For the best experience, open
https://m.punjabitribuneonline.com
on your mobile browser.
Advertisement

ਹਾਂਗਜ਼ੂ ਵਿੱਚ ਤਗਮਿਆਂ ਦੀ ਰਿਕਾਰਡ ਗਿਣਤੀ ਮਗਰੋਂ ਪੈਰਿਸ ਓਲੰਪਿਕ ’ਚ ਵੀ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ

10:19 AM Oct 09, 2023 IST
ਹਾਂਗਜ਼ੂ ਵਿੱਚ ਤਗਮਿਆਂ ਦੀ ਰਿਕਾਰਡ ਗਿਣਤੀ ਮਗਰੋਂ ਪੈਰਿਸ ਓਲੰਪਿਕ ’ਚ ਵੀ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ
ਫਾਈਨਲ ਜਿੱਤਣ ਮਗਰੋਂ ਖ਼ੁਸ਼ੀ ਦੇ ਰੌਂਅਵਿੱਚ ਭਾਰਤੀ ਹਾਕੀ ਟੀਮ ਦੀ ਪੁਰਾਣੀ ਤਸਵੀਰ। -ਫੋਟੋ: ਪੀਟੀਆਈ
Advertisement

ਹਾਂਗਜ਼ੂ, 8 ਅਕਤੂਬਰ
ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 107 ਤਗ਼ਮਿਆਂ ਦੇ ਰਿਕਾਰਡ ਨਾਲ ਭਾਰਤੀ ਖਿਡਾਰੀਆਂ ਨੇ ਦੇਸ਼ ਦੇ ਖੇਡ ਇਤਿਹਾਸ ਵਿੱਚ ਸ਼ਾਨਦਾਰ ਅਧਿਆਏ ਲਿਖਣ ਦੇ ਨਾਲ ਹੀ ਅਗਲੇ ਸਾਲ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਆਪਣੇ ਸਰਬੋਤਮ ਪ੍ਰਦਰਸ਼ਨ ਦੀਆਂ ਉਮੀਦਾਂ ਵੀ ਜਗਾਈਆਂ ਹਨ। ਭਾਰਤ ਨੇ ਏਸ਼ਿਆਈ ਖੇਡਾਂ ਲਈ ਕਰੀਬ 660 ਖਿਡਾਰੀਆਂ ਦਾ ਦਲ ਭੇਜਿਆ ਸੀ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਰਿਕਾਰਡ 28 ਸੋਨ, 38 ਚਾਂਦੀ ਅਤੇ 41 ਕਾਂਸੀ ਦੇ ਤਗਮੇ ਜਿੱਤੇ। 2018 ਜਕਾਰਤਾ ਖੇਡਾਂ ਦੇ ਮੁਕਾਬਲੇ ਕੁੱਲ ਮੈਡਲਾਂ ਦੀ ਗਿਣਤੀ 37 ਵੱਧ ਹੈ।
ਭਾਰਤੀ ਖਿਡਾਰੀਆਂ ਨੇ ਨਿਸ਼ਾਨੇਬਾਜ਼ੀ ਤੇ ਤੀਰਅੰਦਾਜ਼ੀ ਵਰਗੇ ਕੁਝ ਮੁਕਾਬਲਿਆਂ ਵਿੱਚ ਆਪਣੀ ਉਮੀਦ ਤੋਂ ਕਿਤੇ ਬਿਹਤਰ ਪ੍ਰਦਰਸ਼ਨ ਕੀਤਾ। ਭਾਰਤ ਇਨ੍ਹਾਂ ਖੇਡਾਂ ਦੀ ਤਗਮਾ ਸੂਚੀ ਵਿਚ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ, ਜੋ ਖਿਡਾਰੀਆਂ ਦੇ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦਾ ਸਬੂਤ ਹੈ। ਤਗਮਾ ਸੂਚੀ ਵਿੱਚ ਭਾਰਤ ਚੌਥੇ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ 1951 ਵਿੱਚ ਭਾਰਤ ਦੂਜੇ ਅਤੇ 1962 ਵਿੱਚ ਤੀਜੇ ਸਥਾਨ ’ਤੇ ਰਿਹਾ ਸੀ।
