ਬਾਰ੍ਹਵੀਂ ਤੋਂ ਬਾਅਦ ਕਾਲਜਾਂ ’ਚ ਦਾਖ਼ਲੇ ਦੀ ਰੁਚੀ ਘਟੀ
ਪੱਤਰ ਪ੍ਰੇਰਕ
ਟੋਹਾਣਾ, 31 ਜੁਲਾਈ
ਜ਼ਿਲ੍ਹੇ ਦੇ 10 ਕਾਲਜਾਂ ਵਿੱਚ ਦਾਖ਼ਲੇ ਵਾਸਦੇ ਦੋ ਵਾਰ ਕਾਊਂਸਲਿੰਗ ਹੋਣ ਦੇ ਬਾਵਜੂਦ 49 ਫਸੀਦੀ ਸੀਟਾਂ ਖਾਲੀ ਹਨ। ਦਾਖ਼ਲੇ ਦੀ ਮਾਰ ਸਭ ਤੋਂ ਵੱਧ ਸਾਇੰਸ ਵਿਸ਼ੇ ’ਤੇ ਪਈ ਹੈ। ਜ਼ਿਲ੍ਹੇ ਦੇ ਕਾਲਜਾਂ ਵਿੱਚ 1068 ਸੀਟਾਂ ’ਤੇ ਕੇਵਲ 337 ਵਿਦਿਆਰਥੀਆਂ ਦਾ ਦਾਖਲਾ ਹੋਇਆ ਹੈ ਜਦੋਂ ਕਿ 731 ਸੀਟਾਂ ਖਾਲੀ ਰਹਿ ਗਈਆਂ ਹਨ। 10 ਕਾਲਜਾਂ ਵਿੱਚ ਆਰਟਸ, ਕਾਮਰਸ ਤੇ ਸਾਇੰਸ ਵਿਸ਼ਿਆਂ ਦੀਆਂ ਕੁੱਲ 6406 ਸੀਟਾਂ ਵਿੱਚੋਂ 3177 ਸੀਟਾਂ ਖਾਲੀ ਪਈਆਂ ਹਨ।
ਜ਼ਿਲ੍ਹੇ ਦੇ ਕਾਲਜਾਂ ਵਿੱਚ ਆਰਟਸ ਵਿਸ਼ਿਆ ਦੀਆਂ 41 ਫੀਸਦੀ ਸੀਟਾਂ ਖਾਲੀ ਰਹਿ ਜਾਣ ’ਤੇ ਸਿੱਖਿਆ ਵਿਭਾਗ ਨੂੰ ਦਾਖ਼ਲਾ ਰੇਟ ਘਟਣ ’ਤੇ ਚਿੰਤਾ ਹੋ ਰਹੀ ਹੈ। ਸੂਤਰਾਂ ਮੁਤਾਬਕ ਫਤਿਹਾਬਾਦ ਜ਼ਿਲ੍ਹੇ ਵਿੱਚ ਇਸ ਸਾਲ 11,592 ਵਿਦਿਆਰਥੀਆਂ ਨੇ ਬਾਰ੍ਹਵੀਂ ਪਾਸ ਕੀਤੀ ਸੀ ਪ੍ਰੰਤੂ ਕਾਲਜਾਂ ਵੱਲ ਦਾਖ਼ਲੇ ਦੀ ਰੁਚੀ ਇੰਨੀ ਘਟਣ ’ਤੇ ਚਿੰਤਾ ਬਣੀ ਹੋਈ ਹੈ।
ਸਾਇੰਸ ਵਿਸ਼ਿਆਂ ’ਤੇ ਗੌਰਮਿੰਟ ਕਾਲਜ ਭੋੜੀਆਂ ਖੇੜਾਂ ਦੀਆਂ 200 ਸੀਟਾਂ ’ਚੋਂ 155 ਖਾਲੀ, ਭੂਨਾ ਕਾਲਜ ਵਿੱਚ 80 ਸੀਟਾਂ 60 ਖਾਲੀ, ਫਤਿਹਾਬਾਦ ਕਾਲਜ ਦੀਆਂ 260 ਸੀਟਾਂ ’ਚੋਂ 225 ਖਾਲੀ, ਟੋਹਾਣਾ ਕਾਲਜ ਦੀਆਂ 88 ਸੀਟਾਂ ’ਚੋਂ 33 ਖਾਲੀ, ਭੱਠੂ ਕਾਲਜ ਦੀਆਂ 40 ਸੀਟਾਂ ਵਿੱਚੋਂ 28 ਖਾਲੀ, ਮੁਖਤਿਆਰ ਸਿੰਘ ਕਾਲਜ ਦੀਆਂ 200 ਸੀਟਾਂ ’ਚੋਂ 141 ਖਾਲੀ, ਰਤੀਆ ਕਾਲਜ ਵਿੱਚ 80 ਸੀਟਾਂ ’ਚੋਂ 27 ਖਾਲੀ, ਡਿਫੈਂਸ ਕਾਲਜ ਟੋਹਾਣਾ ਵਿੱਚ 160 ਸੀਟਾਂ ’ਚੋਂ 45 ਖਾਲੀ, ਤਰੀਸ਼ਤਾਬਦੀ ਕਾਲਜ ਰਤੀਆ ਵਿੱਚ 80 ਸੀਟਾਂ ’ਚੋਂ 68 ਸੀਟਾਂ ਖਾਲੀ ਹਨ। ਬੀਕਾਮ ਸੀਟਾਂ 1390 ਵਿੱਚੋਂ 896 ਖਾਲੀ ਸੀਟਾਂ ਹੋਣ ਤੇ ਦੋ ਵਾਰ ਕਾਊਂਸਲਿੰਗ ਤੋਂ ਬਾਅਦ ਵੀ 494 ਸੀਟਾਂ ’ਤੇ ਹੀ ਦਾਖਲਾ ਹੋ ਸਕਿਆ ਹੈ।