For the best experience, open
https://m.punjabitribuneonline.com
on your mobile browser.
Advertisement

ਸਬ-ਡਿਵੀਜ਼ਨ ਬਣਨ ਮਗਰੋਂ ਸ਼ਹਿਰ ਅਹਿਮਦਗੜ੍ਹ ਸਟੇਡੀਅਮ ਤੋਂ ਸੱਖਣਾ

08:49 AM Aug 30, 2023 IST
ਸਬ ਡਿਵੀਜ਼ਨ ਬਣਨ ਮਗਰੋਂ ਸ਼ਹਿਰ ਅਹਿਮਦਗੜ੍ਹ ਸਟੇਡੀਅਮ ਤੋਂ ਸੱਖਣਾ
ਖੇਡ ਸਟੇਡੀਅਮ ਤੋਂ ਸੱਖਣੇ ਸ਼ਹਿਰ ਅਹਿਮਦਗੜ੍ਹ ਵਿੱਚ ਪ੍ਰਾਈਵੇਟ ਪਲਾਟ ਵਿੱਚ ਬਣਾਈ ਹੋਈ ਪਿੱਚ ਨੂੰ ਦੇਖਦੇ ਖੇਡ ਪ੍ਰੇਮੀ।
Advertisement

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 29 ਅਗਸਤ
ਸਮੁੱਚੇ ਦੇਸ਼ ਦੇ ਖਿਡਾਰੀ ਅਤੇ ਖੇਡ ਪ੍ਰੇਮੀ ਆਪਣੇ ਇਲਾਕੇ ਦੇ ਖੇਡ ਮੈਦਾਨਾਂ ਵਿੱਚ ਰਾਸ਼ਟਰੀ ਖੇਡ ਦਿਵਸ ਮਨਾ ਕੇ ਹਾਕੀ ਖਿਡਾਰੀ ਧਿਆਨ ਚੰਦ ਨੂੰ ਯਾਦ ਕਰ ਰਹੇ ਹਨ ਪਰ ਸਬ ਡਿਵੀਜ਼ਨ ਦਾ ਦਰਜਾ ਪ੍ਰਾਪਤ ਕਰ ਚੁੱਕੇ ਅਹਿਮਦਗੜ੍ਹ ਵਾਸੀ ਮਾਯੂਸ ਹਨ ਕਿ ਹੁਣ ਤੱਕ ਦੀਆਂ ਸਰਕਾਰਾਂ ਨੇ ਇੱਥੇ ਨੌਜਵਾਨਾਂ ਦੇ ਖੇਡਣ ਲਈ ਕੋਈ ਢੁੱਕਵਾਂ ਖੇਡ ਮੈਦਾਨ ਉਸਾਰਨ ਵੱਲ ਧਿਆਨ ਨਹੀਂ ਦਿੱਤਾ।
ਉਂਜ ਨਗਰ ਕੌਂਸਲ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਹਰੇਕ ਉਮੀਦਵਾਰ ਦੇ ਸਮਰਥਕ ਜਿੱਤਣ ਮਗਰੋਂ ਅੰਤਰਰਾਸ਼ਟਰੀ ਮਿਆਰ ਦਾ ਖੇਡ ਸਟੇਡੀਅਮ ਉਸਾਰ ਕੇ ਦੇਣ ਦਾ ਲੌਲੀਪਾਪ ਹਰ ਵਾਰ ਦੇ ਦਿੰਦੇ ਹਨ।
ਅਹਿਮਦਗੜ੍ਹ ਸਪੋਰਟਸ ਅਤੇ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਐਡਵੋਕੇਟ ਅਰਵਿੰਦ ਮਾਵੀ ਤੇ ਸ਼ਿਵ ਕੁਮਾਰ ਨਾਰਦ ਦੀ ਅਗਵਾਈ ਵਿੱਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਖੇਡ ਪ੍ਰੇਮੀਆਂ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਤੱਕ ਦੀ ਕਿਸੇ ਵੀ ਸਰਕਾਰ ਨੇ ਨੌਜਵਾਨਾਂ ਵੱਲ ਧਿਆਨ ਨਹੀਂ ਦਿੱਤਾ। ਸ਼ਹਿਰ ਅੰਦਰ ਕਿਸੇ ਵੀ ਸਰਕਾਰੀ ਜਾਂ ਗੈਰ ਸਰਕਾਰੀ ਪਬਲਿਕ ਅਦਾਰੇ ਕੋਲ ਫੁਟਬਾਲ ਅਤੇ ਹਾਕੀ ਖੇਡਾਂ ਲਈ ਲੋੜੀਂਦੇ ਮਿਆਰ ਦਾ ਮੈਦਾਨ ਨਹੀਂ ਹੈ ਅਤੇ ਨੌਜਵਾਨਾਂ ਨੂੰ ਅਭਿਆਸ ਲਈ ਦੂਜੇ ਜ਼ਿਲ੍ਹਿਆਂ ਵਿੱਚ ਪੈਂਦੇ ਪਿੰਡਾਂ ਦੇ ਖੇਡ ਮੈਦਾਨਾਂ ਵਿੱਚ ਜਾਣਾ ਪੈਂਦਾ ਹੈ।
ਸ਼ਹਿਰਵਾਸੀਆਂ ਨੇ ਮੰਗ ਕੀਤੀ ਹੈ ਕਿ ਜਿੱਥੇ ਸਾਰਾ ਮੁਲਕ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਵਾਲੇ ਦਿਨ ਰਾਸ਼ਟਰੀ ਖੇਡ ਦਿਵਸ ਮਨਾਉਂਦਾ ਹੈ ਉੱਥੇ ਸਥਾਨਕ ਸ਼ਹਿਰ ਵਿੱਚ ਵੀ ਕੋਈ ਢੁੱਕਵੀ ਥਾਂ ਦੇਖ ਕੇ ਹਾਕੀ ਦੇ ਜਾਦੂਗਰ ਦੀ ਯਾਦ ਵਿੱਚ ਖੇਡ ਸਟੇਡੀਅਮ ਉਸਾਰਿਆ ਜਾਵੇ। ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਇਸ ਸਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲ ਕਰ ਲਈ ਹੈ ਅਤੇ ਸ਼ਹਿਰ ਅੰਦਰ ਜਾਂ ਇਸ ਦੇ ਨੇੜੇ ਢੁੱਕਵੀਂ ਥਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Advertisement