ਹਾਂਗਜ਼ੂ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ 100 ਮੈਡਲਾਂ ਦਾ ਟੀਚਾ ਰੱਖਿਆ ਸੀ। ਭਾਰਤੀ ਖਿਡਾਰੀਆਂ ਨੇ ਖੇਡਾਂ ਦੇ ਪਹਿਲੇ ਦਨਿ ਤੋਂ ਹੀ ਤਗਮੇ ਜਿੱਤਣੇ ਸ਼ੁਰੂ ਕਰ ਦਿੱਤੇ ਅਤੇ ਇਹ ਉਨ੍ਹਾਂ ਦੇ ਮੁਕਾਬਲਿਆਂ ਦੇ ਆਖਰੀ ਦਨਿ ਤੱਕ ਜਾਰੀ ਰਹੇ। ਓਲੰਪੀਅਨ ਨੀਰਜ ਚੋਪੜਾ ਦੀ ਮੌਜੂਦਗੀ ਨੇ ਭਾਰਤੀ ਟੀਮ ਦਾ ਹੌਸਲਾ ਵਧਾਇਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੈਵਲਨਿ ਥਰੋਅ ਵਿੱਚ ਇਸ ਖਿਡਾਰੀ ਦੇ ਓਲੰਪਿਕ ਸੋਨ ਤਗ਼ਮੇ ਨੇ ਹੋਰ ਅਥਲੀਟਾਂ ਨੂੰ ਵੀ ਪ੍ਰੇਰਿਤ ਕੀਤਾ। ਹਾਲਾਂਕਿ ਭਾਰਤੀ ਕੈਂਪ ਨੂੰ ਕੁਝ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪਿਆ। ਸਭ ਤੋਂ ਵੱਡੀ ਨਿਰਾਸ਼ਾ ਕੁਸ਼ਤੀ ਵਿੱਚ ਬਜਰੰਗ ਪੂਨੀਆ ਦੀ ਹਾਰ ਸੀ। ਵੇਟਲਿਫਟਿੰਗ ਵਿੱਚ ਮੀਰਾਬਾਈ ਚਾਨੂ ਚੌਥੇ ਸਥਾਨ ’ਤੇ ਰਹੀ ਜਦਕਿ ਬੈਡਮਿੰਟਨ ਵਿੱਚ ਪੀਵੀ ਸਿੰਧੂ ਨੂੰ ਕੁਆਰਟਰ ਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਮੁੱਕੇਬਾਜ਼ੀ ਵਿੱਚ ਵਿਸ਼ਵ ਚੈਂਪੀਅਨ ਲਵਲੀਨਾ ਬੋਰਗੋਹੇਨ ਨੂੰ ਸੋਨ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਫਾਈਨਲ ਮੈਚ ਵਿੱਚ ਉਹ ਹਾਰ ਗਈ। ਅਥਲੈਟਿਕਸ ਅਤੇ ਨਿਸ਼ਾਨੇਬਾਜ਼ੀ ਵਿੱਚ ਦੇਸ਼ ਦੇ ਸਭ ਤੋਂ ਵੱਧ ਕ੍ਰਮਵਾਰ 29 ਅਤੇ 22 ਤਗਮੇ ਜਿੱਤੇ। ਨਿਸ਼ਾਨੇਬਾਜ਼ੀ ਵਿੱਚ ਸਭ ਤੋਂ ਵੱਧ ਸੱਤ ਸੋਨ ਤਗਮੇ ਜਿੱਤੇ ਜਦਕਿ ਅਥਲੈਟਿਕਸ ਵਿੱਚ ਛੇ ਤਗਮੇ ਹਾਸਲ ਕੀਤੇ। ਇਨ੍ਹਾਂ ਖੇਡਾਂ ਵਿੱਚ ਤੀਰਅੰਦਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। -ਪੀਟੀਆਈ

