ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਧਰਨੇ ਮਗਰੋਂ ਪੁਲੀਸ ਹਰਕਤ ਵਿੱਚ ਆਈ

09:04 AM Jul 19, 2023 IST

ਪੱਤਰ ਪ੍ਰੇਰਕ
ਪਠਾਨਕੋਟ, 18 ਜੁਲਾਈ
ਇੱਕ ਨੌਜਵਾਨ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਵਾਲੀ ਲੜਕੀ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਬੀਤੀ ਸ਼ਾਮ ਥਾਣੇ ਮੂਹਰੇ ਦਿੱਤਾ ਗਿਆ ਧਰਨਾ ਰੰਗ ਲਿਆਇਆ ਤੇ ਅਖੀਰੀ ਸੁਜਾਨਪੁਰ ਪੁਲੀਸ ਨੇ ਮੁਲਜ਼ਮ ਲੜਕੀ ਖਿਲਾਫ ਧਾਰਾ 306 ਤਹਿਤ ਮਾਮਲਾ ਦਰਜ ਕਰ ਦਿੱਤਾ। ਮ੍ਰਿਤਕ ਨੌਜਵਾਨ ਸੁਜਾਨਪੁਰ ਦਿਹਾਤੀ ਦਾ ਵਾਸੀ ਦੱਸਿਆ ਜਾ ਰਿਹਾ ਹੈ। ਜਦ ਕਿ ਮੁਲਜ਼ਮ ਲੜਕੀ ਨਜ਼ਦੀਕੀ ਪਿੰਡ ਅਜੀਜ਼ਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਦੇ ਭਰਾ ਜਰਨੈਲ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸ ਦੇ ਪਿਤਾ ਜਾਗੀਰ ਸਿੰਘ ਅਕਸਰ ਬੀਮਾਰ ਰਹਿੰਦੇ ਹਨ। ਉਸ ਦਾ ਛੋਟਾ ਭਰਾ ਸਤਨਾਮ ਸਿੰਘ (22) ਵੀ ਖੇਤੀਬਾੜੀ ਦਾ ਕੰਮ ਕਰਦਾ ਸੀ ਅਤੇ ਉਹ ਕੁਆਰਾ ਸੀ। ਬੀਤੀ 14 ਜੁਲਾਈ ਨੂੰ 3 ਲੋਕ ਉਨ੍ਹਾਂ ਦੇ ਘਰ ਆਏ ਜਨਿ੍ਹਾਂ ਕਿਹਾ ਕਿ ਆਪਣੇ ਲੜਕੇ ਨੂੰ ਬਚਾ ਲਵੋ, ਜਿਸ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ ਹੈ।
ਉਸ ਨੇ ਆਪਣੇ ਭਰਾ ਨਾਲ ਸੰਪਰਕ ਕਰਕੇ ਉਸ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ। ਜਿੱਥੇ ਸਤਨਾਮ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਭਰਾ ਦੀ ਜ਼ਹਿਰੀਲੀ ਦਵਾਈ ਨਿਗਲਣ ਤੋਂ ਪਹਿਲਾਂ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਮਿਲੀ ਹੈ ਜਿਸ ’ਤੇ ਉਸ ਨੂੰ ਪੂਰਾ ਯਕੀਨ ਹੈ ਕਿ ਉਸ ਦੇ ਭਰਾ ਸਤਨਾਮ ਸਿੰਘ ਦੇ ਪਿੰਡ ਅਜੀਜ਼ਪੁਰ ਖਦਾਵਰ ਦੀ ਲੜਕੀ ਨਾਲ ਪ੍ਰੇਮ ਸਬੰਧ ਸਨ ਜਦ ਕਿ ਲੜਕੀ ਪਹਿਲਾਂ ਤੋਂ ਹੀ ਵਿਆਹੀ ਹੋਈ ਹੈ ਜੋ ਉਸ ਦੇ ਭਰਾ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰਦੀ ਸੀ। ਲੜਕੀ ਵੱਲੋਂ ਬਲੈਕਮੇਲ ਕਰਨ ਦੇ ਚਲਦੇ ਤੰਗ, ਪ੍ਰੇਸ਼ਾਨ ਹੋ ਕੇ ਉਹ ਆਪਣੀ ਜੀਵਨਲੀਲਾ ਸਮਾਪਤ ਕਰ ਰਿਹਾ ਹੈ।
ਸੁਜਾਨਪੁਰ ਥਾਣਾ ਮੁਖੀ ਅਨਿਲ ਪਵਾਰ ਨੇ ਦੱਸਿਆ ਕਿ ਪਹਿਲਾਂ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਸੀ ਜਿਸ ਨੂੰ ਬਦਲ ਕੇ ਧਾਰਾ 306 ਲਗਾ ਦਿੱਤੀ ਗਈ ਹੈ ਅਤੇ ਇਸ ਵਿੱਚ ਮੁਲਜ਼ਮ ਅਜੀਜ਼ਪੁਰ ਖਦਾਵਰ ਦੀ ਰਹਿਣ ਵਾਲੀ ਲੜਕੀ ਮੰਨੂ ਨੂੰ ਬਣਾਇਆ ਗਿਆ ਹੈ।

Advertisement

Advertisement
Tags :
ਹਰਕਤਧਰਨੇਪੁਲੀਸਮਗਰੋਂਵਿੱਚ
Advertisement