ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੀਂਹ ਮਗਰੋਂ ਲੋਕਾਂ ਨੂੰ ਗਰਮੀ ਤੋਂ ਮਿਲੀ ਮਾਮੂਲੀ ਰਾਹਤ

06:46 AM Jun 27, 2024 IST
ਪਟਿਆਲਾ ਵਿੱਚ ਬੁੱਧਵਾਰ ਨੂੰ ਮੀਂਹ ਦੌਰਾਨ ਭਿੱਜਣ ਤੋਂ ਬਚਣ ਲਈ ਛਤਰੀ ਤਾਣ ਕੇ ਜਾਂਦੇ ਹੋਏ ਬੱਚੇ। -ਫੋਟੋ: ਰਾਜੇਸ਼ ਸੱਚਰ

ਗੁਰਨਾਮ ਸਿੰਘ ਅਕੀਦਾ
ਪਟਿਆਲਾ, 26 ਜੂਨ
ਅੱਜ ਪਟਿਆਲਾ ਵਿਚ ਹੋਈ ਬਾਰਸ਼ ਨੇ ਸਵੇਰੇ ਸਵੇਰੇ ਗਰਮੀ ਤੋਂ ਰਾਹਤ ਦਿੱਤੀ ਪਰ ਬਾਅਦ ਵਿਚ ਫਿਰ ਗਰਮੀ ਨੇ ਪਟਿਆਲਾ ਆਪਣੀ ਗ੍ਰਿਫਤ ਵਿਚ ਲੈ ਲਿਆ, ਅੱਜ ਪਟਿਆਲਾ ਦੇ ਭੁਨਰਹੇੜੀ ਵਾਲੇ ਪਾਸੇ ਕਾਫੀ ਬਾਰਸ਼ ਹੋਈ, ਜਿਸ ਕਰਕੇ ਕਿਸਾਨ ਦੇ ਚੇਿਹਰੇ ਖਿੜ ਗਏ ਪਰ ਪਟਿਆਲਾ ਦੇ ਆਮ ਖੇਤਰਾਂ ਵਿਚ ਵੀ ਬਾਰਸ਼ ਹੋਈ ਭਾਵੇਂ ਉਹ ਭੁਨਰਹੇੜੀ ਰੋਡ ਤੋਂ ਘੱਟ ਸੀ ਪਰ ਫਿਰ ਸਵੇਰੇ ਚੱਲੀ ਠੰਢੀ ਹਵਾ ਨੇ ਲੋਕਾਂ ਦੀ ਜ਼ਿੰਦਗੀ ਵਿਚ ਥੋੜਾ ਸਕੂਨ ਲਿਆਂਦਾ, ਜਿੱਥੇ ਬਾਰਸ਼ ਹੋਈ ਹੈ ਉਥੇ ਕਿਸਾਨਾਂ ਨੇ ਝੋਨਾ ਲਾਉਣ ਦੀ ਤਿਆਰੀ ਵਿੱਢ ਦਿੱਤੀ ਹੈ ਤੇ ਬਿਜਲੀ ਦੀ ਮੰਗ ਵੀ ਅੱਜ ਸਵੇਰੇ 14260 ਮੈਗਾਵਾਟ ਸੀ ਪਰ ਦੁਪਹਿਰ ਤੱਕ ਇਹ ਮੰਗ ਵਧ ਕੇ 15204 ਮੈਗਾਵਾਟ ਹੋ ਗਈ। ਦਿਨ ਭਰ ਬੱਦਲਵਾਈ ਕਾਰਨ ਤਾਪਮਾਨ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਗਈ, ਜਿਸ ਕਾਰਨ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਕੁੱਝ ਰਾਹਤ ਮਿਲੀ।

Advertisement

Advertisement
Advertisement