ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਓਐੱਸਡੀ ਸਿੱਧੂ ਨੂੰ ਹਟਾਉਣ ਮਗਰੋਂ ਮੁੱਖ ਮੰਤਰੀ ਦਫ਼ਤਰ ਵਿੱਚ ਸੁੰਨ ਪੱਸਰੀ

07:56 AM Sep 26, 2024 IST
ਮੁੱਖ ਮੰਤਰੀ ਦਫ਼ਤਰ ਕੈਂਪ ਧੂਰੀ ’ਚ ਪੱਸਰੀ ਹੋਈ ਸੁੰਨ।

ਬੀਰਬਲ ਰਿਸ਼ੀ
ਧੂਰੀ, 25 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਦੇ ਖਾਸਮ-ਖਾਸ ਪ੍ਰੋਫੈਸਰ ਓਂਕਾਰ ਸਿੰਘ ਨੂੰ ਓਐੱਸਡੀ ਦੇ ਅਹੁਦੇ ਤੋਂ ਫਾਰਗ ਕਰਨ ਮਗਰੋਂ ਅੱਜ ਤੀਜੇ ਦਿਨ ਵੀ ਇੱਥੇ ਮੁੱਖ ਮੰਤਰੀ ਦਫ਼ਤਰ ਕੈਂਪ ਵਿੱਚ ਚੁੱਪ ਪੱਸਰੀ ਰਹੀ। ਦੋ ਦਿਨ ਪਹਿਲਾਂ ਓਐੱਸਡੀ ਸਿੱਧੂ ਨੂੰ ਅਹੁਦੇ ਤੋਂ ਫਾਰਗ ਕਰਨ ਦੀਆਂ ਮੀਡੀਆ ਰਿਪਰੋਟਾਂ ਆਈਆਂ ਸਨ ਹਾਲਾਂਕਿ ਬਹੁਤੇ ਲੋਕਾਂ ਨੂੰ ਸਿੱਧੂ ਦੀ ਅਚਨਚੇਤ ਫਾਰਗੀ ਦੀ ਗੱਲ ਗਲੇ ਤੋਂ ਹੇਠਾਂ ਨਹੀਂ ਉੱਤਰ ਰਹੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕਾ ਧੂਰੀ ਦਾ ਸਾਰਾ ਸਿਆਸੀ ਕੰਮਕਾਰ ਵੇਖਦੇ ਆ ਰਹੇ ਪ੍ਰੋਫੈਸਰ ਸਿੱਧੂ ਦੋ ਦਿਨ ਪਹਿਲਾਂ ਅਹੁਦੇ ਤੋਂ ਫਾਰਗੀ ਦਾ ਪਤਾ ਲੱਗਣ ਮਗਰੋਂ ਮੁੜ ਦਫ਼ਤਰ ਨਹੀਂ ਬਹੁੜੇ। ਸਿੱਧੂ ਸਮੇਤ ਟੀਮ ’ਚ ਸ਼ਾਮਲ ਚਾਰ ਮੈਂਬਰਾਂ ਦੇ ਜਾਣ ਮਗਰੋਂ ਇੱਕਾ-ਦੁੱਕਾ ਦਫ਼ਤਰੀ ਮੁਲਾਜ਼ਮਾਂ ਨੂੰ ਛੱਡ ਕੇ ਦਫ਼ਤਰ ਸੁੰਨਸਾਨ ਪਿਆ ਹੈ ਕਿਉਂਕਿ ਹਲਕਾ ਧੂਰੀ ਦੇ ਮੋਹਰੀ ਪਾਰਟੀ ਆਗੂਆਂ ਵਿੱਚੋਂ ਵੀ ਕੋਈ ਦਫ਼ਤਰ ਵਿੱਚ ਦਿਖਾਈ ਨਹੀਂ ਦਿੱਤਾ।

Advertisement

‘ਆਪ’ ਦੇ ਕੁਝ ਆਗੂ ਖਾਮੋਸ਼ ਤੇ ਕੁਝ ਵੱਲੋਂ ਵਿਰੋਧ

ਇਸ ਮਾਮਲੇ ਵਿੱਚ ਪਾਰਟੀ ਦੇ ਕਈ ਮੋਹਰੀ ਆਗੂ ਖਾਮੋਸ਼ ਹੋ ਕੇ ਟਾਲਾ ਵੱਟਣ ਵਿੱਚ ਭਲਾਈ ਸਮਝ ਰਹੇ ਹਨ ਜਦਕਿ ਕੁਝ ਦੱਬੀ-ਜ਼ੁਬਾਨ ਨਾਲ ਇਸ ਘਟਨਾਕ੍ਰਮ ਦਾ ਵਿਰੋਧ ਕਰ ਰਹੇ ਹਨ। ਕਈ ਆਗੂ ਸੋਸ਼ਲ ਪਲੈਟਫਾਰਮਾਂ ਰਾਹੀਂ ਓਂਕਾਰ ਸਿੰਘ ਦੀ ਹਮਾਇਤ ਕਰ ਹਨ ਪਰ ਉਹ ਮੀਡੀਆ ਅੱਗੇ ਆ ਕੇ ਟਿੱਪਣੀ ਕਰਨ ਤੋਂ ਬਚ ਰਹੇ ਹਨ।

Advertisement
Advertisement