ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਲੌਕਡਾਊਨ ਹਟਣ ਮਗਰੋਂ ਯਮੁਨਾ ਪਲੀਤ ਹੋਣ ਲੱਗੀ

07:04 AM Jul 25, 2020 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਜੁਲਾਈ

Advertisement

ਦਿੱਲੀ ਦੀ ਬਹੁਤੀ ਆਬਾਦੀ ਦੀ ਤ੍ਰੇਹ ਬੁਝਾਉਂਦੀ ਯਮੁਨਾ ਨਦੀ ਮੁੜ ਗੰਦੀ ਹੋ ਗਈ ਹੈ ਤੇ ਇਸ ਵਿੱਚੋਂ ਮੁੜ ਬਦਬੂ ਆਉਣ ਲੱਗੀ ਹੈ। ਲੌਕਡਾਊਨ ਦੇ ਲਾਗੂ ਹੋਣ ਤੋਂ ਕੁੱਝ ਦਨਿ ਮਗਰੋਂ ਹੀ ਇਸ ਅਹਿਮ ਦਰਿਆ ਦਾ ਪਾਣੀ ਸਾਫ਼ ਹੋ ਗਿਆ ਸੀ ਤੇ ਯਮੁਨਾ ਦੇ ਪਾਣੀ ਵਿੱਚ ਮੱਛੀਆਂ ਵੀ ਵੱਧਣ-ਫੁੱਲਣ ਲੱਗੀਆਂ ਸਨ। ਅਨਲੌਕ-1 ਦਾ ਗੇੜ ਸ਼ੁਰੂ ਹੋਣ ਮਗਰੋਂ ਸਨਅਤੀ ਇਲਾਕਿਆਂ ਵਿੱਚ ਮੁੜ ਸਰਗਰਮੀਆਂ ਵਧੀਆਂ ਤੇ ਕੁੱਝ ਕਾਰੋਬਾਰ ਵੀ ਸ਼ੁਰੂ ਹੋਏ।

ਇਸ ਮਗਰੋਂ ਸਨਅਤੀ ਇਲਾਕਿਆਂ ਦਾ ਗੰਧਲਾ ਪਾਣੀ ਮੁੜ ਦਰਿਆ ਵਿੱਚ ਪੈਣਾ ਸ਼ੁਰੂ ਹੋ ਗਿਆ। ਬਾਜ਼ਾਰ ਵੀ ਖੁੱਲ੍ਹਣ ਲੱਗੇ ਹਨ ਅਤੇ ਉਨ੍ਹਾਂ ਪਾਣੀ ਜਾਂ ਕੱਚਰਾ ਯਮੁਨਾ ਵਿੱਚ ਵਹਿਣ ਲੱਗਿਆ ਹੈ। ਫੈਕਟਰੀਆਂ ਵਿੱਚੋਂ ਨਿਕਲਣ ਵਾਲੀਆਂ ਗੰਦੀਆਂ ਚੀਜ਼ਾਂ ਮੁੜ ਯਮੁਨਾ ਦੇ ਪਾਣੀ ਵਿੱਚ ਮਿਲਣ ਲੱਗੀਆਂ ਹਨ। ਦਿੱਲੀ ਦੀ ਆਬਾਦੀ ਦੇ ਵੱਡੇ ਹਿੱਸੇ ਨੂੰ ਯਮੁਨਾ ਨਦੀ ਤੋਂ ਸ਼ੁੱਧ ਕੀਤਾ ਪਾਣੀ ਹੀ ਪੀਣ ਲਈ ਮਿਲਦਾ ਹੈ ਤੇ ਦਿੱਲੀ ਸਰਕਾਰ ਵੱਲੋਂ ਇਸ ਨਦੀ ਦੇ ਕੰਢਿਆਂ ਉਪਰ ਟਿਊਬਵੈੱਲ ਲਾ ਕੇ ਤੇ ਪਲਾਂਟ ਵਧਾ ਕੇ ਮੁਫ਼ਤ ਪਾਣੀ ਦੀ ਯੋਜਨਾ ਤਹਿਤ 200 ਲਿਟਰ ਪਾਣੀ ਦਿੱਤਾ ਜਾ ਰਿਹਾ ਹੈ। ਲੌਕਡਾਊਨ ਦੌਰਾਨ ਸਾਰੀਆਂ ਸਰਗਰਮੀਆਂ ਵਿੱਚ ਖੜੋਤ ਆ ਗਈ ਸੀ ਜਿਸ ਕਰਕੇ ਹਵਾ ਤੇ ਪਾਣੀ ਦਾ ਪ੍ਰਦੂਸ਼ਣ ਵੀ ਬਹੁਤ ਘੱਟ ਗਿਆ ਸੀ। ਦਿੱਲੀ ਸਰਕਾਰ ਵੱਲੋਂ ਪਾਣੀ ਦੇ ਸ਼ੁੱਧ ਹੋਣ ਤੇ ਹਵਾ ਦਾ ਪ੍ਰਦੂਸ਼ਣ ਸਹੀ ਹੋਣ ਬਾਰੇ ਜਾਂਚ ਕਰਵਾਉਣ ਦਾ ਐਲਾਨ ਵੀ ਕੀਤਾ ਗਿਆ ਸੀ ਤੇ ਦਿੱਲੀ ਜਲ ਬੋਰਡ ਵੱਲੋਂ ਵੀ ਪਾਣੀ ਦੇ ਲੌਕਡਾਊਨ ਦੌਰਾਨ ਸ਼ੁੱਧ ਹੋਣ ਵੱਲ ਧਿਆਨ ਦਿੱਤਾ ਸੀ। ਹੁਣ ਨਦੀ ਦੇ ਪਾਣੀ ਦੇ ਗੰਧਲਾ ਹੋਣ ਦਾ ਪਤਾ ਇਸ ਉਪਰ ਬਣੇ ਬੈਰਾਜਾਂ ਵਿੱਚੋਂ ਨਿਕਲਦੇ ਪਾਣੀ ਤੋਂ ਲੱਗਦਾ ਹੈ ਜਿੱਥੇ ਝੱਗ ਹੀ ਝੱਗ ਵਿਖਾਈ ਦਿੰਦੀ ਹੈ। ਹਾਲਾਂਕਿ ਮੀਂਹਾਂ ਦੌਰਾਨ ਯਮੁਨਾ ਵਿੱਚ ਪਾਣੀ ਦਾ ਪੱਧਰ ਵਧਣ ਲੱਗਦਾ ਹੈ ਤੇ ਰੁਕਿਆ ਪਾਣੀ ਪ੍ਰਵਾਹ ਨਾਲ ਅੱਗੇ ਨਿਕਲ ਜਾਂਦਾ ਹੈ।

Advertisement

Advertisement
Tags :
ਪਲੀਤਮਗਰੋਂਯਮੁਨਾਲੱਗੀਲੌਕਡਾਊਨ