For the best experience, open
https://m.punjabitribuneonline.com
on your mobile browser.
Advertisement

ਧਮਕੀਆਂ ਤੋਂ ਬਾਅਦ ਇਨਸਾਫ ਲਈ ਦਰ-ਦਰ ਭਟਕਣ ਲਈ ਮਜਬੂਰ ਹੋਇਆ ਬਜ਼ੁਰਗ

08:08 AM Mar 05, 2024 IST
ਧਮਕੀਆਂ ਤੋਂ ਬਾਅਦ ਇਨਸਾਫ ਲਈ ਦਰ ਦਰ ਭਟਕਣ ਲਈ ਮਜਬੂਰ ਹੋਇਆ ਬਜ਼ੁਰਗ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਲੰਬੀ, 4 ਮਾਰਚ
ਪਿਛਲੇ ਅੱਠ ਮਹੀਨੇ ਤੋਂ ਧਮਕੀਆਂ ਦੇ ਖੌਫ਼ ਵਿੱਚ ਲੰਬੀ ਹਲਕੇ ਦੇ ਪਿੰਡ ਕੱਖਾਂਵਾਲੀ ਦਾ 61 ਸਾਲਾ ਅਮਰਜੀਤ ਸਿੰਘ ਪੁੱਤਰ ਗੁਲਜਾਰ ਸਿੰਘ ਬਿਨ੍ਹਾਂ ਕਿਸੇ ਕਸੂਰ ਦੇ ਪਿੰਡ ਬਾਹਰ ਦਰ-ਦਰ ਭਟਕ ਰਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਤੱਕ ਲਿਖਤੀ ਸ਼ਿਕਾਇਤਾਂ ਦੇ ਬਾਵਜੂਦ ਉਸ ਨੂੰ ਆਪਣੇ ਘਰ ਦੀ ਛੱਤ ਤੱਕ ਨਸੀਬ ਨਹੀਂ ਹੋ ਰਹੀ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਾਰਵਾਈ ਸਬੰਧੀ ਪੱਤਰ ਵੀ ਪੁਲੀਸ ਫਾਈਲਾਂ ਵਿੱਚ ਦੱਬ ਕੇ ਰਹਿ ਗਏ ਹਨ। 22 ਜੂਨ 2023 ਨੂੰ ਕੱਖਾਂਵਾਲੀ ਵਿਖੇ ਇੱਕ ਵਿਅਕਤੀ ਦੀ ਲਾਸ਼ ਸੜਕ ਤੋਂ ਪਾਸੇ ਖੇਤ ਵਿੱਚ ਮੂਧੇ-ਮੂੰਹ ਪਈ ਮਿਲੀ ਸੀ। ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਉਸ ਮਾਮਲੇ ਵਿੱਚ ਉਸ ਨੂੰ ਨਿੱਜੀ ਰੰਜਿਸ਼ ਤਹਿਤ ਬੇਵਜ੍ਹਾ ਉਲਝਾ ਦਿੱਤਾ ਗਿਆ। ਉਦੋਂ ਉਸ ਨੂੰ ਤੇ ਉਸ ਦੀ ਪਤਨੀ ਨੂੰ ਹਿਰਾਸਤ ਵਿਚ ਰੱਖਿਆ ਗਿਆ। ਪੜਤਾਲ ਵਿੱਚ ਵਿਅਕਤੀ ਦੀ ਮੌਤ ਦਾ ਕਾਰਨ ਕਥਿਤ ਸ਼ਰਾਬ ਦਾ ਜ਼ਿਆਦਾ ਸੇਵਨ ਪਾਇਆ ਗਿਆ ਜਿਸ ’ਤੇ ਪੁਲੀਸ ਨੇ ਉਸ ਨੂੰ ਮਾਮਲੇ ਵਿੱਚੋਂ ਫਾਰਗ ਕਰਦੇ ਹੋਏ ਜ਼ਿੰਦਗੀ ਦੇ ਬਚਾਅ ਲਈ ਉਸ ਨੂੰ ਤਿੰਨ ਮਹੀਨੇ ਘਰੇ ਨਾ ਵੜਨ ਦੀ ਤਾਕੀਦ ਕੀਤੀ ਸੀ। ਉਸ ਦੀ ਪਤਨੀ ਘਰ ਗਈ ਤਾਂ ਘਰ ਦਾ ਕਾਫ਼ੀ ਸਾਮਾਨ ਗਾਇਬ ਸੀ। ਉਸ ਦੀ ਪਤਨੀ ਨੂੰ ਹੁਣ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਘਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਪੁਲੀਸ ਨੇ ਉਸ ਦੀ ਪਤਨੀ ਦਾ ਖਾਲੀ ਕਾਗਜ਼ਾਂ ’ਤੇ ਅੰਗੂਠਾ ਲਗਵਾ ਕੇ ਖੁਦ ਰਾਜ਼ੀਨਾਮਾ ਲਿਖ ਲਿਆ। ਥਾਣਾ ਮੁਖੀ ਬਲਰਾਜ ਸਿੰਘ ਦਾ ਕਹਿਣਾ ਸੀ ਕਿ ਕਾਗਜ਼ਾਤਾਂ ਦੀ ਜਾਂਚ ਮੁਤਾਬਕ ਮਾਮਲੇ ’ਚ 174 ਦੀ ਕਾਰਵਾਈ ਹੋਈ ਸੀ। ਅਮਰਜੀਤ ਸਿੰਘ ਉਸ ਮਾਮਲੇ ਵਿੱਚੋਂ ਫਾਰਗ ਹੈ ਅਤੇ ਇਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਥਾਣਾ ਮੁਖੀ ਨੇ ਕਿਹਾ ਕਿ ਦਸਤਾਵੇਜ਼ਾਂ ਮੁਤਾਬਕ ਅਮਰਜੀਤ ਸਿੰਘ ਦੀ ਪਤਨੀ ਵੀਰਪਾਲ ਕੌਰ ਦਾ ਮੁਦਈ ਧਿਰ ਨਾਲ ਲਿਖਤੀ ਰਾਜ਼ੀਨਾਮਾ ਹੋ ਚੁੱਕਿਆ ਹੈ।

Advertisement

Advertisement
Author Image

Advertisement
Advertisement
×