ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਿੰਨ ਸ਼ੱਕੀ ਮੁੜ ਦੇਖੇ ਜਾਣ ਮਗਰੋਂ ਪੁਲੀਸ ਹੋਈ ਚੌਕਸ

07:33 AM Jul 03, 2024 IST
ਸ਼ੱਕੀਆਂ ਦੀ ਵਾਇਰਲ ਹੋ ਰਹੀ ਤਸਵੀਰ।

ਐਨਪੀ ਧਵਨ
ਪਠਾਨਕੋਟ, 2 ਜੁਲਾਈ
ਇੱਥੇ ਨੰਗਲਭੂਰ ਖੇਤਰ ਵਿੱਚ ਇੱਕ ਵਾਰ ਫਿਰ ਤੋਂ 3 ਸ਼ੱਕੀ ਵਿਅਕਤੀ ਦੇਖੇ ਜਾਣ ਮਗਰੋਂ ਲੋਕਾਂ ਵਿੱਚ ਸਹਿਮ ਫੈਲ ਗਿਆ। ਸਥਾਨਕ ਲੋਕਾਂ ਨੇ ਸੋਸ਼ਲ ਮੀਡੀਆ ਤੇ ਇਨ੍ਹਾਂ ਤਿੰਨਾਂ ਸ਼ੱਕੀਆਂ ਦੀ ਫੋਟੋ ਵੀ ਵਾਇਰਲ ਕੀਤੀ ਹੈ। ਫੋਟੋ ਵਾਇਰਲ ਹੁੰਦੇ ਸਾਰ ਹੀ ਥਾਣਾ ਨੰਗਲਭੂਰ ਦੀ ਪੁਲੀਸ ਵੀ ਚੌਕਸ ਹੋ ਗਈ ਹੈ। ਪੁਲੀਸ ਨੇ ਨੰਗਲਭੂਰ ਅੱਡੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਫਰੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸ਼ੱਕੀਆਂ ਦੀ ਭਾਲ ਕੀਤੀ ਜਾ ਸਕੇ। ਉਧਰ, ਪਠਾਨਕੋਟ ਜ਼ਿਲ੍ਹੇ ਵਿੱਚ ਤੀਜੀ ਵਾਰ ਸ਼ੱਕੀ ਦੇਖੇ ਜਾਣ ਦਾ ਮਾਮਲਾ ਹੁਣ ਤੱਕ ਸਾਹਮਣੇ ਆ ਚੁੱਕਿਆ ਹੈ ਪਰ ਅਜੇ ਤੱਕ ਪੁਲੀਸ ਅਤੇ ਫੌਜ ਦੇ ਹੱਥ ਕੁੱਝ ਨਹੀਂ ਲੱਗਿਆ। ਜ਼ਿਕਰਯੋਗ ਹੈ ਕਿ ਹਫ਼ਤਾ ਪਹਿਲਾਂ 25 ਜੂਨ ਦੀ ਰਾਤ ਨੂੰ ਬਮਿਆਲ ਦੇ ਸਰਹੱਦੀ ਖੇਤਰ ਦੇ ਪਿੰਡ ਕੋਟ ਭੱਟੀਆਂ ਵਿੱਚ 2 ਸ਼ੱਕੀ ਹਥਿਆਰਬੰਦ ਫਾਰਮ ਹਾਊਸ ਵਿੱਚ ਦਾਖ਼ਲ ਹੋ ਗਏ ਸਨ ਤੇ ਉਥੇ ਜਬਰੀ ਖਾਣਾ ਖਾਣ ਮਗਰੋਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ ਸਨ। ਇਸ ਦੇ ਤਿੰਨ ਦਿਨ ਮਗਰੋਂ ਪਿੰਡ ਕੀੜੀ ਗੰਡਿਆਲ ਵਿੱਚ ਦੁਬਾਰਾ ਲੋਕਾਂ ਨੇ ਸ਼ੱਕੀ ਦੇਖੇ। ਪੁਲੀਸ ਨੇ ਫਿਰ ਵੱਡੇ ਪੱਧਰ ’ਤੇ ਸਰਚ ਮੁਹਿੰਮ ਚਲਾਈ ਪਰ ਸਫਲਤਾ ਹੱਥ ਨਹੀਂ ਲੱਗੀ। ਥਾਣਾ ਨੰਗਲਭੂਰ ਦੇ ਮੁਖੀ ਅੰਗਰੇਜ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅੱਡਾ ਨੰਗਲਭੂਰ ਵਿੱਚ 3 ਸ਼ੱਕੀ ਦੇਖੇ ਜਾਣ ਦੀ ਸੂਚਨਾ ਮਿਲੀ ਹੈ। ਇਸ ਮਗਰੋਂ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਸ਼ੱਕੀਆਂ ਦੀ ਤਸਵੀਰ ਫੌਜ ਦੇ ਅਧਿਕਾਰੀਆਂ ਨਾਲ ਵੀ ਸਾਂਝੀ ਕੀਤੀ ਜਾਵੇਗੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਸੱਚ ਵਿੱਚ ਸ਼ੱਕੀ ਹਨ ਜਾਂ ਫਿਰ ਫੌਜ ਦੇ ਹੀ ਜਵਾਨ ਹਨ। ਪੁਲੀਸ ਇਸ ਸਬੰਧੀ ਜਾਂਚ ਕਰ ਰਹੀ ਹੈ।

Advertisement

Advertisement
Advertisement