ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੋਟਾਂ ਪੈਣ ਮਗਰੋਂ ਗਿਣਤੀਆਂ-ਮਿਣਤੀਆਂ ’ਚ ਉਲਝੇ ਆਗੂ

10:21 AM Jun 03, 2024 IST
ਪਾਰਟੀ ਦਫ਼ਤਰ ’ਚ ਵੋਟਾਂ ਦੀ ਗਿਣਤੀ ਕਰਨ ਵਿੱਚ ਜੁਟੇ ‘ਆਪ’ ਆਗੂ।

ਸੁਰਜੀਤ ਮਜਾਰੀ
ਬੰਗਾ, 2 ਜੂਨ
ਸਿਆਸੀ ਧਿਰਾਂ ਦੇ ਸਥਾਈ ਆਗੂਆਂ ਨੇ ਅੱਜ ਦਾ ਦਿਨ ਆਪਣੇ ਉਮੀਦਵਾਰਾਂ ਦੀਆਂ ਅਨੁਮਾਨਿਤ ਵੋਟਾਂ ਦਾ ਜੋੜ ਕਰਨ ’ਚ ਗੁਜ਼ਾਰਿਆ। ਉਹ ਪਾਰਟੀ ਦਫ਼ਤਰਾਂ ’ਚ ਬੈਠ ਕੇ ਸ਼ਹਿਰ ਦੇ ਵਾਰਡਾਂ ਦੇ ਨਾਲ-ਨਾਲ ਪਿੰਡਾਂ ਤੋਂ ਆਪਣੇ ਉਮੀਦਵਾਰਾਂ ਨੂੰ ਪਈਆਂ ਵੋਟਾਂ ਦੀ ਗਿਣਤੀ-ਮਿਣਤੀ ਵਿੱਚ ਉਲਝੇ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਸੀਨੀਅਰ ਅਕਾਲੀ ਆਗੂ ਸਤਨਾਮ ਸਿੰਘ ਲਾਦੀਆਂ ਤੇ ਸੋਹਣ ਲਾਲ ਢੰਡਾ ਨੇ ਹਾਸਲ ਕੀਤੇ ਅੰਕੜਿਆਂ ਤੋਂ ਦਾਅਵਾ ਕੀਤਾ ਕਿ ਉਨ੍ਹਾਂ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਇੱਥੋਂ ਲੀਡ ਹਾਸਲ ਕਰਨਗੇ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਵੀ ਆਪਣੇ ਸਾਥੀ ਸ਼ਿਵ ਕੌੜਾ, ਅਮਰਦੀਪ ਬੰਗਾ ਅਤੇ ਸਾਗਰ ਅਰੋੜਾ ਨਾਲ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਨੂੰ ਪਈਆਂ ਵੋਟਾਂ ਦਾ ਅਨੁਮਾਨ ਲਾਉਣ ’ਚ ਰੁੱਝੇ ਰਹੇ। ਉਨ੍ਹਾਂ ਸਾਰੇ ਬੂਥਾਂ ਤੋਂ ਲਾਇਆ ਅਨੁਮਾਨ ਸਾਂਝਾ ਕਰਦਿਆਂ ਜਿੱਤ ਦਾ ਦਾਅਵਾ ਕੀਤਾ। ਇੰਜ ਹੀ ਕਾਂਗਰਸ ਦੇ ਹਲਕਾ ਇੰਚਾਰਜ ਸਤਵੀਰ ਸਿੰਘ ਪੱਲੀਝਿੱਕੀ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਦਰਬਜੀਤ ਸਿੰਘ ਪੂੰਨੀ ਨੇ ਵੀ ਆਪਣੇ ਹਲਕੇੇ ਦੇ ਵਰਕਰਾਂ ਤੋਂ ਲਈ ਜਾਣਕਾਰੀ ਬਾਰੇ ਦੱਸਿਆ ਕਿ ਇਸ ਵਾਰ ਕਾਂਗਰਸ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ ਬਾਕੀ ਹਲਕਿਆਂ ਦੇ ਮੁਕਾਬਲੇ ਬੰਗਾ ਤੋਂ ਵੱਧ ਵੋਟਾਂ ਹਾਸਲ ਕਰਨਗੇ।
ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰਵੀਨ ਬੰਗਾ, ਜੈ ਪਾਲ ਸੁੰਡਾ ਅਤੇ ਪਰਮਜੀਤ ਮਹਿਰਮਪੁਰੀ ਨੇ ਅੱਜ ਪਾਰਟੀ ਦਫ਼ਤਰ ’ਚ ਬੈਠ ਕੇ ਪਾਰਟੀ ਵਰਕਰਾਂ ਤੋਂ ਜਾਣਕਾਰੀ ਇਕੱਤਰ ਕੀਤੀ। ਉਨ੍ਹਾਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਬੰਗਾ ਹਲਕੇ ਵਿੱਚੋਂ ਪਿਛਲੀ ਵਾਰ ਵਾਂਗ ਉਨ੍ਹਾਂ ਦੀ ਪਾਰਟੀ ਨੂੰ ਵੱਧ ਵੋਟਾਂ ਮਿਲਣ ਦੀ ਸੰਭਾਵਨਾ ਹੈ। ਅੱਜ ਭਾਜਪਾ ਆਗੂ ਸੰਜੀਵ ਭਾਰਦਵਾਜ ਵੀ ਆਪਣੇ ਸਾਥੀਆਂ ਨਾਲ ਪਾਰਟੀ ਦੇ ਹੱਕ ’ਚ ਪਈਆਂ ਵੋਟਾਂ ਬਾਰੇ ਜਾਣਕਾਰੀ ਇਕੱਤਰ ਕਰਦੇ ਨਜ਼ਰ ਆਏ।

Advertisement

Advertisement