For the best experience, open
https://m.punjabitribuneonline.com
on your mobile browser.
Advertisement

ਨਸ਼ਾ ਮੁਕਤ ਸੂਬੇ ਦੇ ਵਾਅਦੇ ਮਗਰੋਂ ਖੁਦ ਸ਼ਰਾਬ ਪੀ ਕੇ ਘੁੰਮਣ ਵਾਲਿਆਂ ਤੋਂ ਲੋਕ ਸੁਚੇਤ ਰਹਿਣ: ਸੈਣੀ

08:35 AM May 13, 2024 IST
ਨਸ਼ਾ ਮੁਕਤ ਸੂਬੇ ਦੇ ਵਾਅਦੇ ਮਗਰੋਂ ਖੁਦ ਸ਼ਰਾਬ ਪੀ ਕੇ ਘੁੰਮਣ ਵਾਲਿਆਂ ਤੋਂ ਲੋਕ ਸੁਚੇਤ ਰਹਿਣ  ਸੈਣੀ
ਨਵੀਨ ਜਿੰਦਲ ਦਾ ਸੰਕਲਪ ਪੱਤਰ ਜਾਰੀ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਹੋਰ।
Advertisement

ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 12 ਮਈ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਇੱਥੇ ਲੋਕ ਸਭਾ ਹਲਕਾ ਕੁਰੂਕਸ਼ੇਤਰ ਤੋਂ ਭਾਜਪਾ ਉਮੀਦਵਾਰ ਨਵੀਨ ਜਿੰਦਲ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਜਿੰਦਲ ਨੂੰ 5 ਲੱਖ ਦੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਕੁੱਝ ਲੋਕ ਨਸ਼ਾ ਹਟਾਉਣ ਦੀ ਗੱਲ ਕਰਦੇ ਹਨ ਪਰ ਆਪ ਸ਼ਰਾਬ ਪੀ ਕੇ ਗਲੀ-ਗਲੀ ਘੁੰਮਦੇ ਹਨ। ਅਜਿਹੇ ਲੋਕਾਂ ਤੋਂ ਸੁਚੇਤ ਰਹਿਣਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਪਿਛਲੀ ਵਾਰ ਸ਼ਾਹਬਾਦ ਨੇ ਉਨ੍ਹਾਂ ਨੂੰ ਰਿਕਾਰਡ ਵੋਟਾਂ ਨਾਲ ਜਿਤਾਇਆ ਸੀ ਤੇ ਕਾਂਗਰਸੀ ਉਮੀਦਵਾਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਵਾਰ ਗੱਠਜੋੜ ਨੇ ਅਜਿਹਾ ਉਮੀਦਵਾਰ ਖੜ੍ਹਾ ਕੀਤਾ ਹੈ ਜੋ ਪਹਿਲਾਂ ਨਾਲੋਂ ਵੀ ਵੱਧ ਭ੍ਰਿਸ਼ਟ ਹੈ। ਮੋਦੀ ਸਰਕਾਰ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਉਨਾਂ ਕਿਹਾ ਕਿ ਇਹ ਲੋਕਾਂ ਦੀ ਸਹੀ ਵੋਟ ਦਾ ਚਮਤਕਾਰ ਹੈ ਕਿ ਪ੍ਰਧਾਨ ਮੰਤਰੀ ਨੇ ਧਾਰਾ 370, ਰਾਮ ਮੰਦਿਰ, ਸੀਏਏ ਤੇ ਤਿੰਨ ਤਲਾਕ ਵਰਗੇ ਵੱਡੇ ਫ਼ੈਸਲੇ ਲਏ ਹਨ। ਵੋਟ ਦੀ ਤਾਕਤ ਨਾਲ ਪਿਛਲੇ 10 ਸਾਲਾਂ ਵਿੱਚ ਦੇਸ਼ ਮਜ਼ਬੂਤ ਹੋਇਆ। ਸੈਣੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਗਰੀਬੀ ਹਟਾਉਣ ਦਾ ਨਾਅਰਾ ਦਿੱਤਾ ਸੀ ਪਰ ਅਸਲ ਵਿਚ ਗਰੀਬੀ ਹਟਾਉਣ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੈ। ਆਯੂਸ਼ਮਾਨ ਯੋਜਨਾ ਤਹਿਤ ਗਰੀਬਾਂ ਦਾ 5 ਲੱਖ ਤਕ ਦਾ ਇਲਾਜ ਮੁਫਤ, ਹਰ ਘਰ ਤੱਕ ਸਾਫ ਪਾਣੀ, 4 ਕਰੋੜ ਲੋਕਾਂ ਨੂੰ ਘਰ, 3.5 ਲੱਖ ਕਰੋੜ ਦੀ ਕਿਸਾਨ ਸਨਮਾਨ ਨਿਧੀ ਯੋਜਨਾ ਮੋਦੀ ਦੀ ਗਰੀਬੀ ਖ਼ਿਲਾਫ਼ ਲੜਾਈ ਦਾ ਹਿੱਸਾ ਹੈ। ਰੈਲੀ ਦੇ ਪ੍ਰਬੰਧਕ ਸਾਬਕਾ ਮੰਤਰੀ ਕ੍ਰਿਸ਼ਨ ਬੇਦੀ ਨੇ ਕਿਹਾ ਸ਼ਾਹਬਾਦ ਦੇ ਲੋਕਾਂ ਨੇ ਹਮੇਸ਼ਾ ਭਾਜਪਾ ਦਾ ਸਾਥ ਦਿੱਤਾ ਹੈ ਅਤੇ ਇਸ ਵਾਰ ਵੀ ਉਹ ਭਾਜਪਾ ਦਾ ਹੀ ਸਾਥ ਦੇਣਗਏ। ਇਸ ਮੌਕੇ ਰਾਜ ਮੰਤਰੀ ਸੁਭਾਸ਼ ਸੁਧਾ, ਜ਼ਿਲ੍ਹਾ ਪ੍ਰਧਾਨ ਰਵੀ ਬਤਾਨ, ਚੇਅਰਮੈਨ ਧਰਮਬੀਰ ਮਿਰਜ਼ਾਪੁਰ, ਗੁਰਦਿਆਲ ਸਨੇਹੜੀ, ਜਸਵਿੰਦਰ ਸੈਣੀ, ਗੁਲਸ਼ਨ ਕਵਾਤਰਾ, ਗੌਰਵ ਬੇਦੀ ਤੇ ਹੋਰ ਹਾਜ਼ਰ ਸਨ।

