For the best experience, open
https://m.punjabitribuneonline.com
on your mobile browser.
Advertisement

ਨਤੀਜੇ ਮਗਰੋਂ ਖਹਿਰਾ, ਸਿਮਰਨਜੀਤ, ਝੂੰਦਾਂ, ਖੰਨਾ ਤੇ ਡਾ. ਮੱਖਣ ਸਿੰਘ ਵੋਟਾਂ ਦੇ ਗੁਣਾਂ-ਭਾਗ ’ਚ ਜੁਟੇ

06:57 AM Jun 07, 2024 IST
ਨਤੀਜੇ ਮਗਰੋਂ ਖਹਿਰਾ  ਸਿਮਰਨਜੀਤ  ਝੂੰਦਾਂ  ਖੰਨਾ ਤੇ ਡਾ  ਮੱਖਣ ਸਿੰਘ ਵੋਟਾਂ ਦੇ ਗੁਣਾਂ ਭਾਗ ’ਚ ਜੁਟੇ
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 6 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਸੀਟ ‘ਆਪ’ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ 1.72,560 ਵੋਟਾਂ ਦੇ ਫ਼ਰਕ ਨਾਲ ਜਿੱਤ ਲਈ ਹੈ। ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੂੰ 1,91,526 ਤੇ ਸਿਮਰਨਜੀਤ ਸਿੰਘ ਮਾਨ ਨੂੰ 1,87,246 ਵੋਟ ਪ੍ਰਾਪਤ ਹੋਏ। ਇਕਬਾਲ ਸਿੰਘ ਝੂੰਦਾਂ ਅਕਾਲੀ ਦਲ, ਅਰਵਿੰਦ ਖੰਨਾ (ਭਾਜਪਾ) ਅਤੇ ਡਾ. ਮੱਖਣ ਸਿੰਘ (ਬਸਪਾ) ਦੀ ਜ਼ਮਾਨਤ ਜ਼ਬਤ ਹੋ ਗਈ। ਹਾਰ ਦਾ ਮੰਥਨ ਕਰਨ ਲਈ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਮਾਨ, ਇਕਬਾਲ ਸਿੰਘ ਝੂੰਦਾਂ, ਅਰਵਿੰਦ ਖੰਨਾ ਅਤੇ ਡਾ. ਮੱਖਣ ਸਿੰਘ ਵੋਟਾਂ ਦੇ ਗੁਣਾਂ-ਭਾਗ ਵਿੱਚ ਜੁਟ ਗਏ ਹਨ। ਸੰਗਰੂਰ ਸੀਟ ਅਧੀਨ ਵਿਧਾਨ ਸਭਾ ਹਲਕਾ ਮਾਲੇਰਕੋਟਲਾ ’ਚੋਂ ਸੁਖਪਾਲ ਸਿੰਘ ਖਹਿਰਾ ਨੂੰ 45508, ਮੀਤ ਹੇਅਰ ਨੂੰ 33,854 (ਖਹਿਰਾ ਤੋਂ 11,654 ਵੋਟ ਘੱਟ), ਸਿਮਰਨਜੀਤ ਸਿੰਘ ਮਾਨ ਨੂੰ 11,088, ਅਰਵਿੰਦ ਖੰਨਾ ਨੂੰ 10,275, ਸ੍ਰੀ ਝੂੰਦਾਂ ਨੂੰ 5,670, ਡਾ. ਮੱਖਣ ਸਿੰਘ ਨੂੰ 2,350 ਵੋਟ ਮਿਲੇ।
