ਮੰਗਣੀ ਤੋਂ ਬਾਅਦ ਦਰਬਾਰ ਸਾਹਿਬ ਨਤਮਸਤਕ ਹੋਏ ਰਾਘਵ ਤੇ ਪਰਿਨੀਤੀ
08:02 AM Jul 02, 2023 IST
ਅੰਮ੍ਰਿਤਸਰ, 1 ਜੁਲਾੲੀ
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਅਤੇ ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ੳੁਹ ਮੰਗਣੀ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਪਰਿਨੀਤੀ ਨੇ ਕਰੀਮ ਰੰਗ ਦਾ ਸੂਟ ਪਾਇਆ ਹੋਇਆ ਸੀ ਜਦਕਿ ਰਾਘਵ ਨੇ ਸਫੈਦ ਕੁਡ਼ਤਾ ਪਜ਼ਾਮਾ ਤੇ ਨਹਿਰੂ ਕੋਟ ਪਹਿਨਿਆ ਹੋਇਆ ਸੀ। ਦੋਵਾਂ ਦੀ ਲੰਘੀ 13 ਮਈ ਨੂੰ ਨਵੀਂ ਦਿੱਲੀ ਦੇ ਕਪੂਰਥਲਾ ਹਾੳੂਸ ਵਿੱਚ ਮੰਗਣੀ ਹੋਈ ਸੀ। ਜ਼ਿਕਰਯੋਗ ਹੈ ਕਿ ਪਰਿਨੀਤੀ ਅਤੇ ਰਾਘਵ ਪਿਛਲੇ ਦਿਨੀਂ ਰਾਜਸਥਾਨ ਵਿੱਚ ਵਿਆਹ ਦੀ ਥਾਂ ਤੈਅ ਕਰਨ ਲਈ ਵੀ ਗਏ ਸਨ ਤੇ ਇਹ ਵੀ ਚਰਚੇ ਹਨ ਕਿ ਉਹ ਉਦੈਪੁਰ ਵਿਚ ਵਿਆਹ ਕਰਵਾ ਸਕਦੇ ਹਨ। -ਏਐੱਨਆੲੀ
Advertisement
Advertisement