ਸਾਰੀਆਂ ਸਬ ਡਿਵੀਜ਼ਨਾਂ ਵਿੱਚ 28 ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਨੇ: ਡੀਸੀ

ਡੀਸੀ ਮਾਲੇਰਕੋਟਲਾ ਡਾ. ਪੱਲਵੀ ਨੇ ਦਾਅਵਾ ਕੀਤਾ ਹੈ ਕਿ ਅਹਿਮਦਗੜ੍ਹ ਸਣੇ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਵਿੱਚ ਕੁੱਲ 28 ਖੇਡ ਮੈਦਾਨ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀਆਂ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਖੇਡ ਸੱਭਿਆਚਾਰ ਪੈਦਾ ਕਰਨ ਦੇ ਮੰਤਵ ਨਾਲ ਮਹਾਤਮਾ ਗਾਂਧੀ ਕੌਮੀ ਦਿਹਾਤੀ ਰੋਜ਼ਗਾਰ ਗਾਰੰਟੀ ਕਾਨੂੰਨ (ਮਗਨਰੇਗਾ) ਸਕੀਮ ਅਧੀਨ 1 ਕਰੋੜ 68 ਲੱਖ 75 ਹਜ਼ਾਰ ਰੁਪਏ ਦੀ ਲਾਗਤ ਨਾਲ ਪਿੰਡਾਂ ਵਿੱਚ 28 ਨਵੇਂ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਲਾਭ ਅਹਿਮਦਗੜ੍ਹ ਵਾਸੀਆਂ ਨੂੰ ਵੀ ਹੋਵੇਗਾ।

Advertisement
Author Image

sukhwinder singh

View all posts

Advertisement
Advertisement
×