ਹਲਕੇ ਦੇ 201 ਬੂਥਾਂ (114 ਸ਼ਹਿਰੀ ਅਤੇ 87 ਦਿਹਾਤੀ) ’ਚੋਂ ਕਈ ਬੂਥਾਂ ਵਿੱਚੋਂ ਸ੍ਰੀ ਝੂੰਦਾਂ, ਸ੍ਰੀ ਖੰਨਾ, ਸ੍ਰੀ ਮਾਨ ਅਤੇ ਡਾ. ਮੱਖਣ ਸਿੰਘ ਨੂੰ ਇੱਕ ਵੀ ਵੋਟ ਨਹੀਂ ਮਿਲੀ ਜਦਕਿ ਕਈ ਬੂਥਾਂ ’ਤੇ ਸਿਰਫ਼ ਇੱਕ ਵੋਟ ਮਿਲੀ ਅਤੇ ਅਜਿਹੇ ਬੂਥ ਵੀ ਹਨ, ਜਿੱਥੇ ਇਨ੍ਹਾਂ ਉਮੀਦਵਾਰਾਂ ਨੂੰ 10 ਤੋਂ ਘੱਟ ਵੋਟਾਂ ਮਿਲੀਆਂ। ਅਰਵਿੰਦ ਖੰਨਾ ਨੂੰ 9 ਬੂਥਾਂ ’ਚੋਂ ਕੋਈ ਵੋਟ ਨਹੀਂ ਮਿਲੀ, 14 ਬੂਥਾਂ ’ਚੋਂ ਇੱਕ ਅਤੇ 92 ਬੂਥਾਂ ਤੋਂ 10 ਤੋਂ ਘੱਟ ਵੋਟਾਂ ਮਿਲੀਆਂ। ਸ੍ਰੀ ਝੂੰਦਾਂ ਨੂੰ ਇੱਕ ਬੂਥ ’ਚੋਂ ਸਿਫ਼ਰ, 8 ਬੂਥਾਂ ’ਚੋਂ 1 ਅਤੇ 66 ਬੂਥਾਂ ਤੋਂ 10 ਤੋਂ ਘੱਟ ਵੋਟਾਂ ਮਿਲੀਆਂ, ਡਾ. ਮੱਖਣ ਸਿੰਘ ਨੂੰ 52 ਬੂਥਾਂ ਤੋਂ ਸਿਫ਼ਰ, 42 ’ਚੋਂ ਇੱਕ ਅਤੇ 55 ’ਚੋਂ ਦਸ ਤੋਂ ਘੱਟ ਵੋਟਾਂ ਮਿਲੀਆਂ, ਸਿਮਰਨਜੀਤ ਸਿੰਘ ਮਾਨ ਨੂੰ ਦੋ ਬੂਥਾਂ ’ਚੋਂ ਸਿਫ਼ਰ, ਇੱਕ ਬੂਥ ਤੋਂ ਇੱਕ ਅਤੇ 46 ਬੂਥਾਂ ਤੋਂ ਦਸ ਤੋਂ ਘੱਟ ਵੋਟਾਂ ਮਿਲੀਆਂ। ਇਸ ਹਲਕੇ ਤੋਂ ‘ਆਪ’ ਦੀ ਵੋਟ ਘਟਣ ਅਤੇ ਕਾਂਗਰਸ ਦੀ ਵੋਟ ਵਧਣ ਦੇ ਮਾਮਲੇ ਨੂੰ ਲੈ ਕੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਕੌਮੀ ਪੱਧਰ ’ਤੇ ਹੀ ਮੁਸਲਿਮ ਵੋਟ ਦਾ ਝੁਕਾਅ ਕਾਂਗਰਸ ਵੱਲ ਸੀ,ਜਿਸ ਦਾ ਅਸਰ ਮਾਲੇਰਕੋਟਲਾ ਹਲਕੇ ’ਚ ਹੋਣਾ ਵੀ ਸੁਭਾਵਿਕ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੂੰ ਪੰਜਾਬ ਮੰਤਰੀ ਮੰਡਲ ’ਚ ਸ਼ਾਮਲ ਨਾ ਕਰਨ ’ਤੇ ਮੁਸਲਿਮ ਭਾਈਚਾਰਾ ਪੰਜਾਬ ਸਰਕਾਰ ਤੋਂ ਨਰਾਜ਼ ਹੈ, ਜਿਸ ਦਾ ਪ੍ਰਗਟਾਵਾ ਭਾਈਚਾਰੇ ਨੇ ਇਸ ਲੋਕ ਸਭਾ ਚੋਣ ਮੌਕੇ ਕਰ ਕੇ ਦਿਖਾਇਆ ਹੈ।

Advertisement

Advertisement
Author Image

joginder kumar

View all posts

Advertisement
Advertisement
×