ 31 ਮਈ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਸਥਾਨਕ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਜਸਨਦੀਪ ਸਿੰਘ ਨੈਣੇਵਾਲ ਤੇ ਹੋਰ ਅਧਿਕਾਰੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਪਿਛਲੇ ਸਾਲ ਦੇ ਮੁਕਾਬਲੇ ਪ੍ਰਤੀ ਹੈਕਟੇਅਰ 54 ਕੁਇੰਟਲ ਕਣਕ ਦੀ ਪੈਦਾਵਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਹ ਪੈਦਾਵਾਰ ਪ੍ਰਤੀ ਹੈਕਟੇਅਰ 49 ਕੁਇੰਟਲ ਦਰਜ ਕੀਤੀ ਗਈ ਸੀ। ਜ਼ਿਲ੍ਹੇ ਦੀਆਂ ਕੁੱਲ 113 ਮੰਡੀਆਂ ਵਿੱਚ ਅੰਦਾਜ਼ਨ 693201 ਮੀਟਰਕ ਟਨ ਕਣਕ ਆਮਦ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ ਸ੍ਰੀਮਤੀ ਗੀਤਾ ਬਿਸ਼ੰਭੂ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ ਲਈ ਜ਼ਿਲ੍ਹੇ ਵਿੱਚ 113 ਸਰਕਾਰੀ ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਪ੍ਰਸ਼ਾਸਨ ਕਿਸਾਨਾਂ ਦਾ ਇੱਕ-ਇੱਕ ਦਾਣਾ ਖਰੀਦਣ ਲਈ ਦ੍ਰਿੜ ਹੈ।

Advertisement

ਸ਼ਹਿਣਾ ’ਚ ਕਣਕ ਦੀ ਆਮਦ ਸ਼ੁਰੂ

ਸ਼ਹਿਣਾ (ਪੱਤਰ ਪ੍ਰੇਰਕ): ਖਰੀਦ ਕੇਂਦਰ ਸ਼ਹਿਣਾ ਵਿੱਚ ਕਣਕ ਦੀਆਂ ਢੇਰੀਆਂ ਆ ਚੁੱਕੀਆਂ ਹਨ। ਹਾਲੇ ਬੋਲੀ ਨਹੀਂ ਲੱਗੀ ਹੈ। ਦੂਸਰੇ ਪਾਸੇ ਖੇਤਾਂ ’ਚ ਹੱਥੀਂ ਕਣਕ ਦੀ ਵਾਢੀ ਜ਼ੋਰਾਂ ’ਤੇ ਹੈ। ਕਿਸਾਨਾਂ ਅਨੁਸਾਰ 90 ਫੀਸਦੀ ਕਣਕ ਦੀ ਵਾਢੀ ਕੰਬਾਈਨਾਂ ਨਾਲ ਹੋਵੇਗੀ। ਦੂਜੇ ਪਾਸੇ, ਕਣਕ ਦੀ ਖਰੀਦ ਲਈ ਬਲਾਕ ਸ਼ਹਿਣਾ ’ਚ ਪੈਂਦੇ ਖਰੀਦ ਕੇਂਦਰਾਂ ਲਈ ਖਰੀਦ ਏਜੰਸੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਬ-ਯਾਰਡ ਸ਼ਹਿਣਾ ’ਚ ਮਾਰਕਫੈੱਡ ਅਤੇ ਪਨਸਪ ਦੀ ਖਰੀਦ ਹੈ। ਖਰੀਦ ਕੇਂਦਰ ਮੌੜ ਪਟਿਆਲਾ ’ਚ ਮਾਰਕਫੈੱਡ ਅਤੇ ਐਫ.ਸੀ.ਆਈ. ਦੀ ਖਰੀਦ ਹੈ। ਖਰੀਦ ਕੇਂਦਰ ਮੌੜ ਮਕਸੂਥਾ ਅਤੇ ਤਲਵੰਡੀ ’ਚ ਐੱਫ.ਸੀ.ਆਈ. ਦੀ ਖਰੀਦ ਹੈ। ਪਿੰਡ ਬੱਲੋਕੇ, ਜੋਧਪੁਰ, ਵਿਧਾਤੇ ਦੇ ਖਰੀਦ ਕੇਂਦਰਾਂ ’ਚ ਪਨਗਰੇਨ ਦੀ ਖਰੀਦ ਹੈ। ਪਿੰਡ ਭਗਤਪੁਰਾ, ਬੁਰਜ ਫਤਹਿਗੜ੍ਹ, ਛੰਨਾ ਗੁਲਾਬ ਸਿੰਘ, ਚੀਮਾ, ਈਸ਼ਰ ਸਿੰਘ ਵਾਲਾ, ਮੌੜ ਨਾਭਾ, ਨੈਣੇਵਾਲ, ਪੱਖੋਕੇ, ਰਾਮਗੜ੍ਹ, ਸੰਧੂ ਕਲਾਂ, ਟੱਲੇਵਾਲ, ਉੱਗੋਕੇ ਅਤੇ ਢਿੱਲਵਾਂ ਦੇ ਖਰੀਦ ਕੇਂਦਰਾਂ ’ਚ ਮਾਰਕਫੈੱਡ ਦੀ ਖਰੀਦ ਹੈ। ਖਰੀਦ ਕੇਂਦਰ ਭੋਤਨਾ ਅਤੇ ਜਗਜੀਤਪੁਰਾ ’ਚ ਪਨਸਪ ਦੀ ਖਰੀਦ ਹੈ। ਇਸੇ ਤਰ੍ਹਾਂ ਖਰੀਦ ਕੇਂਦਰ ਚੂੰਘਾਂ, ਜੰਗੀਆਣਾ ਤੇ ਮੱਝੂਕੇ ’ਚ ਵੇਅਰਹਾਊਸ ਦੀ ਖਰੀਦ ਹੈ।

Advertisement
Author Image

sukhwinder singh

View all posts

Advertisement
Advertisement
×