Advertisement

ਨਵੀਨ ਜਿੰਦਲ ਵੱਲੋਂ ਸੰਕਲਪ ਪੱਤਰ ਜਾਰੀ

ਭਾਜਪਾ ਉਮੀਦਵਾਰ ਨਵੀਨ ਜਿੰਦਲ ਨੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਅਤੇ ਕਿਹਾ ਕਿ ਉਹ ਦੇਸ਼ ਤੇ ਸੂਬੇ ਦੀ ਸੇਵਾ ਲਈ ਹਰ ਵੇਲੇ ਤਤਪਰ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਜਿਸ ਲਈ ਉਹ ਕੁਰੂਕਸ਼ੇਤਰ ਤੇ ਕੈਥਲ ਵਿਚ ਦੁਨੀਆਂ ਦੇ ਦੋ ਬਿਹਤਰੀਨ ਹੁਨਰ ਕੇਂਦਰ ਸਥਾਪਤ ਕਰਨਗੇ ਤੇ ਇਨ੍ਹਾਂ ਕੇਂਦਰਾਂ ਵਿਚ ਹਰ ਸਾਲ 10 ਹਜ਼ਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਇਆ ਜਾਏਗਾ। ਉਨ੍ਹਾਂ ਕਿਹਾ ਕਿ ਸੰਕਲਪ ਪੱਤਰ ਵਿਚ ਜੋ ਵਾਅਦੇ ਕੀਤੇ ਹਨ ਉਨ੍ਹਾਂ ਦੀ ਰਿਪੋਰਟ ਹਰ ਸਾਲ ਜਾਰੀ ਕੀਤੀ ਜਾਏਗੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਥੇ ਸਫਾਈ ਲਈ ਡੰਪਿੰਗ ਯਾਰਡ ਬਣਾਇਆ ਜਾਏਗਾ।

Advertisement
Author Image

Advertisement
Advertisement
×