ਨਮੋਸ਼ੀਜਨਕ ਹਾਰ ਮਗਰੋਂ ਥਾਈਲੈਂਡ ਦੇ ਪ੍ਰਧਾਨ ਮੰਤਰੀ ਨੇ ਸਿਆਸਤ ਛੱਡੀ
08:00 AM Jul 12, 2023 IST
ਬੈਂਕਾਕ, 11 ਜੁਲਾਈ
ਫੌਜੀ ਰਾਜ ਪਲਟਾ ਕਰ ਕੇ ਸੱਤਾ ਹਥਿਆਉਣ ਵਾਲੇ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੂਥ ਚਾਨ-ਓਚਾ ਨੇ ਚੋਣ ਵਿੱਚ ਹੋਈ ਨਮੋਸ਼ੀਜਨਕ ਹਾਰ ਮਗਰੋਂ ਅੱਜ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਚਾਨ-ਓਚਾ ਸਾਲ 2014 ਵਿੱਚ ਫੌਜੀ ਰਾਜ ਪਲਟੇ ਮਗਰੋਂ ਨੌਂ ਸਾਲ ਤੱਕ ਪ੍ਰਧਾਨ ਮੰਤਰੀ ਚਲੇ ਆ ਰਹੇ ਹਨ। ਇਸ ਸਾਲ ਮਈ ਮਹੀਨੇ ਹੋਈਆਂ ਆਮ ਚੋਣਾਂ ਦੌਰਾਨ ਉਸ ਦੀ ਸਿਆਸੀ ਪਾਰਟੀ ਪੰਜਵੇਂ ਸਥਾਨ ’ਤੇ ਰਹੀ ਸੀ ਅਤੇ ਉਸ ਨੇ 500 ਮੈਂਬਰੀ ਸੰਸਦ ਵਿੱਚ ਸਿਰਫ਼ 36 ਸੀਟਾਂ ’ਤੇ ਹੀ ਜਿੱਤ ਦਰਜ ਕੀਤੀ ਸੀ। ਫੌਜ ਦੇ ਸਾਬਕਾ ਕਮਾਂਡਰ ਪ੍ਰਯੂਥ (69) ਨੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਰੁਆਮ ਥਾਈ ਸਾਂਗ ਚਾਰਟ ਜਾਂ ਯੂਨਾਈਟਿਡ ਥਾਈ ਨੇਸ਼ਨ ਪਾਰਟੀ ਦੇ ਫੇਸਬੁੱਕ ਪੇਜ ’ਤੇ ਕੀਤਾ ਹੈ। ਉਹ ਇਸ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸਨ। ਨਵੇਂ ਪ੍ਰਧਾਨ ਮੰਤਰੀ ਦੀ ਚੋਣ ਵੀਰਵਾਰ ਨੂੰ ਹੋਣੀ ਹੈ। -ਏਪੀ
Advertisement
Advertisement