ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਅਦਬੀ ਦੀ ਘਟਨਾ ਤੋਂ ਬਾਅਦ ਅਖੰਡ ਪਾਠ ਦੇ ਭੋਗ ਪਾਏ

07:12 AM Nov 06, 2023 IST

ਪੱਤਰ ਪ੍ਰੇਰਕ
ਦੇਵੀਗੜ੍ਹ, 5 ਨਵੰਬਰ
ਸਮੂਹ ਸਿੱਖ ਸੰਗਤ ਪਿੰਡ ਮੋਹਲਗੜ੍ਹ ਨੇੜੇ ਦੇਵੀਗੜ੍ਹ ਦੇ ਵਾਸੀਆਂ ਨੇ ਪਿਛਲੇ ਦਿਨੀਂ ਬੇਅਦਬੀ ਦੀ ਹੋਈ ਘਟਨਾ ਤੋਂ ਬਾਅਦ ਪਸ਼ਚਾਤਾਪ ਵਜੋਂ ਪਹਿਲਾਂ ਦਰਬਾਰ ਸਾਹਿਬ, ਸ੍ਰੀ ਅੰਮ੍ਰਤਿਸਰ ਸਾਹਿਬ ਵਿੱਖੇ ਸੇਵਾ ਕੀਤੀ। ਇਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਰਖਾਏ ਗਏ ਜਿਸ ਦੇ ਬੀਤੇ ਦਿਨ ਭੋਗ ਪਾਏ ਗਏ। ਇਸ ਮੌਕੇ ਪਿੰਡ ਦੇ ਸੰਗਤ ਨੇ ਕਿਹਾ ਕਿ ਸਾਨੂੰ ਗੁਰੂ ਘਰਾਂ ਲਈ ਬਣਦੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ, ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ ਦੇ ਵਿਚਾਰ ’ਤੇ ਅਮਲ ਕਰਨਾ ਪਵੇਗਾ ਅਤੇ ਪਹਿਰੇਦਾਰੀ ਵਧਾਉਣੀ ਪਵੇਗੀ। ਇਸ ਸਮਾਗਮ ’ਚ ਸਮੂਹ ਧਾਰਮਿਕ ਤੇ ਰਾਜਨੀਤਕ ਹਸਤੀਆਂ ਨੇ ਵੀ ਸੰਗਤੀ ਰੂਪ ਵਿਚ ਹਾਜ਼ਰੀ ਲੁਆਈ। ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਮੌਹਲਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਇੱਕ ਵਿਅਕਤੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਅੰਗ ਪਾੜ ਦਿੱਤੇ ਸਨ ਅਤੇ ਪੀੜਾ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ ਜਿਸ ਨਾਲ ਇਲਾਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਹੋਈ ਸੀ। ਇਸ ਕਰਕੇ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਮੁੱਚੇ ਪਿੰਡ ਵਾਸੀਆਂ ਨੂੰ ਭਾਡੇ ਮਾਂਜਣ, ਝਾੜੂ ਲਗਾਉਣ ਅਤੇ ਜੋੜੇ ਸਾਫ ਕਰਨ ਦੀ ਸੇਵਾ ਲਗਾਈ ਸੀ, ਜਿਸ ਨੂੰ ਪਿੰਡ ਵਾਸੀਆਂ ਨੇ ਸ਼ਰਧਾ ਨਾਲ ਨਿਭਾਇਆ ਸੀ। ਇਸ ਮੌਕੇ ਜਰਨੈਲ ਸਿੰਘ ਕਰਤਾਰਪੁਰ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਜਸਮੇਰ ਸਿੰਘ ਲਾਛੜੂ, ਜੋਗਿੰਦਰ ਸਿੰਘ ਕਾਕੜਾ, ਨਿਸ਼ਾਨ ਸਿੰਘ ਮੋਹਲਗੜ੍ਹ ਆਦਿ ਵੀ ਹਾਜ਼ਰ ਸਨ।

Advertisement

Advertisement