Advertisement

ਭਾਰਤ ਦਾ ਹਾਕੀ ਤੇ ਕਬੱਡੀ ਵਿੱਚ ਦਬਦਬਾ ਮੁੜ ਕਾਇਮ

ਭਾਰਤ ਨੇ ਹਾਕੀ ਅਤੇ ਕਬੱਡੀ ਵਿੱਚ ਸੋਨੇ ਤਗਮਿਆਂ ਨਾਲ ਇਨ੍ਹਾਂ ਖੇਡਾਂ ਵਿੱਚ ਆਪਣਾ ਦਬਦਬਾ ਮੁੜ ਕਾਇਮ ਕੀਤਾ। ਭਾਰਤੀ ਪੁਰਸ਼ ਹਾਕੀ ਟੀਮ ਨੇ ਟੂਰਨਾਮੈਂਟ ਵਿੱਚ ਦਬਦਬਾ ਬਣਾਇਆ ਅਤੇ ਸੋਨ ਤਗਮੇ ਨਾਲ 2024 ਓਲੰਪਿਕ ਲਈ ਕੁਆਲੀਫਾਈ ਕੀਤਾ। ਭਾਰਤ ਨੇ ਫਾਈਨਲ ਵਿੱਚ ਜਾਪਾਨ ਨੂੰ 5-1 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਪੂਲ ਗੇੜ ਵਿੱਚ ਪਾਕਿਸਤਾਨ ਨੂੰ 10-2 ਨਾਲ ਹਰਾਇਆ ਸੀ। ਭਾਰਤੀ ਮਹਿਲਾ ਹਾਕੀ ਟੀਮ ਨੂੰ ਸੈਮੀਫਾਈਨਲ ’ਚ ਮੇਜ਼ਬਾਨ ਚੀਨ ਤੋਂ 0-4 ਨਾਲ ਹਾਰ ਕੇ ਕਾਂਸੇ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ।

ਨਿਸ਼ਾਨੇਬਾਜ਼ਾਂ ਨੇ 22 ਤਗਮੇ ਜਿੱਤ ਕੇ ਰਚਿਆ ਇਤਿਹਾਸ

ਨਿਸ਼ਾਨੇਬਾਜ਼ਾਂ ਨੇ ਸੱਤ ਸੋਨ, ਨੌ ਚਾਂਦੀ ਅਤੇ ਛੇ ਕਾਂਸੇ ਦੇ ਤਗ਼ਮਿਆਂ ਨਾਲ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ। ਪਲਕ ਗੁਲੀਆ (10 ਮੀਟਰ ਏਅਰ ਪਿਸਟਲ) ਅਤੇ ਸਿਫਤ ਕੌਰ ਸਮਰਾ (50 ਮੀਟਰ ਰਾਈਫਲ ਥ੍ਰੀ-ਪੋਜ਼ੀਸ਼ਨ) ਨੇ ਵਿਅਕਤੀਗਤ ਸੋਨ ਤਗਮੇ ਜਿੱਤੇ, ਜਦਕਿ ਬਾਕੀ ਪੰਜ ਸੋਨ ਤਗਮੇ ਟੀਮ ਮੁਕਾਬਲਿਆਂ ’ਚੋਂ ਆਏ। ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਚਾਰ ਮੈਡਲਾਂ ਨਾਲ ਖੇਡਾਂ ਵਿੱਚ ਭਾਰਤ ਦਾ ਸਭ ਤੋਂ ਸਫਲ ਨਿਸ਼ਾਨੇਬਾਜ਼ ਬਣ ਗਿਆ ਹੈ। ਉਸ ਨੇ ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਅਤੇ 50 ਮੀਟਰ ਰਾਈਫਲ ਥ੍ਰੀ-ਪੋਜ਼ੀਸ਼ਨ ਟੀਮ ਈਵੈਂਟ ਵਿੱਚ ਸੋਨ ਅਤੇ ਵਿਅਕਤੀਗਤ 50 ਮੀਟਰ ਰਾਈਫਲ ਥ੍ਰੀ-ਪੋਜ਼ੀਸ਼ਨ ਤੇ 10 ਮੀਟਰ ਏਅਰ ਰਾਈਫਲ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ। ਈਸ਼ਾ ਸਿੰਘ ਨੇ ਵੀ ਚਾਰ ਤਗਮੇ ਜਿੱਤੇ। ਉਸ ਨੇ ਮਨੂ ਭਾਕਰ ਅਤੇ ਰਿਦਮ ਸਾਂਗਵਾਨ ਨਾਲ 10 ਮੀਟਰ ਏਅਰ ਪਿਸਟਲ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਇਸੇ ਤਰ੍ਹਾਂ ਉਸ ਨੇ 25 ਮੀਟਰ ਅਤੇ 10 ਮੀਟਰ ਏਅਰ ਪਿਸਟਲ ਦੋਵਾਂ ਵਿੱਚ ਵਿਅਕਤੀਗਤ ਚਾਂਦੀ ਦੇ ਤਗਮੇ ਵੀ ਜਿੱਤੇ। ਸਭ ਤੋਂ ਜ਼ਿਆਦਾ ਮੈਡਲਾਂ ਦੇ ਮਾਮਲੇ ’ਚ ਐਸ਼ਵਰਿਆ ਅਤੇ ਈਸ਼ਾ ਭਾਰਤੀਆਂ ਦੀ ਸੂਚੀ ਵਿੱਚ ਸਿਖਰ ’ਤੇ ਹਨ।

Advertisement
Author Image

sukhwinder singh

View all posts

Advertisement
Advertisement
×